KESARI VIRASAT

Latest news
ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼  ਜ਼ੇਲੇਂਸਕੀ ਨੂੰ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਕੱਢਿਆ : ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਦ
You are currently viewing ਐਸ.ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਮਹਿਲਾ ਲੈਕਚਰਾਰ ਦੀ ਸਾਲਾਨਾ ਗੁਪਤ ਰਿਪੋਰਟ ਕੀਤੀ ਦਰੁਸਤ
sc-comission-logo

ਐਸ.ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਮਹਿਲਾ ਲੈਕਚਰਾਰ ਦੀ ਸਾਲਾਨਾ ਗੁਪਤ ਰਿਪੋਰਟ ਕੀਤੀ ਦਰੁਸਤ


Accurate annual report of the female lecturer after the intervention of the SC Commission

ਚੰਡੀਗੜ, 29 ਮਾਰਚ (Kesari News Network)-ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋਂ ਸਿੱਖਿਆ ਵਿਭਾਗ ਵੱਲੋਂ ਮਹਿਲਾ ਲੈਕਚਰਾਰ ਦੀ ਕਰੀਬ 19 ਸਾਲ ਪਹਿਲਾਂ ਅਣਗਹਿਲੀ ਨਾਲ ਗ਼ਲਤ ਲਿਖੀ ਗਈ ਸਾਲਾਨਾ ਗੁਪਤ ਰਿਪੋਰਟ ਨੂੰ ਦਰੁਸਤ ਕੀਤਾ ਗਿਆ ਹੈ।

ਇਸ ਸਬੰਧੀ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਦਿਵਾਲੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀ ਬਾਇਉਲੌਜੀ ਦੀ ਲੈਕਚਰਾਰ ਬਿੰਦੂ ਬਾਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਸਾਲ 2003-04 ਦੌਰਾਨ ਸਕੂਲ ਮੁਖੀ ਵੱਲੋਂ ਉਸ ਦੀ ਸਾਲਾਨਾ ਗੁਪਤ ਰਿਪੋਰਟ ਲਿਖਣ ਸਮੇਂ ਸਾਰੇ ਕਾਲਮਾਂ ਵਿੱਚ ਦਰਜਾਬੰਦੀ ਵਧੀਆ ਲਿਖੀ ਸੀ ਪਰ ਉਨਾਂ ਨੇ ਗ਼ਲਤੀ ਨਾਲ ਅਖ਼ੀਰਲੀ ਟਿੱਪਣੀ “ਸਧਾਰਣ ਤੋਂ ਘੱਟ” ਲਿਖ ਦਿੱਤੀ ਗਈ ਸੀ। ਉਨਾਂ ਦੱਸਿਆ ਕਿ ਇਸ ਕੇਸ ਵਿੱਚ ਸਿੱਖਿਆ ਵਿਭਾਗ ਵਲੋਂ ਮੁੱਖ ਦਫ਼ਤਰ ਪੱਧਰ ’ਤੇ ਜਾਂਚ ਕਰਵਾਈ ਗਈ ਜਿਸ ਵਿੱਚ ਪੜਤਾਲੀਆ ਅਫਸਰ ਨੇ ਪਾਇਆ ਕਿ ਗੁਪਤ ਰਿਪੋਰਟ ਵਿੱਚ ਸਕੂਲ ਮੁਖੀ ਵੱਲੋਂ ਅਜਿਹਾ ਕੋਈ ਕਾਰਨ ਨਹੀਂ ਦੱਸਿਆ ਗਿਆ ਜਿਸ ਅਨੁਸਾਰ ਮਹਿਲਾ ਲੈਕਚਰਾਰ ਦੇ ਸਮੂਹਕ ਮੁਲਾਂਕਣ ਦਾ “ਸਧਾਰਣ ਤੋਂ ਘੱਟ” ਦਰਜਾਬੰਦੀ ਕੀਤੀ ਜਾਣੀ ਬਣਦੀ ਹੋਵੇ। ਤੱਥਾਂ ਨੂੰ ਵਾਚਦਿਆਂ ਵਿਭਾਗ ਨੇ “ਸਧਾਰਣ ਤੋਂ ਘੱਟ” ਟਿੱਪਣੀ ਰੱਦ ਕਰਦਿਆਂ ਇਸ ਨੂੰ “ਬਹੁਤ ਅੱਛਾ” ਮੰਨ ਕੇ ਉਸ ਦੀ ਸਾਲਾਨ ਗੁਪਤ ਰਿਪੋਰਟ ਦੁਰਸਤ ਕਰ ਦਿੱਤੀ।

Leave a Reply