Bagga again became the Chairman of Digital Media Association, Shinderpal Singh Chahal President and Ajit Singh Buland General Secretary.
ਬੱਗਾ ਫਿਰ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ, ਸ਼ਿੰਦਰਪਾਲ ਸਿੰਘ ਚਾਹਲ ਪ੍ਰਧਾਨ ਅਤੇ ਅਜੀਤ ਸਿੰਘ ਬੁਲੰਦ ਬਣੇ ਜਨਰਲ ਸਕੱਤਰ
🔴 *ਸਰਕਟ ਹਾਊਸ ਵਿਚ 150 ਪੱਤਰਕਾਰ ਨੇ ਦੂਜੀ ਵਾਰ ਸੌਪੀ ਬਹੁਤ ਜ਼ਿੰਮੇਵਾਰ*
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)-ਮੀਡੀਆ ਰਾਜਧਾਨੀ ਜਲੰਧਰ ਦੇ ਤਜ਼ਰਬੇਕਾਰ ਪੱਤਰਕਾਰਾਂ ਦੀ ਅਗਵਾਈ ਹੇਠ ਜਾਣੀ-ਪਛਾਣੀ ਸੰਸਥਾ ਡਿਜੀਟਲ ਮੀਡੀਆ ਐਸੋਸੀਏਸ਼ਨ (ਰਜਿ.) ਡੀ.ਐੱਮ.ਏ. ਦੀ ਇਕ ਵਿਸ਼ੇਸ਼ ਮੀਟਿੰਗ ਸਰਕਟ ਹਾਊਸ ਵਿਖੇ ਹੋਈ। ਮੀਟਿੰਗ ਵਿੱਚ ਨਿਊਜ਼ ਪੋਰਟਲਾਂ, ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੇ ਕਰੀਬ 150 ਪੱਤਰਕਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਸ ਮੌਕੇ ਪੱਤਰਕਾਰ ਅਮਨ ਬੱਗਾ ਜੋ ਕਿ ਕਰੀਬ 3 ਸਾਲ ਡੀ.ਐਮ.ਏ ਦੇ ਚੇਅਰਮੈਨ ਦੇ ਅਹੁਦੇ ‘ਤੇ ਰਹੇ, ਨੂੰ ਇੱਕ ਵਾਰ ਫਿਰ ਡਿਜੀਟਲ ਮੀਡੀਆ ਐਸੋਸੀਏਸ਼ਨ-ਡੀ.ਐਮ.ਏ (ਰਜਿ.) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ |
ਇਸ ਮੌਕੇ ਚੇਅਰਮੈਨ ਅਮਨ ਬੱਗਾ ਨੇ ਸਮੂਹ ਪੱਤਰਕਾਰਾਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਆਪਸੀ ਸਹਿਮਤੀ ਤੋਂ ਬਾਅਦ ਸੀਨੀਅਰ ਪੱਤਰਕਾਰ ਸ਼ਿੰਦਰਪਾਲ ਸਿੰਘ ਚਾਹਲ ਨੂੰ ਡੀ.ਐਮ.ਏ ਦਾ ਦੂਜੀ ਵਾਰ ਪ੍ਰਧਾਨ, ਅਜੀਤ ਸਿੰਘ ਬੁਲੰਦ ਨੂੰ ਜਨਰਲ ਸਕੱਤਰ, ਪ੍ਰਦੀਪ ਵਰਮਾ ਨੂੰ ਵਾਈਸ ਚੇਅਰਮੈਨ, ਗੁਰਪ੍ਰੀਤ ਸਿੰਘ ਸੰਧੂ ਨੂੰ ਚੀਫ ਕੋਆਰਡੀਨੇਟਰ,ਕਮਲਦੇਵ ਜੋਸ਼ੀ ਨੂੰ ਵਾਈਸ ਚੇਅਰਮੈਨ, ਜਸਵਿੰਦਰ ਆਜ਼ਾਦ ਨੂੰ ਮੁੱਖ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ।
ਇਸ ਮੌਕੇ ਸਲਾਹਕਾਰ ਪਰਮਜੀਤ ਸਿੰਘ, ਅਮਰਪ੍ਰੀਤ ਸਿੰਘ ਅਤੇ ਯੋਗੇਸ਼ ਸੂਰੀ ਸੀਨੀਅਰ ਮੀਤ ਪ੍ਰਧਾਨ, ਵਿਨੋਦ ਮਰਵਾਹਾ ਮੁੱਖ ਸਲਾਹਕਾਰ, ਸਕਰੀਨਿੰਗ ਕਮੇਟੀ ਦੇ ਮੁਖੀ ਸੁਮੇਸ਼ ਸ਼ਰਮਾ, ਮਹਾਵੀਰ ਸੇਠ ਮੀਤ ਪ੍ਰਧਾਨ, ਨਰਿੰਦਰ ਗੁਪਤਾ ਸਕੱਤਰ, ਗੋਲਡੀ ਜਿੰਦਲ ਸਕੱਤਰ, ਧਰਮਿੰਦਰ ਸੋਂਧੀ ਪੀ.ਆਰ.ਓ., ਸੰਦੀਪ ਵਰਮਾ ਮੀਤ ਪ੍ਰਧਾਨ ਅਤੇ ਮੋਹਿਤ ਸੇਖੜੀ ਮੀਤ ਪ੍ਰਧਾਨ, ਡੀ.ਐਮ.ਏ ਮਹਿਲਾ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਨੀਤੂ ਕਪੂਰ ਅਤੇ ਪੁਸ਼ਪਿੰਦਰ ਕੌਰ ਮੀਤ ਪ੍ਰਧਾਨ, ਸੌਰਭ ਖੰਨਾ ਮੀਡੀਆ ਸਕੱਤਰ, ਗੁਰਨੇਕ ਸਿੰਘ ਵਿਰਦੀ ਜੁਆਇੰਟ ਸਕੱਤਰ, ਗੁਰਪ੍ਰੀਤ ਸਿੰਘ ਪੱਪੀ ਸੰਯੁਕਤ ਸਕੱਤਰ, ਸੱਭਿਆਚਾਰਕ ਵਿੰਗ ਪ੍ਰਧਾਨ ਜਤਿੰਦਰ ਵਿਗ, ਉਪ ਪ੍ਰਧਾਨ ਪੀ.ਐਸ.ਅਰੋੜਾ, ਹਨੀ ਸਿੰਘ ਕੋਆਰਡੀਨੇਟਰ, ਵਰੁਣ ਗੁਪਤਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ।
ਇਸ ਦੇ ਨਾਲ ਹੀ ਡੀ.ਐਮ.ਏ ਨੂੰ ਵੱਖ-ਵੱਖ ਵਿਧਾਨ ਸਭਾ ਖੇਤਰਾਂ ਵਿਚ ਇਕਜੁੱਟ ਅਤੇ ਮਜ਼ਬੂਤ ਰੱਖਣ ਲਈ ਜਲੰਧਰ ਕੇਂਦਰੀ ਤੋਂ ਰਮੇਸ਼ ਕੁਮਾਰ ਨੂੰ ਕੋਆਰਡੀਨੇਟਰ, ਜਤਿੰਦਰ ਰਾਵਤ ਸਕੱਤਰ, ਸੁਖਵਿੰਦਰ ਲੱਕੀ ਸੰਯੁਕਤ ਸਕੱਤਰ, ਕਰਨਵੀਰ ਅਤੇ ਵਿਸ਼ਾਲ ਸ਼ਰਮਾ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ |
ਜਲੰਧਰ ਵੈਸਟ ਤੋਂ ਕੇਵਲ ਕ੍ਰਿਸ਼ਨ ਕੋਆਰਡੀਨੇਟਰ, ਰਵਿੰਦਰ ਕਿੱਟੀ ਤੇ ਕਪਿਲ ਗਰੋਵਰ ਜੁਆਇੰਟ ਸੈਕਟਰੀ, ਜਤਿਨ ਬੱਬਰ, ਯੋਗੇਸ਼ ਕਤਿਆਲ ਤੇ ਪੰਕਜ ਬੱਬੂ ਜੁਆਇੰਟ ਸੈਕਟਰੀ, ਜਲੰਧਰ ਨਾਰਥ ਤੋਂ ਅਨੁਰਾਗ ਕੌਂਡਲ ਕੋਆਰਡੀਨੇਟਰ ਸੰਨੀ ਭਗਤ ਸੈਕਟਰੀ, ਪਵਨ ਕੁਮਾਰ ਜੁਆਇੰਟ ਸੈਕਟਰੀ, ਜਲੰਧਰ ਕੈਂਟ ਕੋਆਰਡੀਨੇਟਰ ਐਚ.ਐਸ ਚਾਵਲਾ, ਸੁਨੀਲ ਕੁਕਰੇਤੀ ਸਕੱਤਰ, ਸੁਨੀਲ ਕੁਮਾਰ ਅਤੇ ਬਸੰਤ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਦੂਜੇ ਪਾਸੇ ਫਗਵਾੜਾ ਸ਼ਹਿਰ ਤੋਂ ਨਵੀਨ ਕੁਮਾਰ, ਕਪੂਰਥਲਾ ਤੋਂ ਸੌਰਵ ਮੜੀਆ ਨੂੰ ਕੋਆਰਡੀਨੇਟਰ ਅਤੇ ਗੌਰਵ ਮੜੀਆ ਸਕੱਤਰ, ਮਨਜੀਤ ਕੌਰ ਨੂੰ ਸੰਯੁਕਤ ਸਕੱਤਰ, ਕਰਤਾਰਪੁਰ ਖੇਤਰ ਤੋਂ ਜਸਵਿੰਦਰ ਬੱਲ ਨੂੰ ਇੰਚਾਰਜ, ਗੜ੍ਹਦੀਵਾਲ ਖੇਤਰ ਤੋਂ ਯੋਗੇਸ਼ ਗੁਪਤਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਡੀਐਮਏ ਦੇ ਆਈਟੀ ਵਿੰਗ ਦੇ ਇੰਚਾਰਜ ਸੰਦੀਪ ਬਾਂਸਲ ਅਤੇ ਜਸਪਾਲ ਸਿੰਘ ਨੂੰ ਉਪ ਮੁਖੀ ਬਣਾਇਆ ਗਿਆ।
ਇਸ ਮੌਕੇ ਚੇਅਰਮੈਨ ਅਮਨ ਬੱਗਾ ਅਤੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਕਿਹਾ ਕਿ ਆਏ ਦਿਨ ਪੱਤਰਕਾਰਾਂ ਨਾਲ ਕਈ ਤਰ੍ਹਾਂ ਦੀਆਂ ਧੱਕੇਸ਼ਾਹੀਆਂ, ਬੇਇਨਸਾਫ਼ੀ ਅਤੇ ਘਿਨਾਉਣੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨਾਲ ਕਿਸੇ ਕਿਸਮ ਦੀ ਛੇੜਛਾੜ ਅਤੇ ਬੇਇਨਸਾਫ਼ੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਅਤੇ ਨਾ ਹੀ ਬਰਦਾਸ਼ਤ ਕਰਾਂਗੇ।
ਹਾਲਾਂਕਿ ਪੱਤਰਕਾਰਾਂ ਦੀ ਹਰ ਸਮੱਸਿਆ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਜਿਸ ਲਈ ਅਸੀਂ ਜਲੰਧਰ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਹਾਂ ਪਰ ਫਿਰ ਵੀ ਕਈ ਅਧਿਕਾਰੀ ਅਜਿਹੇ ਹਨ ਜੋ ਪੱਤਰਕਾਰਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਜਲਦ ਹੀ ਅਸੀਂ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਾਂਗੇ।
ਇਸ ਮੌਕੇ ਅਜੀਤ ਸਿੰਘ ਬੁਲੰਦ ਅਤੇ ਪ੍ਰਦੀਪ ਵਰਮਾ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ, ਪੁਲਿਸ ਵਿਭਾਗ, ਸਮਾਜ ਅਤੇ ਰਾਜਨੀਤੀ ਵਿੱਚ ਕੁਝ ਲੋਕ ਪੱਤਰਕਾਰਾਂ ਪ੍ਰਤੀ ਅਪਮਾਨਜਨਕ ਅਤੇ ਘਟੀਆ ਰਵੱਈਆ ਅਪਣਾਉਂਦੇ ਹਨ ਜੋ ਕਿ ਅਤਿ ਨਿੰਦਣਯੋਗ ਹੈ। ਜੇਕਰ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਡੀਐਮਏ ਵੱਲੋਂ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਲੈ ਕੇ ਅਸੀਂ ਜਲਦ ਹੀ ਡੀ.ਐਮ.ਏ ਦੇ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਾਂਗੇ। ਇਸ ਮੌਕੇ ਸਮੂਹ ਪੱਤਰਕਾਰ ਸਾਥੀਆਂ ਨੇ ਡਿਜੀਟਲ ਮੀਡੀਆ ਐਸੋਸੀਏਸ਼ਨ ਪ੍ਰਤੀ ਇਮਾਨਦਾਰ ਅਤੇ ਇੱਕਮੁੱਠ ਹੋ ਕੇ ਪੱਤਰਕਾਰੀ ਦੇ ਖੇਤਰ ਵਿੱਚ ਨਵੇਂ ਆਯਾਮ ਸਥਾਪਿਤ ਕਰਨ ਦਾ ਭਰੋਸਾ ਦਿੱਤਾ।