ਸਮਝਿਆ ਜਾ ਰਿਹਾ ਹੈ ਕਿ ਇਸ ਵਾਰ ਤਾਂ ਜਲੰਧਰ ਪੁਲਿਸ ਨਾਜਾਇਜ਼ ਕਾਲੋਨੀਆਂ ਦੇ ਮਾਮਲੇ ਵਿਚ ਕਿਸੇ ਤਰਾਂ ਦੀ ਕੋਈ ਨਰਮੀ ਨਹੀਂ ਕਰਨ ਵਾਲੀ ਹੈ ਕਿਉਂਕਿ ਸੰਗਰੂਰ ਵਿਚ ਨਾਜਾਇਜ ਕਾਲੋਨੀਆਂ ਕੱਟਣ ਦੇ ਮਾਮਲੇ ਵਿਚ ਅਫ਼ਸਰਾਂ ‘ਤੇ ਕਾਰਵਾਈ ਕੀਤੀ ਗਈ ਹੈ ਤੇ ਹੁਣ ਜਲੰਧਰ ਪੁਲਿਸ ਵੱਲੋਂ ਨਾਜਾਇਜ਼ ਕਾਲੋਨੀਆਂ ਦੇ ਮਾਮਲੇ ਵਿਚ ਰਿਕਾਰਡ ਦੇਣ ਲਈ ਕਿਹਾ ਗਿਆ ਹੈ | ਵਧੀਕ ਡਿਪਟੀ ਕਮਿਸ਼ਨਰ ਵੱਲੋਂ ਰਿਕਾਰਡ ਲਈ ਨਿਗਮ ਕਮਿਸ਼ਨਰ ਤੋਂ ਇਸ ਬਾਰੇ ਹੋਰ ਰਿਕਾਰਡ ਮੰਗਿਆ ਗਿਆ ਹੈ | ਵਧੀਕ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ 29 ਨਾਜਾਇਜ਼ ਕਾਲੋਨੀਆਂ ਵਿਚ 11 ਕਾਲੋਨੀਆਂ ਦਾ ਏਰੀਆ ਉਨਾਂ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ | ਉਨਾਂ ਨੇ ਨਾਜਾਇਜ਼ ਕਾਲੋਨੀਆਂ ਦੇ ਸੀਰੀਅਲ ਨੰਬਰ 1, 2, 3, 5,8,9, 11, 13, 19, 26, 29 ‘ਤੇ ਸਬੰਧਿਤ ਕਾਲੋਨੀਆਂ ਨਾਲ ਸਬੰਧਿਤ ਮੁਕੰਮਲ ਰਿਕਾਰਡ ਲੈ ਕੇ ਕਰਮਚਾਰੀ, ਅਫ਼ਸਰ ਦਫ਼ਤਰ ਪੁੱਜਣ | ਦੱਸਿਆ ਜਾਂਦਾ ਹੈ ਕਿ ਕਈ ਮਹੀਨੇ ਪਹਿਲਾਂ ਨਿਗਮ ਵੱਲੋਂ ਜਿਹੜਾ 29 ਨਾਜਾਇਜ ਕਾਲੋਨੀਆਂ ‘ਤੇ ਕੇਸ ਦਰਜ ਕਰਨ ਦੀ ਸਿਫ਼ਾਰਸ਼ ਪੁਲਿਸ ਨੂੰ ਕੀਤੀ ਗਈ ਸੀ ਤਾਂ ਉਸ ਵਿਚੋਂ ਤਾਂ ਨਿਗਮ ਨੇ ਅਧੂਰਾ ਹੀ ਰਿਕਾਰਡ ਭੇਜਿਆ ਸੀ | ਇਸ ਕਰਕੇ ਪੁਲਿਸ ਵੀ ਦੁਚਿੱਤੀ ਵਿਚ ਰਹੀ ਕਿ ਅਧੂਰੇ ਰਿਕਾਰਡ ਨਾਲ ਕਿਨ੍ਹਾਂ ‘ਤੇ ਕੇਸ ਦਰਜ ਕਰੇਗੀ | ਜਲੰਧਰ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰਨ ਨਾਲ ਨਿਗਮ ਦੇ ਬਿਲਡਿੰਗ ਵਿਭਾਗ ਦੀ ਚਿੰਤਾ ਵਧ ਗਈ ਹੈ | ਇਕ ਜਾਣਕਾਰੀ ਮੁਤਾਬਕ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਫ਼ਸਰ ਤਾਂ ਪੁਲਿਸ ਅਫ਼ਸਰ ਕੋਲ ਗਏ ਸਨ ਤੇ ਉਨ੍ਹਾਂ ਨੂੰ ਰਿਕਾਰਡ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ ਹੈ |
ਨਿਗਮ ਵਲੋਂ 10 ਨਾਜਾਇਜ਼ ਦੁਕਾਨਾਂ ਸੀਲ
ਜਲੰਧਰ, (ਸ਼ਿਵ)- ਨਾਜਾਇਜ਼ ਕਾਲੋਨੀਆਂ ਅਤੇ ਉਸਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੁਹਿੰਮ ਹੋਰ ਵੀ ਤੇਜ਼ ਕਰਦੇ ਹੋਏ ਨਿਗਮ ਦੇ ਬਿਲਡਿੰਗ ਵਿਭਾਗ ਨੇ ਸ਼ਹਿਰ ਵਿਚ ਕਈ ਜਗ੍ਹਾ 10 ਤੋਂ ਜ਼ਿਆਦਾ ਬਣੀਆਂ ਨਾਜਾਇਜ਼ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ | ਨਿਗਮ ਦਾ ਕਹਿਣਾ ਸੀ ਕਿ ਪਹਿਲਾਂ ਇਨ੍ਹਾਂ ਨੂੰ ਰੋਕਣ ਲਈ ਕਾਰਵਾਈ ਕੀਤੀ ਗਈ ਪਰ ਇਸ ਦੇ ਬਾਵਜੂਦ ਨਾਜਾਇਜ਼ ਦੁਕਾਨਾਂ ਬਣਾ ਲਈਆਂ ਗਈਆਂ ਸੀ | ਨਿਗਮ ਦੇ ਬਿਲਡਿੰਗ ਵਿਭਾਗ ਦੇ ਏ. ਟੀ. ਪੀ. ਵਿਕਾਸ ਦੂਆ ਦੀ ਅਗਵਾਈ ਵਿਚ ਜਿਨ੍ਹਾਂ ਥਾਵਾਂ ‘ਤੇ ਨਾਜਾਇਜ਼ ਦੁਕਾਨਾਂ ਸੀਲ ਕੀਤੀਆਂ ਗਈਆਂ ਸਨ | ਨਿਗਮ ਦੀ ਟੀਮ ਨੇ ਜਿਨ੍ਹਾਂ ਥਾਵਾਂ ‘ਤੇ ਦੁਕਾਨਾਂ ਨੂੰ ਸੀਲ ਕੀਤਾ ਹੈ, ਉਨਾਂ ਵਿਚ ਮਿੱਠਾਪੁਰ ਰੋਡ, ਕੱੁਕੀ ਢਾਬ ਰੋਡ, ਬੈਂਕ ਐਨਕਲੇਵ ਰੋਡ, ਸੰਘਾ ਚੌਕ ਰੋਡ, ਪ੍ਰਤਾਪ ਬਾਗ਼ ਦਾ ਇਲਾਕਾ ਸ਼ਾਮਿਲ ਹੈ |
ਇਨ੍ਹਾਂ ਕਾਲੋਨੀਆਂ ਖ਼ਿਲਾਫ਼ ਕੀਤੀ ਗਈ ਸੀ ਕਾਰਵਾਈ ਦੀ ਸਿਫ਼ਾਰਸ਼
ਨਿਗਮ ਨੇ ਜਿਨ੍ਹਾਂ ਕਾਲੋਨੀਆਂ ਦੀ ਸੂਚੀ ਕਾਰਵਾਈ ਲਈ ਭੇਜੀ ਸੀ, ਉਨਾਂ ਵਿਚ ਅਮਨ ਨਗਰ ਦੇ ਲਾਲ ਮੰਦਿਰ ਦੇ ਕੋਲ, ਲੰਬਾ ਪਿੰਡ ਤੋਂ ਕੋਟਲਾ ਰੋਡ ‘ਤੇ ਕੱਟੀ ਜਾ ਰਹੀ ਨਾਜਾਇਜ ਕਾਲੋਨੀ, ਹਰਗੋਬਿੰਦ ਨਗਰ ਵਿਚ ਕੱਟੀ ਜਾ ਰਹੀ ਕਾਲੋਨੀ, ਜਮਸ਼ੇਰ ਰੋਡ ‘ਤੇ ਕੱਟੀ ਜਾ ਰਹੀ ਕਾਲੋਨੀ, ਨਿਊ ਮਾਡਲ ਹਾਊਸ ਦੇ ਕੋਲ, ਓਲਡ ਫਗਵਾੜਾ ਰੋਡ, ਸਲੇਮਪੁਰ ਮੁਸਲਮਾਨਾਂ, ਪਟੇਲ ਨਗਰ ਮਕਸੂਦਾਂ, ਜੀਵ ਸ਼ੈਲਟਰ ਦੇ ਕੋਲ, ਅਮਨ ਨਗਰ, ਸ਼ਿਵਾਜੀ ਨਗਰ ਵਿਚ ਵੈਸ਼ਨੋ ਧਾਮ ਮੰਦਿਰ ਦੇ ਕੋਲ, ਦੀਪ ਨਗਰ ਦੀ ਬੈਕ ਸਾਈਟ, ਕਾਲਾ ਸੰਘਿਆਂ ਰੋਡ ਨਹਿਰ ਦੇ ਕੋਲ, ਰਾਮ ਨਗਰ ਬੜਿੰਗ, ਸੁਭਾਨਾ, ਇੰਡੀਅਨ ਆਇਲ ਦੇ ਕੋਲ, ਸ਼ੇਖੇ ਓਵਰਬਿ੍ਜ ਦੇ ਕੋਲ, ਕੈਂਟ ਦੇ ਕੋਲ, ਧਾਲੀਵਾਲ ਕਾਦੀਆਂ, ਰਤਨ ਨਗਰ ਕਬੀਰ ਮੰਦਿਰ ਨੇੜੇ ਮੰਡ ਪੈਲੇਸ, ਨੰਦਨਪੁਰ ਪਿੰਡ ਦੇ ਕੋਲ, ਟਰਾਂਸਪੋਰਟ ਤੋਂ ਬੁਲੰਦਪੁਰ ਰੋਡ ਤੱਕ, ਕਾਲੀਆ ਕਾਲੋਨੀ ਫੇਸ 2 ਦੇ ਕੋਲ, ਪਠਾਨਕੋਟ ਚੌਕ ਤੋਂ ਅੰਮਿ੍ਤਸਰ ਰੋਡ ‘ਤੇ ਸੰਤ ਬਰਾਸ ਦੇ ਕੋਲ ਸ਼ਾਮਿਲ ਹਨ |