KESARI VIRASAT

Latest news
ਨੇਪਾਲ ਵਲੋਂ ਚੜ੍ਹੀ ਕਾਂਗ ਵਿੱਚ ਵਹਿ ਗਏ ਪੀਲੀਭੀਤ ਦੇ 3000 ਸਿੱਖ ਪਾਕਿਸਤਾਨ ਨੇ ਰਚੀ ਭਾਰਤ ਖਿਲਾਫ਼ ਰਸਾਇਣਿਕ ਹਥਿਆਰਾਂ ਨਾਲ ਹਮਲਾ ਕਰਨ ਦੀ ਸਾਜਿਸ਼! ਮੋਦੀ ਸਰਕਾਰ ਨੇ ਬੰਗਲਾਦੇਸ਼ ਦੀ ਕੱਸੀ ਹੋਰ ਨੁਕੇਲ: ਰੈਡੀਮੇਡ ਕੱਪੜਿਆਂ ਅਤੇ ਖਾਣਪੀਣ ਯੋਗ ਕਈ ਉਤਪਾਦਾਂ ਦੀ ਦਰਾਮਦ ਉੱਪਰ ਲਗ... ਆਪ੍ਰੇਸ਼ਨ ਸਿੰਦੂਰ ਵਿੱਚ 40 ਪਾਕਿ ਸੈਨਿਕ ਅਧਿਕਾਰੀ ਅਤੇ 100 ਅੱਤਵਾਦੀ ਮਾਰੇ ਗਏ; ਪਾਕਿਸਤਾਨ ਜੰਗਬੰਦੀ ਤੋੜਦਾ ਹੈ ਤਾਂ ਫੌ... ਪੰਜਾਬ ਵਿੱਚ 2 ਜਾਸੂਸ ਗ੍ਰਿਫਤਾਰ: ਪਾਕਿਸਤਾਨ ਨੂੰ ਭੇਜ ਰਹੇ ਸੀ ਜਾਣਕਾਰੀ ਐਲਾਨ ਦੇ 3 ਘੰਟੇ ਬਾਅਦ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ: ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ, ਡਰੋਨ ਹਮਲੇ ਸਿੱਖਾਂ ਦੀ ਦੇਸ਼ ਭਗਤੀ ਦੇ ਜਜ਼ਬੇ ਸਾਹਮਣੇ ਫੇਲ ਹੋ ਰਿਹਾ ਭੜਕਾਹਟ ਪੈਦਾ ਕਰਨ ਦਾ ਆਈਐਸਆਈ ਦਾ ਏਜੰਡਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਲੋਕਾਂ ਨੂੰ ਫੌਜ ਅਤੇ ਸਰਕਾਰ ਦਾ ਸਾਥ ਦੇਣ ਦੀ ਕੀਤੀ ਅਪੀਲ ਭਾਰਤ ਦੇ ਓਪਰੇਸ਼ਨ ਸਿੰਦੂਰ ਤੋਂ ਬੌਖਲਾਏ ਪਾਕਿਸਤਾਨ ਦਾ ਭਾਰਤ ਦੇ 15 ਫੌਜੀ ਟਿਕਾਣਿਆਂ ਤੇ ਹਮਲਾ: ਭਾਰਤ ਨੇ ਕੀਤਾ ਨਾਕਾਮ; ... Operation Sindoor: - ਭਾਰਤ ਵਲੋਂ ਪਾਕਿਸਤਾਨ ਵਿਚ 9 ਅੱਤਵਾਦੀ ਕੈਂਪਾਂ 'ਤੇ ਹਮਲਾ: 30 ਮਾਰੇ ਗਏ; ਜੈਸ਼-ਲਸ਼ਕਰ ਦਾ ਮੁੱ...
You are currently viewing ਕੈਨੇਡਾ ਚ 4 ਲੱਖ 11 ਹਜ਼ਾਰ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ’ ਜਾਣੋ ਪੂਰੀ ਖ਼ਬਰ

ਕੈਨੇਡਾ ਚ 4 ਲੱਖ 11 ਹਜ਼ਾਰ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ’ ਜਾਣੋ ਪੂਰੀ ਖ਼ਬਰ


ਕੇਸਰੀ ਨਿਊਜ਼ ਨੈੱਟਵਰਕ: ਕੈਨੇਡਾ ‘ਚ 2022 ਵਿਚ ਸਰਕਾਰ ਵਲੋਂ 4,11,000 ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਦਿੱਤਾ ਜਾਣਾ ਹੈ | ਇਸ ਤਹਿਤ 2021 ਦੇ ਮੁਕਾਬਲੇ ਜਿੱਥੇ ਅਗਲੇ ਸਾਲ ਦੌਰਾਨ ਵਿਦੇਸ਼ਾਂ ਤੋਂ ਕੁਝ ਵੱਧ ਪ੍ਰਵਾਸੀ ਕੈਨੇਡਾ ‘ਚ ਪੱਕੀ ਇਮੀਗ੍ਰੇਸ਼ਨ ਲੈ ਕੇ ਜਾ ਸਕਣਗੇ, ਉੱਥੇ ਕੋਰੋਨਾ ਵਾਇਰਸ ਦੇ ਹਾਲਾਤ ਦੌਰਾਨ ਕੈਨੇਡਾ ‘ਚ ਪੁੱਜੇ ਲੋਕਾਂ ਨੂੰ ਵਰਕ ਪਰਮਿਟ ਤੋਂ ਬਾਅਦ ਪੱਕੀ ਇਮੀਗ੍ਰੇਸ਼ਨ ਦੇਣ ਲਈ ਰਾਹ ਪੱਧਰਾ ਕੀਤਾ ਜਾਂਦਾ ਰਹੇਗਾ | ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨ ਆਪਣੀ ਕੈਬਨਿਟ ਦੇ ਸਾਰੇ (38) ਮੰਤਰੀਆਂ ਨੂੰ ਸਰਕਾਰ ਦੇ ਏਜੰਡੇ ਤਹਿਤ ਕੰਮ ਕਰਨ ਬਾਰੇ ਵਿਸਥਾਰਿਤ ਚਿੱਠੀਆਂ ਭੇਜੀਆਂ ਹਨ ਜੋ ਕਿ ਹਰੇਕ ਸੰਸਦੀ ਚੋਣ ਤੋਂ ਬਾਅਦ ਆਮ ਰਿਵਾਇਤ |

ਦੇਸ਼ ਦੇ ਇਮੀਗ੍ਰੇਸ਼ਨ ਅਤੇ ਨਾਗਰਿਕਾਤਾ ਮੰਤਰੀ ਸੀਨ ਫਰੇਜ਼ਰ ਨੂੰ ਭੇਜੀ ਚਿੱਠੀ ‘ਚ ਟਰੂਡੋ ਨੇ ਕੁਝ ਸਪੱਸ਼ਟ ਸਿਫਾਰਸ਼ਾਂ ਕੀਤੀਆਂ ਹਨ, ਜਿਨ੍ਹਾਂ ਵਿਚ ਇਮੀਗ੍ਰੇਸ਼ਨ ਅਰਜੀਆਂ ਦਾ ਨਿਪਟਾਰਾ ਤੇਜ਼ ਕਰਨਾ, ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਪਰਮਨੈਂਟ ਰੈਜੀਡੈਂਸੀ (ਪੀ.ਆਰ.) ਦੇ ਮੌਕੇ ਦੇਣ ਲਈ ਨਵੀਆਂ ਨੀਤੀਆਂ ਬਣਾਉਣਾ, ਨਾਗਰਿਕਤਾ ਫੀਸ ਖਤਮ ਕਰਨਾ, ਦੇਸ਼ ਵਿਚ ਰਹਿ ਰਹੇ ਕੱਚੇ ਵਿਦੇਸ਼ੀਆਂ ਨੂੰ ਪੱਕੇ ਹੋਣ ਵਿਚ ਮਦਦ ਕਰਨਾ ਅਤੇ ਅਫ਼ਗਾਨਿਸਤਾਨ ਦੇ (40000) ਸ਼ਰਨਾਰਥੀਆਂ (ਜੋ ਬੀਤੇ 20 ਸਾਲਾਂ ਦੌਰਾਨ ਕੈਨੇਡੀਅਨ ਫੌਜਾਂ ਨਾਲ ਕੰਮ ਕਰਦੇ ਰਹੇ) ਨੂੰ ਪੱਕੇ ਤੌਰ ‘ਤੇ ਦੇਸ਼ ਵਿਚ ਲਿਅੳਣ ਦਾ ਟੀਚਾ ਪੂਰਾ ਕਰਨਾ ਸ਼ਾਮਿਲ ਹੈ | ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕਿ੍ਸਟੀਆ ਫਰੀਲੈਂਡ ਨੇ ਵੀ ਕਿਹਾ ਹੈ ਕਿ ਕੈਨੇਡਾ ਵਿਚ ਵਿਦੇਸ਼ਾਂ ਤੋਂ ਇਮੀਗ੍ਰੇਸ਼ਨ ਨਾਲ ਕੈਨੇਡਾ ਦੀ ਆਰਥਿਕਤਾ ਧੜਕਦੀ ਰੱਖਣ ‘ਚ ਮਦਦ ਮਿਲਦੀ ਹੈ, ਜਿਸ ਕਰਕੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਦੇ ਸਿਸਟਮ ਵਿਚ ਸੁਧਾਰਾਂ ਲਈ ਨਿਵੇਸ਼ ਵਧਾਇਆ ਜਾ ਰਿਹਾ ਹੈ |

ਟਰੂਡੋ ਵਲੋਂ ਲਿਖੀ ਚਿੱਠੀ ਦੇ ਨੀਤੀਗਤ ਸੁਝਾਵਾਂ ਉਪਰ ਮੰਤਰੀ ਫਰੇਜ਼ਰ ਵਲੋਂ ਪੜਾਅਵਾਰ ਅਮਲ ਕੀਤੇ ਜਾਣ ਦੀ ਸੰਭਾਵਨਾ ਹੈ |

 

Leave a Reply