ਮਾਲਤੀ ਸ਼ਿਆਮ ਨੇ ਆਪਣੇ ਹਾਵਾਂ,ਭਾਵਾਂ ਤੇ ਮੁਦਰਾਵਾਂ ਨਾਲ ਉਤੱਰ ਭਾਰਤ ਦੀ ਸ਼ਾਸਤਰੀ ਨਿ੍ਤ ਸ਼ੈਲੀ ਨਾਲ ਸੰਬੰਧਤ ਕੱਥਕ ਰਾਹੀਂ ਗੁਰੂ ਸ਼ਿਵ, ਗੁਰੂ ਵਿਸ਼ਨੂ ਤੇ ਗੁਰੂ ਬ੍ਰਹਮਾ ਦੇ ਨਾਲ ਗੁਰੂ ਆਂ ਦੇ ਚਰਨਾਂ ਵਿੱਚ ਨਮਨ ਕਰਦਿਆਂ ਵਿਭਿੰਨ ਤਾਲਾਂ ਦੇ ਨਾਲ ਨਾਲ ਕ੍ਰਿਸ਼ਨ ਲੀਲਾ ਨਾਲ ਸੰਬੰਧਤ ਕਈ ਝਲਕੀਆਂ ਪੇਸ਼ ਕਰਦਿਆਂ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।ਮੁਖ ਮਹਿਮਾਨ ਡਾ ਜੈ ਇੰਦਰ ਸਿੰਘ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਮਾਲਤੀ ਸ਼ਿਆਮ ਜੀ ਵਰਗੇ ਕੱਥਕ ਗੁਰੂ ਤੇ ਜਿੰਨਾ ਨੇ ਹੈਰੀਟੇਜ ਨੂੰ ਸਾਂਭਿਆ ਹੈ।।ਆਓ ਨਵੀਂ ਪੀੜ੍ਹੀ ਨੂੰ ਵੀ ਹੈਰੀਟੇਜ ਨਾਲ ਜੋੜਣ ਦਾ ਉਪਰਾਲਾ ਕਰੀਏ।
ਅੰਤ ਵਿੱਚ ਮੈਡਮ ਪ੍ਰਿੰਸੀਪਲ ਡਾ ਅਰਚਨਾ ਗਰਗ ਜੀ ਨੇ ਧੰਨਵਾਦ ਕਰਦਿਆਂ ਮਾਲਤੀ ਜੀ ਦੀ ਮੋਹ ਲੈਣ ਵਾਲੀ ਪ੍ਰਫੋਰਮੈਂਸ ਲਈ ਅਦਭੁਤ,ਅਵਿਸਮਰਨੀ ਤੇ ਅਲੌਕਿਕ ਤਿੰਨ ਵਿਸ਼ੇਸ਼ਣ ਲਾਉਂਦਿਆਂ ਕਿਹਾ ਕਿ ਇਹ ਇਕ ਐਸੀ ਨ੍ਰਿਤ ਕਲਾ ਹੈ ਜਿਸ ਨੂੰ ਸਿੱਖ ਕੇ ਕੋਈ ਵੀ ਨਿ੍ਤ ਸੌਖਿਆਂ ਹੀ ਸਿਖਿਆ ਜਾ ਸਕਦਾ ਹੈ।ਲੋੜ ਹੈ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਣ ਦੀ। ਅੰਤ ਵਿੱਚ ਕਾਲਜ ਵੱਲੋਂ ਮੁਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।
ਇਸ ਸਮਾਗਮ ਵਿੱਚ ਸਮੂਹ ਅਧਿਆਪਕ ਸਾਹਿਬਾਨਾਂ ਦੇ ਨਾਲ ਨਾਲ ਕਾਲਜ ਦੇ ਸਮੂਹ ਵਿਦਿਆਰਥੀ ਵੀ ਹਾਜਰ ਸਨ।