CT World School holds 7-day spring camp
ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਵਿਦਿਆਰਥੀਆਂ ਨੇ ਇੱਕ ਪ੍ਰਦਰਸ਼ਨੀ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਕੈਂਪ ਵਿੱਚ ਸਿੱਖੇ ਹੁਨਰਾਂ ਨੂੰ ਪ੍ਰਦਰਸ਼ਿਤ ਕੀਤਾ | ਯੋਗਾ ਕਰਣ ਤੋਂ ਲੈ ਕੇ ਇੰਜੀਨੀਅਰ ਬਣਨ ਤੱਕ ਵਿੱਦਿਆਰਥੀਆਂ ਨੇ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ |
ਰੋਬੋਟ ਦੇ ਕੰਮ ਕਰਨ ਵਾਲੇ ਮਾਡਲਾਂ ਨੇ ਮਾਪਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜੋ ਵਿਦਿਆਰਥੀਆਂ ਦੁਆਰਾ ਖੁਦ ਹੀ ਰਹਿੰਦ-ਖੂੰਹਦ ਦੇ ਸਮਾਨ ਤੋਂ ਬਣਾਏ ਗਏ ਸਨ ਅਤੇ ਇਸਦੇ ਕੰਮਕਾਜ ਨੂੰ ਵਿਵਸਥਿਕ ਤੌਰ ਤੇ ਸਮਝਾਇਆ ਗਿਆ ਸੀ | ਕਿੰਡਰਗਾਰਟਨ ਦੇ ਵਿਦਿਆਰਥੀਆਂ ਵੱਲੋਂ ਕੀਤੀ ਪੇਸ਼ਕਾਰੀ ਮਾਪਿਆਂ ਨੂੰ ਬਹੁੱਤ ਪਸੰਦ ਆਏ |
ਇਸ ਦੌਰਾਨ ਸੀਟੀ ਵਰਲਡ ਸਕੂਲ ਦੀ ਪਿ੍ੰਸੀਪਲ ਮਧੂ ਸ਼ਰਮਾ ਅਤੇ ਤਾਨਿਕਾ ਸਿੰਘ ਨੇ ਕਿਹਾ ਕਿ ਇਹ 7 ਦਿਨਾਂ ਲੰਬਾ ਸਪਿ੍ੰਗ ਕੈਂਪ ਪੂਰੇ ਸ਼ਹਿਰ ਦੇ ਭਾਗੀਦਾਰਾਂ ਲਈ ਲਾਹੇਬੰਦ ਸੀ | ਕਿਉਂਕਿ ਉਨ੍ਹਾਂ ਨੇ ਬਹੁਤ ਸਾਰੀਆਂ ਤਕਨੀਕੀ ਚੀਜਾਂ ਨੂੰ ਮਜ਼ੇਦਾਰ ਤਰੀਕੇ ਨਾਲ ਸਿੱਖਿਆ ਹੈ | ਇਸ ਦੇ ਨਾਲ ਉਨ੍ਹਾਂ ਨੇ ਕੈਂਪ ਆਯੋਜਿਤ ਕਰਨ ਲਈ ਅਧਿਆਪਕਾਂ ਨੂੰ ਵਧਾਈ ਦਿੱਤੀ |