imran-khan-pm-pakistan ਪਾਕਿਸਤਾਨ ਵਿਚ ਇਮਰਾਨ ਖਾਨ ਦੀ ਗੱਦੀ ਗਈ! Post author:Gurpreet Singh Sandhu Post published:March 30, 2022 Post category:World Post comments:0 Comments आयुर्वेद पांच महाभूतों चिकित्सा प्रणाली केसरी विरासत के इस मंच आयुर्वेदिक दवाई को बेचने के लिए संपर्क करे - 9592306823 Imran Khan’s throne in Pakistan! ਇਸਲਾਮਾਬਾਦ,30 ਮਾਰਚ (KNN)- ਕਹਿੰਦੇ ਨੇ ਕਿ ਜਦੋਂ ਇਨਸਾਨ ਦਾ ਮਾੜਾ ਵਕਤ ਆਉਂਦਾ ਹੈ ਤਾਂ ਉਸਦਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਅਜਿਹਾ ਹੀ ਕੁਝ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਹੁੰਦਾ ਜਾਪ ਰਿਹਾ ਹੈ। ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਸਦੀ ਮੁੱਖ ਗੱਠਜੋੜ ਭਾਈਵਾਲ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (ਐਮ.ਕਿਊ.ਐਮ.) ਨੇ ਵਿਰੋਧੀ ਧਿਰ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨਾਲ ਜਾ ਹੱਥ ਮਿਲਾਇਆ । ਇਸ ਨਾਲ ਇਮਰਾਨ ਸਰਕਾਰ ਪਾਕਿਸਤਾਨ ਸੰਸਦ ਦੇ ਹੇਠਲੇ ਸਦਨ ‘ਚ ਆਪਣਾ ਬਹੁਮਤ ਗੁਆ ਚੁੱਕੀ ਹੈ। ਪੀ.ਪੀ.ਪੀ. ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੇ ਪਲ ਪਲ ਵਾਪਰ ਰਹੇ ਹਾਲਾਤ ਸਮੂਹ ਭਾਰਤੀ ਲੋਕਾਂ ਲਈ ਵੀ ਵੱਡੀ ਦਿਲਚਸਪੀ ਦਾ ਕਾਰਨ ਬਣੇ ਹੋਏ ਹਨ। ਇਸਦਾ ਮੁੱਖ ਕਾਰਨ ਪਿਛਲੇ ਅਰਸੇ ਦੌਰਾਨ ਭਾਰਤ ਸਰਕਾਰ ਵਲੋਂ ਕਈ ਵਾਰ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਨੂੰ ਖਾਲੀ ਕਰਨ ਦੀ ਦਿੱਤੀ ਗਈ ਚਿਤਾਵਨੀ ਹੈ। ਸਮਝਿਆ ਜਾ ਰਿਹਾ ਹੈ ਕਿ ਆਪਣੇ ਜਨਮ ਤੋਂ ਹੀ ਭਾਰਤ ਨਾਲ ਵੈਰ ਰੱਖਣ ਵਾਲੇ ਪਾਕਿਸਤਾਨ ਦਾ ਕੰਮਜ਼ੋਰ ਹੋਣਾ ਹੀ ਇਸ ਖਿੱਤੇ ਵਿਚ ਸ਼ਾਂਤੀ ਬਹਾਲੀ ਵਿਚ ਕੁਝ ਰਾਹਤ ਪ੍ਰਦਾਨ ਕਰ ਸਕਦਾ ਹੈ। ਦੇਖਣਾ ਦਿਲਚਸਪ ਹੋਵੇਗਾ ਕਿ ਜਦੋਂ ਪਾਕਿਸਤਾਨੀ ਫੌਜ ਦੇ ਚਹੇਤੇ ਇਮਰਾਨ ਖਾਨ ਹੇਠੋਂ ਗੱਦੀ ਨਿੱਕਲਦੀ ਹੈ ਤਾਂ ਉਸ ਦੌਰਾਨ ਉੱਥੋਂ ਦੀ ਘਰੇਲੂ ਖਾਨਾਜੰਗੀ ਵਰਗੇ ਹਾਲਾਤ ਦਾ ਲਾਹਾ ਹਿੰਦੋਸਤਾਨ ਕਿਹੜੀ ਰਣਨੀਤੀ ਅਖਤਿਆਰ ਕਰਕੇ ਲੈਂਦਾ ਹੈ। Tags: Imran Khan news, Imran Khan's throne in Pakistan!, pakistan news, POK news Read more articles Next Postਭਾਰਤ ਨੂੰ ਨਸ਼ਾ ਤਸਕਰੀ ਵਿੱਚ ਸ਼ਾਮਲ ਲਾਹੌਰ ਦਾ ਡੀਐਸਪੀ ਗ੍ਰਿਫ਼ਤਾਰ: ਹਰ ਖੇਪ ‘ਤੇ ਲੈਂਦਾ ਸੀ ਕਰੋੜਾਂ ਰੁਪਏ ਦੀ ਰਿਸ਼ਵਤ You Might Also Like ਕਟਕ ਵਿੱਚ ਕੁੱਤੇ ਦੇ ਭੌਂਕਣ ਕਾਰਨ ਮੁਸਲਮਾਨਾਂ ਨੇ ਹਿੰਦੂ ਨੌਜਵਾਨ ਦਾ ਗਲਾ ਵੱਢਿਆ May 5, 2023 ਜੇ ਦੇਖਣਾ ਚਾਹੁੰਦੇ ਹੋ ਸਿੱਕਮ ਦੀ ਖੂਬਸੂਰਤੀ ਤਾਂ ਇਨ੍ਹਾਂ 5 ਥਾਵਾਂ ‘ਤੇ ਜ਼ਰੂਰ ਜਾਓ April 20, 2022 ਭਾਸ਼ਾ ਕਿਸੇ ਮਜਹਬ ਦੀ ਜਾਇਦਾਦ ਨਹੀਂ – ਜਾਵੇਦ ਅਖਤਰ March 1, 2023 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.