Travel ਦੇਸ਼-ਵਿਦੇਸ਼ ਪੰਥ-ਪਰਮਾਰਥ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮਈ-ਜੂਨ ’ਚ ਸ਼ੁਰੂ ਹੋਣ ਦੀ ਸੰਭਾਵਨਾ April 1, 2022April 1, 2022 News Desk 0 Comments bent to open hemkunt sahib, hemkut sahib, road closed, show fall in hemkunt sahi, snow falling area, The pilgrimage to Sri Hemkunt Sahib is expected to start in May-June, utrakhand, ਹੇਮਕੁੰਟ ਸਾਹਿਬ ਕੇਸਰੀ ਮਿਊਜ਼ ਨੈੱਟਵਰਕ: 22 ਮਈ ਨੂੰ ਸਵੇਰੇ 10:30 ਵਜੇ ਖੁੱਲ੍ਹਣਗੇ ਹੇਮਕੁੰਟ ਸਾਹਿਬ ਦੇ ਦਰਵਾਜ਼ੇ। ਇਸ ਵਾਰ ਯਾਤਰਾ ਤਿੰਨ ਦਿਨ ਪਹਿਲਾ ਸ਼ੁਰੂ ਹੋ ਰਹੀ ਹੈ। ਯਾਤਰਾ ਆਮ ਤੌਰ ‘ਤੇ 25 ਮਈ ਤੋਂ ਸ਼ੁਰੂ ਹੁੰਦੀ ਹੈ। ਭਾਰਤੀ ਫੌਜ ਅਗਲੇ ਹਫਤੇ ਤੋਂ ਹੇਮਕੁੰਟ ਸਾਹਿਬ ਯਾਤਰਾ ਰੂਟ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ ਕਰੇਗੀ। ਇਸ ਦੀ ਜਾਣਕਾਰੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਆਗੂ ਨਰਿੰਦਰਪਾਲ ਸਿੰਘ ਬਿੰਦਰਾ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਦੀ ਟੀਮ ਮੈਨੇਜਰ ਸੇਵਾ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਹੋ ਕੇ ਆਈ ਹੈ, ਜਿਥੇ ਫਿਲਹਾਲ ਤਿੰਨ ਤੋਂ ਚਾਰ ਫੁੱਟ ਤੱਕ ਬਰਫ ਪਈ ਹੋਈ ਹੈ। ਗੁਰਦੁਆਰਾ ਗੋਬਿੰਦ ਧਾਮ ਦਾ ਸਮੁੱਚਾ ਇਲਾਕਾ ਫਿਲਹਾਲ ਬਰਫ਼ ਦੀ ਜਕੜ ਵਿੱਚ ਹੈ। ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਰਾਮ ਡੂੰਘੀ ਗਲੇਸ਼ੀਅਰ ’ਤੇ ਫਿਲਹਾਲ 4 ਫੁੱਟ ਤੋਂ ਵਧੇਰੇ ਬਰਫ ਹੈ ਅਤੇ ਉਥੋਂ ਡੇਢ ਕਿਲੋਮੀਟਰ ਦੂਰ ਗੁਰਦੁਆਰਾ ਗੋਬਿੰਦ ਧਾਮ ਤੱਕ ਸਮੁੱਚਾ ਮਾਰਚ 3 ਫੁੱਟ ਬਰਫ ਨਾਲ ਢਕਿਆ ਹੋਇਆ ਹੈ। ਭਾਰਤੀ ਫੌਜ ਅਗਲੇ ਹਫਤੇ ਤੋਂ ਹੇਮਕੁੰਟ ਸਾਹਿਬ ਯਾਤਰਾ ਰੂਟ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ ਕਰੇਗੀ। ਅਤੇ ਓਨ੍ਹਾਂ ਨੇ ਦਸੇਆ ਕਿ ਜਲਦ ਹੀ ਟਰਸਟ ਦੀ ਟੀਮ ਯਾਤਰਾ ਦੇ ਰੂਟ ਦਾ ਨਿਰੀਖਣ ਕਰੇਗੀ।