ਪੱਤਰਕਾਰੀ, ਅਨੁਵਾਦ ਅਤੇ ਵਿਸ਼ੇਸ਼ ਤੌਰ ਤੇ ਕਾਵਿ ਲੇਖਣ ਵਿਚ ਆਪਣੀ ਅਲੱਗ ਪਹਿਚਾਣ ਬਣਾ ਚੁੱਕੀ ਸ੍ਰੀਮਤੀ ਰਚਨਾ ਸ੍ਰੀਵਾਸਤਵ ਨੇ ਅਮਰੀਕਾ ਤੋਂ ਇਸ ਆਯੋਜਨ ਦੇ ਵਿਚ ਸਰੋਤ ਬੁਲਾਰੇ ਵਜੋਂ ਸ਼ਿਰਕਤ ਕੀਤੀ। ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ ਸਰੋਤ ਬੁਲਾਰੇ ਨੇ ਕਿਹਾ ਕਿ ਆਪਣੇ ਸੱਭਿਆਚਾਰ ਨੂੰ ਜੀਵੰਤ ਰੱਖਣਾ ਅਤੇ ਵਿਰਾਸਤ ਵਿਚ ਆਪਣੇ ਬੱਚਿਆਂ ਨੂੰ ਸੌਂਪਣਾ ਮਨੁੱਖ ਦਾ ਮੌਲਿਕ ਕਰਤੱਵ ਹੈ।
ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਵਿਚ ਰਹਿਣ ਵਾਲੇ ਭਾਰਤੀਆਂ ਦੇ ਜ਼ਹਿਨ ਵਿੱਚ ਉਨ੍ਹਾਂ ਦੇ ਸੱਭਿਆਚਾਰ ਦੀ ਖੁਸ਼ਬੂ ਸਦਾ ਮਹਿਕਦੀ ਰਹਿੰਦੀ ਹੈ ਅਤੇ ਇਹੀ ਖੁਸ਼ਬੋ ਉਨ੍ਹਾਂ ਨੂੰ ਭਾਰਤੀਅਤਾ ਦਾ ਅਹਿਸਾਸ ਕਰਵਾਉਂਦੀ ਹੈ ਅਤੇ ਨਾਲ ਹੀ ਇਸ ਦੇ ਪਰਿਣਾਮ ਸਰੂਪ ਅਮਰੀਕਾ ਜਿਹੇ ਦੇਸ਼ ਦੇ ਵਿਭਿੰਨ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਹਿੰਦੀ ਨੂੰ ਇੱਕਵਿਸ਼ੇ ਦੇ ਰੂਪ ਵਿੱਚ ਵੀ ਪੜ੍ਹਾਇਆ ਜਾ ਰਿਹਾ ਹੈ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਸ਼ੇ ਦੀ ਮਹੱਤਵਪੂਰਨ ਜਾਣਕਾਰੀ ਵਿਦਿਆਰਥੀਆਂ ਨੂੰ ਪ੍ਰਦਾਨ ਕਰਨ ਦੇ ਲਈ ਸਰੋਤ ਬੁਲਾਰੇ ਪ੍ਰਤੀ ਧੰਨਵਾਦ ਵਿਅਕਤ ਕੀਤਾ ਅਤੇ ਕਿਹਾ ਕਿ ਅਜਿਹੇ ਆਯੋਜਨਾਂ ਦੁਆਰਾ ਵਿਦਿਆਰਥਣਾਂ ਨੂੰ ਬੇਹੱਦ ਸਰਲ ਰੂਪ ਦੇ ਵਿੱਚ ਜੀਵਨ ਦੇ ਵਿਭਿੰਨ ਪੜਾਵਾਂ ਤੇ ਉਹਨਾਂ ਦੀ ਸੱਭਿਆਚਾਰ ਦੇ ਮਹੱਤਵ ਨੂੰ ਸਮਝਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਹਿੰਦੀ ਵਿਭਾਗ ਮੁਖੀ ਡਾ. ਵਿਨੋਦ ਕਾਲਰਾ ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।