KESARI VIRASAT

Latest news
ਪੰਜਾਬ ਵਿੱਚ ਹਰ ਪਾਸੇ ਪੱਗਾਂ ਵਾਲੇ ਈਸਾਈਆਂ ਦਾ ਮੱਕੜ ਜਾਲ : ਲੁਕਵੇਂ ਹਥਿਆਰ ਅਤੇ ਆਪਣੇਪਨ ਦੀ ਢਾਲ ਨਾਲ ਲੜੀ ਜਾ ਰਹੀ ਧਰਮ... ਮਹਾਕੁੰਭ 'ਚ ਇੱਕ ਹੋਰ ਮਹਾਮੰਡਲੇਸ਼ਵਰ 'ਤੇ ਜਾਨਲੇਵਾ ਹਮਲਾ: ਆਸ਼ੀਰਵਾਦ ਲੈਣ ਦੇ ਬਹਾਨੇ ਛੋਟੀ ਮਾਂ ਦੀ ਕਾਰ ਰੋਕੀ ਅਤੇ ਚਾਕ... ਰਾਜੇਸ਼ਵਰੀ ਧਾਮ ਦਾ 56ਵਾਂ ਸਥਾਪਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਆਈਡੀਪੀ ਵੱਲੋਂ ਯੂ.ਕੇ ਅਤੇ ਅਮਰੀਕਾ ਦਾ ਅੰਤਰਰਾਸ਼ਟਰੀ ਸਿੱਖਿਆ ਮੇਲਾ ਭਲਕੇ ਜਲੰਧਰ ਦਫ਼ਤਰ ਵਿਖੇ  ਮਹਾਕੁੰਭ - ਮਾਘ ਪੂਰਨਿਮਾ 'ਤੇ 1.30 ਕਰੋੜ ਲੋਕਾਂ ਨੇ ਕੀਤਾ ਇਸ਼ਨਾਨ : 15 ਕਿਲੋਮੀਟਰ ਤੱਕ ਭੀੜ; ਸ਼ਰਧਾਲੂਆਂ 'ਤੇ 25 ਕੁਇ... ਭਗਤੀ ਹੀ ਨਹੀਂ ਯੋਗਿਕ ਸਾਹ ਵੀ ਹੈ ਹਨੂੰਮਾਨ ਚਾਲੀਸਾ ਦਾ ਪਾਠ ਦੁੱਧ ਚੁੰਘ ਰਹੇ 3 ਮਹੀਨੇ ਦੇ ਬੱਚੇ ਦੀ ਮੌਤ: ਗੁਆਂਢਣ ਨੇ ਪੁਲਿਸ ਬੁਲਾਈ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ 'ਤੇ ਕੱਢੀ ਗਈ ਸ਼ੋਭਾ... ਮੋਦੀ ਨੇ ਫਰਾਂਸ ਵਿੱਚ ਕਿਹਾ - AI ਮਨੁੱਖਤਾ ਦਾ ਕੋਡ ਲਿਖ ਰਿਹਾ ਹੈ: ਭਾਰਤ ਕੋਲ ਸਭ ਤੋਂ ਵੱਡਾ AI ਪ੍ਰਤਿਭਾ ਪੂਲ ਹੈ, ਅਸੀ... ਸਹੁਰੇ ਘਰ 'ਚ ਨੰਗਾ ਹੋ ਕੇ 'ਸੁੰਨਤ' ਦਿਖਾਉਣ ਲਈ ਮਜ਼ਬੂਰ ਕੀਤਾ ਵਿਅਕਤੀ ਬਣਿਆ 'ਮੁਖਬਰ': 4000 ਤੋਂ ਵੱਧ ਘੁਸਪੈਠੀਆਂ ਨੂੰ...
You are currently viewing 45 ਦਿਨਾਂ ਦੀ ਸਮਾਂ ਸੀਮਾ ਤੋਂ ਬਾਅਦ ਕੋਈ ਵੀ ਇੰਤਕਾਲ ਪੈਂਡਿੰਗ ਨਹੀਂ ਰਹਿਣਾ ਚਾਹੀਦਾ-ਡਿਪਟੀ ਕਮਿਸ਼ਨਰ ਦਾ ਨਿਰਦੇਸ਼

45 ਦਿਨਾਂ ਦੀ ਸਮਾਂ ਸੀਮਾ ਤੋਂ ਬਾਅਦ ਕੋਈ ਵੀ ਇੰਤਕਾਲ ਪੈਂਡਿੰਗ ਨਹੀਂ ਰਹਿਣਾ ਚਾਹੀਦਾ-ਡਿਪਟੀ ਕਮਿਸ਼ਨਰ ਦਾ ਨਿਰਦੇਸ਼


No mutation should be pending after 45 days: Deputy Commissioner

ਪਟਵਾਰੀ ਤੋਂ ਐਸ.ਡੀ.ਐਮ. ਪੱਧਰ ਤੱਕ ਪੈਂਡਿੰਗ ਇੰਤਕਾਲਾਂ ਦੀ ਕੀਤੀ ਸਮੀਖਿਆਬਕਾਇਆ ਕੇਸਾਂ ਨੂੰ ਇੱਕ ਹਫ਼ਤੇ ਦੇ ਅੰਦਰ ਨਿਪਟਾਉਣ ਦੇ ਨਿਰਦੇਸ਼

ਜਲੰਧਰ, 8 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਮੂਹ ਪਟਵਾਰੀਆਂਕਾਨੂੰਨਗੋਆਂਸਰਕਲ ਮਾਲ ਅਫ਼ਸਰਾਂ (ਸੀ.ਆਰ.ਓਜ਼) ਅਤੇ ਉਪ ਮੰਡਲ ਅਫ਼ਸਰਾਂ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ ਕਿ 45 ਦਿਨਾਂ ਦੀ ਸਮਾਂ ਸੀਮਾ ਤੋਂ ਬਾਅਦ ਉਨ੍ਹਾਂ ਪਾਸ ਕੋਈ ਵੀ ਇੰਤਕਾਲ ਪੈਂਡਿੰਗ ਨਾ ਰਹੇ।

                ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇੰਤਕਾਲਾਂ ਸਬੰਧੀ ਸਮੁੱਚੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਆਪਣੀਆਂ ਜਾਇਦਾਦਾਂ ਦੇ ਇੰਤਕਾਲ ਰਜਿਸਟਰ ਕਰਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਇਸ ਕੰਮ ਵਿੱਚ ਕਿਸੇ ਕਿਸਮ ਦੀ ਬੇਲੋੜੀ ਦੇਰੀ ਸਾਹਮਣੇ ਆਉੰਦੀ ਹੈ ਤਾਂ ਸਬੰਧਤ ਅਧਿਕਾਰੀਆਂ ਨੂੰ ਦੇਰੀ ਲਈ ਸਖ਼ਤ ਵਿਭਾਗੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿਡਿਪਟੀ ਕਮਿਸ਼ਨਰ ਨੇ ਉਨ੍ਹਾਂ ਅਧਿਕਾਰੀ/ਕਰਮਚਾਰੀਆਂ ਦੀ ਵੀ ਪ੍ਰਸ਼ੰਸਾ ਕੀਤੀਜਿਨ੍ਹਾਂ ਨੇ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਸਮੇਂ ਸਿਰ ਇੰਤਕਾਲਾਂ ਦੇ ਕਾਰਜ ਨੂੰ ਨੇਪਰੇ ਚਾੜ੍ਹ ਕੇ ਜ਼ੀਰੋ ਪੈਂਡੈਂਸੀ ਨੂੰ ਕਾਇਮ ਰੱਖਿਆ। ਉਨ੍ਹਾਂ ਹੋਰਨਾਂ ਨੂੰ ਵੀ ਆਪਣੀ ਪੈਂਡੈਂਸੀ ਨੂੰ ਖਤਮ ਕਰਨ ਲਈ ਇਸੇ ਤਰ੍ਹਾਂ ਕੰਮ ਕਰਨ ਲਈ ਕਿਹਾ।

                ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਪੱਧਰਾਂ ਤੇ 2928 ਇੰਤਕਾਲ ਦੇ ਕੇਸ ਪੈਂਡਿੰਗ ਹਨਜਿਨ੍ਹਾਂ ਵਿੱਚੋਂ ਸਿਰਫ਼ 553 ਹੀ ਸਮਾਂ ਸੀਮਾ ਤੋਂ ਬਾਅਦ ਪੈਂਡਿੰਗ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪੈਂਡੈਂਸੀ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਨਿਪਟਾਇਆ ਜਾਵੇ ਤਾਂ ਜੋ ਜ਼ਿਲ੍ਹੇ ਵਿੱਚ ਜ਼ੀਰੋ ਪੈਂਡੈਂਸੀ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਘਨਸ਼ਿਆਮ ਥੋਰੀ ਨੇ ਦੱਸਿਆ ਕਿ ਐਨ.ਡੀ.ਜੀ.ਆਰ.ਐਸ. ਪ੍ਰਣਾਲੀ ਦੇ ਏਕੀਕ੍ਰਿਤ ਹੋਣ ਉਪਰੰਤ ਹੁਣ ਜਾਇਦਾਦ ਦੀ ਰਜਿਸਟਰੀ ਹੋਣ ਤੋਂ ਬਾਅਦ 45 ਦਿਨਾਂ ਦੇ ਅੰਦਰ ਇੰਤਕਾਲ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਦੇ ਸ਼ੁਰੂ ਹੋਣ ਤੋਂ ਬਾਅਦ ਮਾਲ ਅਧਿਕਾਰੀਆਂ ਵੱਲੋਂ ਇਸ ਸਮਾਂ ਸੀਮਾ ਦੇ ਅੰਦਰ ਇੱਕ ਲੱਖ ਤੋਂ ਵੱਧ ਇੰਤਕਾਲ ਪਹਿਲਾਂ ਹੀ ਦਰਜ ਕੀਤੇ ਜਾ ਚੁੱਕੇ ਹਨ।

                ਘਨਸ਼ਿਆਮ ਥੋਰੀ ਨੇ ਅੱਗੇ ਕਿਹਾ ਕਿ ਲੋਕਾਂ ਤੱਕ ਸਰਕਾਰੀ ਸੇਵਾਵਾਂ ਨਿਰਵਿਘਨ ਅਤੇ ਸਮਾਂਬੱਧ ਤਰੀਕੇ ਨਾਲ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤੇ ਬਕਾਇਆ ਇੰਤਕਾਲ ਸਮਾਂ ਸੀਮਾ ਦੇ ਅੰਦਰ ਹਨ ਅਤੇ 45 ਦਿਨਾਂ ਦੇ ਨਿਸ਼ਚਿਤ ਸਮੇਂ ਵਿੱਚ ਇਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।

                ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਤਹਿਸੀਲ ਪੱਧਰ ਤੇ ਜਮ੍ਹਾਬੰਦੀਆਂ ਦੀ ਤਿਆਰੀ ਅਤੇ ਮਸਾਵੀ (ਖਸਰਾ ਪਲਾਨ ਦੀ ਮਾਸਟਰ ਕਾਪੀ) ਨੂੰ ਅੱਪਡੇਟ ਕਰਨ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਮਾਲ ਅਧਿਕਾਰੀਆਂ ਨੂੰ ਇਸ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਲਈ ਆਦੇਸ਼ ਦਿੱਤੇ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਮੌਜੂਦ ਸਨ।

Leave a Reply