Skilled Course Certification Programme in Investor Education and Awareness at HMV

ਐਚ.ਐਮ.ਵੀ. ਦੀ ਪਰੰਪਰਾ ਅਨੁਸਾਰ ਪੋ੍ਰਗਰਾਮ ਕੋਆਰਡੀਨੇਟਰ ਅਤੇ ਡੀਨ ਸਟੂਡੈਂਟ ਵੈਲਫੇਅਰ ਸ਼੍ਰੀਮਤੀ ਬੀਨੂ ਗੁਪਤਾ, ਵਿਭਾਗ ਮੁਖੀ ਸ਼੍ਰੀਮਤੀ ਮੀਨੂ ਕੋਹਲੀ, ਇੰਚਾਰਜ ਸ਼੍ਰੀਮਤੀ ਕਾਜਲ ਪੁਰੀ ਅਤੇ ਡਾ. ਜਸਪ੍ਰੀਤ ਕੌਰ ਨੇ ਰਿਸੋਰਸ ਪਰਸਨ ਦਾ ਸਵਾਗਤ ਕੀਤਾ | ਸ਼੍ਰੀਮਤੀ ਬੀਨੂ ਗੁਪਤਾ ਨੇ ਕਿਹਾ ਕਿ ਸਕਿਲਡ ਕੋਰਸ ਦਾ ਉਦੇਸ਼ ਵਿਦਿਆਰਥਣਾਂ ਨੂੰ ਆਰਥਿਕ ਤੌਰ ਤੇ ਸਿੱਖਿਅਤ ਅਤੇ ਮਜਬੂਤ ਬਣਾਉਣਾ ਹੈ ਤਾਂ ਕਿ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ |
ਉਨ੍ਹਾਂ ਕਿਹਾ ਕਿ ਪੂਰੀ ਆਰਥਿਕ ਪਲਾਨਿੰਗ ਨਾਲ ਹੀ ਨਿਵੇਸ਼ ਕਰਨਾ ਚਾਹੀਦਾ ਹੈ | ਚੌਥੇ ਅਤੇ ਪੰਜਵੇਂ ਦਿਨ ਦੇ ਰਿਸੋਰਸ ਪਰਸਨ ਐਨਆਈਐਸਐਮ ਦੇ ਸੁਸ਼੍ਰੀ ਅਨੀਤਾ ਸੈਨੀ ਸਨ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਨਿਵੇਸ਼ ਦੀ ਮਹੱਤਤਾ ਦੱਸਦੇ ਹੋਏ ਆਰਥਿਕ ਸਿੱਖਿਆ ਬਾਰੇ ਦੱਸਿਆ | ਐਨਆਈਐਸਐਮ ਵੱਲੋਂ ਸੈਸ਼ਨ ਦੇ ਦੌਰਾਨ ਕਰਵਾਈ ਗਈ ਆਨਲਾਈਨ ਕਵਿਜ ਵਿੱਚ ਵਿਜੇਤਾ ਵਿਦਿਆਰਥਣਾਂ ਨੂੰ ਈ-ਸਰਟੀਫਿਕੇਟ ਦਿੱਤੇ ਗਏ |
ਪਿ੍ੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਜੀ ਨੇ ਕਿਹਾ ਕਿ ਸਕਿਲ ਕੋਰਸ ਅੱਜ ਦੇ ਸਮੇਂ ਦੀ ਮੰਗ ਹੈ | ਸਾਨੂੰ ਨਿਵੇਸ਼ ਦਾ ਸਹੀ ਫਾਇਦਾ ਉਠਾਉਣਾ ਚਾਹੀਦਾ ਹੈ | ਉਨ੍ਹਾਂ ਕਾਮਰਸ ਕਲੱਬ ਦੀ ਵੀ ਪ੍ਰਸ਼ੰਸਾ ਕੀਤੀ | ਮੰਚ ਸੰਚਾਲਨ ਸੁਸ਼੍ਰੀ ਆਂਚਲ ਅਤੇ ਸੁਸ਼੍ਰੀ ਅਨਮੋਲ ਨੇ ਕੀਤਾ | ਇਸ ਮੌਕੇ ਸ਼੍ਰੀਮਤੀ ਯੁਵਿਕਾ, ਸ਼੍ਰੀਮਤੀ ਰੀਤੂ ਬਾਹਰੀ, ਸ਼੍ਰੀਮਤੀ ਕਨਿਕਾ ਸ਼ਰਮਾ ਅਤੇ ਸੁਸ਼੍ਰੀ ਸ਼ਿਲਪਾ ਵੀ ਮੌਜੂਦ ਸਨ |
ਪਿ੍ੰਸੀਪਲ