Prime Minister Narendra Modi gives Important tips for KMV students and teachers to pass the exam
-ਪਰੀਕਸ਼ਾ ਪੇ ਚਰਚਾ-2022 ਤਹਿਤ ਖਾਸ ਸੰਬੋਧਨ
ਇਸ ਪ੍ਰੋਗਰਾਮ ਤੋਂ ਬਾਅਦ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਆਪਣੇ ਆਪ ਨੂੰ ਪ੍ਰੇਰਿਤ ਮਹਿਸੂਸ ਕੀਤਾ ਕਿਉਂਕਿ ਇਸ ਦੌਰਾਨ ਉਨ੍ਹਾਂ ਦੀ ਪ੍ਰੀਖਿਆਵਾਂ ਅਤੇ ਕਰੀਅਰ ਦੇ ਨਾਲ ਸਬੰਧਿਤ ਵੱਖਵੱਖ ਸ਼ੰਕਿਆਂ ਦੇ ਜਵਾਬ ਵੀ ਉਨ੍ਹਾਂ ਨੂੰ ਹਾਸਿਲ ਹੋਏ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਤੇ ਗੱਲ ਕਰਦੇ ਹੋਏ ਕਿਹਾ ਕਿ ਇਹ ਵਿਸ਼ੇਸ਼ ਪ੍ਰੋਗਰਾਮ ਵਿਦਿਆਰਥੀਆਂ ਦੇ ਮਨਾਂ ਵਿੱਚ ਹਮੇਸ਼ਾਂ ਆਤਮ ਵਿਸ਼ਵਾਸ ਅਤੇ ਹੌਸਲਾ ਪੈਦਾ ਕਰਦਾ ਹੈ ਕਿਉਂਕਿ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸਕਾਰਾਤਮਕ ਸੰਬੋਧਨ ਸਾਡੇ ਦੇਸ਼ ਦੇ ਹਰੇਕ ਵਿਦਿਆਰਥੀ ਦੇ ਲਈ ਇਕ ਪੱਥ ਪ੍ਰਦਰਸ਼ਕ ਵਜੋਂ ਕੰਮ ਕਰੇਗਾ।