KESARI VIRASAT

Latest news
ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼  ਜ਼ੇਲੇਂਸਕੀ ਨੂੰ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਕੱਢਿਆ : ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਦ
You are currently viewing ਸਾਵਧਾਨ! ਇਨ੍ਹਾਂ ਗਲਤੀਆਂ ਤੋ ਤੁਹਾਡਾ Location ਅਤੇ ਆਡੀਓ ਹੋ ਸਕਦਾ ਹੈ ਟਰੈਕ।
ਸਾਵਧਾਨ! ਇਨ੍ਹਾਂ ਗਲਤੀਆਂ ਤੋ ਤੁਹਾਡਾ Location ਅਤੇ ਆਡੀਓ ਹੋ ਸਕਦਾ ਹੈ ਟਰੈਕ।

ਸਾਵਧਾਨ! ਇਨ੍ਹਾਂ ਗਲਤੀਆਂ ਤੋ ਤੁਹਾਡਾ Location ਅਤੇ ਆਡੀਓ ਹੋ ਸਕਦਾ ਹੈ ਟਰੈਕ।


Caution! These errors can track your location and audio.

ਕੇਸਰੀ ਨਿਊਜ਼ ਨੈੱਟਵਰਕ (ਨਵੀਂ ਦਿੱਲੀ): ਖੋਜਕਰਤਾਵਾਂ ਨੇ ਇਕ ਨਵੇਂ ਐਂਡਰਾਇਡ ਮਾਲਵੇਅਰ ਦੀ ਖੋਜ ਕੀਤੀ ਹੈ, ਜੋ ਖਪਤਕਾਰਾਂ ਦੀ Location ਨੂੰ ਟਰੈਕ ਅਤੇ ਆਡੀਓ ਰਿਕਾਰਡ ਕਰਦਾ ਹੈ। ਇਹ ਐਂਡਰਾਇਡ ਮਾਲਵੇਅਰ ਉਸ ਸ਼ੇਅਰਡ ਹੋਸਟਿੰਗ ਇਨਫਰਾਸਟਕਚਰ ਦੀ ਵਰਤੋਂ ਕਰਦਾ ਹੈ, ਜੋ ਪਹਿਲਾਂ ਰੂਸੀ ਹੈਕਰਾਂ ਦੀ ਟੀਮ ਟੁਰਲਾ ਵੱਲੋਂ ਵਰਤੋਂ ’ਚ ਲਿਆਂਦਾ ਗਿਆ ਸੀ। ਹਾਲਾਂਕਿ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਰੂਸੀ ਹੈਕਰਾਂ ਦੇ ਨਵੇਂ ਮਾਲਵੇਅਰ ਨਾਲ ਸਬੰਧ ਹਨ ਜਾਂ ਨਹੀਂ। ਇਹ ਮਾਲਵੇਅਰ ਖ਼ਤਰਨਾਕ ਏਪੀਕੇ ਫਾਈਲ ਰਾਹੀਂ ਡਿਵਾਈਸ ਤਕ ਪਹੁੰਚਦਾ ਹੈ। ਇਹ ਐਂਡਰਾਇਡ ਸਪਾਈਵੇਅਰ ਵਜੋਂ ਕੰਮ ਕਰਦਾ ਹੈ ਅਤੇ ਖਪਤਕਾਰਾਂ ਦੀ ਜਾਣਕਾਰੀ ਤੋਂ ਬਿਨਾਂ ਆਪਣਾ ਕੰਮ ਕਰਨਾ ਜਾਰੀ ਰੱਖਦਾ ਹੈ।

ਖੋਜਕਰਤਾ ਨੇ ਕੀਤੀ ਐਂਡਰਾਇਡ ਮਾਲਵੇਅਰ ਦੀ ਪਛਾਣ

ਥ੍ਰੇਟ ਇੰਟੈਲੀਜੈਂਸ ਫਰਮ ਲੈਬ 52 ਦੇ ਖੋਜਕਰਤਾਵਾਂ ਨੇ ਇਸ ਐਂਡਰਾਇਡ ਮਾਲਵੇਅਰ ਦੀ ਪਛਾਣ ਕੀਤੀ ਹੈ, ਜਿਸ ਨੂੰ ਪ੍ਰੋਸੈਸ ਮੈਨੇਜਰ ਦਾ ਨਾਂ ਦਿੱਤਾ ਗਿਆ ਹੈ। ਇਕ ਵਾਰ ਇੰਸਟਾਲ ਹੋਣ ਤੋਂ ਬਾਅਦ ਇਹ ਡਿਵਾਈਸ ਦੇ ਐਪ ਡਰਾਇਰ ’ਤੇ ਗਿਅਰ ਸ਼ੇਪਡ ਆਈਕਨ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ।

ਖੋਜਕਰਤਾਵਾਂ ਨੇ ਦੱਸਿਆ ਕਿ ਇਸ ਨੂੰ ਪਹਿਲੀ ਵਾਰ ਚਲਾਉਣ ’ਤੇ ਐਪ ਕੁੱਲ 18 ਅਨੁਮਤੀਆਂ ਮੰਗਦਾ ਹੈ, ਜਿਸ ’ਚ ਫੋਨ ਦੀ ਲੋਕੇਸ਼ਨ, ਵਾਈ-ਫਾਈ ਦੀ ਜਾਣਕਾਰੀ, ਇਨਬਿਲਟ ਕੈਮਰਾ ਸੈਂਸਰ ਤੋਂ ਤਸਵੀਰਾਂ ਅਤੇ ਵੀਡੀਓ ਲੈਣ ਅਤੇ ਆਡੀਓ ਰਿਕਾਰਡ ਕਰਨ ਲਈ ਵਾਇਸ ਰਿਕਾਰਡਰ ਸ਼ਾਮਲ ਹਨ। ਪਹਿਲੀ ਵਾਰ ਖ਼ਰਾਬ ਐਪ ਦੀ ਵਰਤੋਂ ਕਰਨ ਤੋਂ ਬਾਅਦ ਇਸ ਦਾ ਆਈਕਨ ਐਪ ਡਰਾਇਰ ਤੋਂ ਹਟਾ ਦਿੱਤਾ ਜਾਂਦਾ ਹੈ ਪਰ ਇਹ ਐਪ ਬੈਕਗ੍ਰਾਊਂਡ ’ਚ ਚੱਲਦਾ ਹੈ।

ਮਾਲਵੇਅਰ ਤੋਂ ਕਿਵੇਂ ਬਚੀਏ

ਐਂਡਰਾਇਡ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਡਿਵਾਈਸ ’ਤੇ ਕਿਸੇ ਵੀ ਅਣਜਾਣ ਜਾਂ ਸ਼ੱਕੀ ਐਪ ਨੂੰ ਇੰਸਟਾਲ ਕਰਨ ਤੋਂ ਬਚਣ। ਉਪਭੋਗਤਾਵਾਂ ਨੂੰ ਉਨ੍ਹਾਂ ਐਪ ਅਨੁਮਤੀਆਂ ਦੀ ਵੀ ਸਮੀਖਿਆ ਕਰਨੀ ਚਾਹੀਦੀ ਹੈ, ਜੋ ਉਨ੍ਹਾਂ ਨੂੰ ਉਨ੍ਹਾਂ ਦੇ ਹਾਰਡਵੇਅਰ ਤਕ ਤੀਜੀ ਧਿਰ ਦੀ ਪਹੁੰਚ ਨੂੰ ਸੀਮਤ ਕਰਨ ਲਈ ਦਿੱਤੀਆਂ ਗਈਆਂ ਹਨ।

 

Leave a Reply