Petrol prices in Punjab cross 100 again
Petrol Hike :ਜਲੰਧਰ, 30 ਮਾਰਚ (ਕੇਸਰੀ ਨਿਊਜ਼ ਨੈੱਟਵਰਕ)- ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। 22 ਮਾਰਚ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਤਰਾਂ ਪੰਜਾਬ ਵਿਚ ਵੀ ਪੈਟਰੋਲ ਦੀਆਂ ਕੀਮਤਾਂ 100 ਰੁਪਏ ਦਾ ਅੰਕੜਾ ਪਾਰ ਕਰ ਗਈਆਂ ਹਨ।
ਇਸੇ ਤਰਾਂ ਫਾਜ਼ਿਲਕਾ ਵਿਚ ਅੱਜ ਪੈਟਰੋਲ ₹ 99.94 ਦੇ ਭਾਅ ਵਿਕ ਰਿਹਾ ਹੈ ਜਦ ਕਿ ਕੱਲ ₹ 99.17 ਸੀ। ਫਿਰੋਜ਼ਪੁਰ ਵਿਚ ਪੈਟਰੋਲ ₹ 100.33 ਹੋ ਗਿਆ ਜਦ ਕਿ ਕੱਲ ₹ 99.56ਸੀ। ਗੁਰਦਾਸਪੁਰ ਵਿਚ ਵੀ ਪੈਟਰੋਲ 100 ਦਾ ਅੰਕੜਾ ਪਾਰ ਕਰਦੇ ਹੋਏ ₹ 100.03 ਹੋ ਗਿਆ ਜਦਕਿ ਕੱਲ ₹ 99.26 ਰੁਪਏ ਵਿਕ ਰਿਹਾ ਸੀ।
ਇਸੇ ਤਰਾਂ ਮਾਨਸਾ ਵਿਚ ਅੱਜ ਦੀ ਕੀਮਤ ₹ 99.63 ਅਤੇ ਕੱਲ ਦੀ ਕੀਮਤ ₹ 98.86, ਮੋਗਾ ਵਿਚ ਅੱਜ 30 ਮਾਰਚ ਨੂੰ ਪੈਟਰੋਲ ਕੀਮਤ 100 ਦੀ ਅੰਕੜਾ ਪਾਰ ਕਰਦੇ ਹੋਏ ₹ 100.31 ਨੂੰ ਹੋ ਗਿਆ ਮੁਕਤਸਰ ਵਿਚ ₹ 99.89 ਪਠਾਨਕੋਟ ਵਿਚ ₹ 100.34 ਪਟਿਆਲਾ ਵਿਚ ₹ 99.90 ਰੋਪੜ ਵਿਚ ਵੀ 100 ਦਾ ਅੰਕੜਾ ਪਾਰ ਕਰਦੇ ਹੋਏ ₹ 100.33 ਸੰਗਰੂਰ ਵਿਚ ₹ 99.56 ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਚ ਵੀ 100 ਦਾ ਅੰਕੜਾ ਪਾਰ ਕਰਦੇ ਹੋਏ ₹ 100.39 ਤੇ ਪੁੱਜ ਗਿਆ ਪਰ ਉਸਦੇ ਨਾਲ ਹੀ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਵਿਚ ਪੈਟਰੋਲ ਕੀਮਤ ₹ 99.53 ਅਤੇ ਤਰਨ ਤਾਰਨ ਵਿਚ ₹ 100.20 ਹੋ ਗਈ ਹੈ ਜਦਿ ਕੱਲ 100 ਰੁਪਏ ਤੋਂ ਹੇਠਾਂ ₹ 99.43 ਸੀ।