MP Gurjeet Aujla responded to Harpal Cheema by tweeting
ਜਲੰਧਰ, 1 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ)- ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ 4-5 ਟਵੀਟ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਨੂੰ ਕਰੜਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵਿਰੋਧੀ ਬਿੱਲ ਅਤੇ ਖ਼ਪਤਕਾਰ ਬਿੱਲਾਂ ਦੇ ਖ਼ਿਲਾਫ਼ ਅਤੇ ਇਨ੍ਹਾਂ ਨੂੰ ਵਾਪਸ ਕਰਵਾਉਣ ਲਈ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਘਰਸ਼ ਕੀਤਾ, ਉਹ ਸਾਰਾ ਲੋਕ ਸਭਾ ਦੇ ਰਿਕਾਰਡ ‘ਚ ਹੈ। ਨਾਲ ਹੀ ਸੋਸ਼ਲ ਮੀਡੀਆ, ਨਿਊਜ਼ ਮੀਡੀਆ ਦੇ ਪੋਰਟਲਾਂ ‘ਤੇ ਵੀ ਉਪਲੱਬਧ ਹੈ। ਅਸੀਂ ਪੂਰਾ ਇਕ ਸਾਲ ਜੰਤਰ-ਮੰਤਰ ‘ਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਤੇ ਇਸ ਲਈ ਅਸੀਂ ਭਗਵੰਤ ਮਾਨ ਨੂੰ ਸੱਦਾ ਵੀ ਦਿੰਦੇ ਰਹੇ ਕਿ ਉਹ ਸਾਡੇ ਨਾਲ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਜੰਤਰ-ਮੰਤਰ ਤੇ ਪ੍ਰਦਰਸ਼ਨ ਕਰਨ ਪਰ ਨਾ ਤਾਂ ਉਹ ਆਪ ਆਏ ਅਤੇ ਨਾ ਹੀ ਉਨ੍ਹਾਂ ਦੇ ਮੁਖੀ ਤੇ ਕੇਜਰੀਵਾਲ ਅਤੇ ਆਪਣਾ ਕੋਈ ਪ੍ਰਤੀਨਿਧ ਵੀ ਨਹੀਂ ਭੇਜਿਆ।