ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਡੀ ਖ਼ਬਰ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਡੇਰਾ ਮੁਖੀ ਵੀ ਮੁਲਜ਼ਮ Post author:Gurpreet Singh Sandhu Post published:March 25, 2022 Post category:Spiritual / Top Issues / World Post comments:0 Comments आयुर्वेद पांच महाभूतों चिकित्सा प्रणाली केसरी विरासत के इस मंच आयुर्वेदिक दवाई को बेचने के लिए संपर्क करे - 9592306823 Dera chief also accused in case of disrespect to Guru Granth Sahib ਫ਼ਰੀਦਕੋਟ (ਕੇਸਰੀ ਨਿਊਜ਼ ਨੈੱਟਵਰਕ): ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਡੇਰਾ ਸੱਚਾ ਸੌਦਾ ਸਿਰਸਾ (ਹਰਿਆਣਾ) ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੇਸ ’ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਪਹਿਲਾਂ ਹੀ ਸੱਤ ਡੇਰਾ ਪ੍ਰੇਮੀਆਂ ਖ਼ਿਲਾਫ਼ ਚਲਾਨ ਪੇਸ਼ ਕਰ ਚੁੱਕੀ ਹੈ। ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ, ਜੋ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਨਜ਼ਰਬੰਦ ਹੈ, ਵੀ ਸਾਜ਼ਿਸ਼ ’ਚ ਸ਼ਾਮਿਲ ਸੀ। ਜੁਡੀਸ਼ੀਅਲ ਮੈਜਿਸਟ੍ਰੇਟ ਨੇ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਨੂੰ 4 ਮਈ ਨੂੰ ਸਵੇਰੇ 10 ਵਜੇ ਵੀਡੀਓ ਕਾਨਫਰੰਸ ਰਾਹੀਂ ਡੇਰਾ ਮੁਖੀ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਜਾਂਚ ਟੀਮ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਡੇਰਾ ਸੱਚਾ ਸੌਦਾ ਮੁਖੀ ਫ਼ਰੀਦਕੋਟ ਅਦਾਲਤ ’ਚ ਪੇਸ਼ ਨਹੀਂ ਹੋਇਆ ਹੈ। ਜਾਂਚ ਟੀਮ ਡੇਰਾ ਮੁਖੀ ਤੋਂ ਸੁਨਾਰੀਆ ਜੇਲ੍ਹ ਵਿਚ ਜਾ ਕੇ ਉੱਚ ਪੱਧਰੀ ਜਾਂਚ-ਪੜਤਾਲ ਕਰ ਚੁੱਕੀ ਹੈ। Tags: # Punjab police, Dera chief also accused in case of disrespect to Guru Granth Sahib, Gurmeet ram rahim, haryana police, SIT, Spacial investigatio team, ਗੁਰੂ ਗ੍ਰੰਥ ਸਾਹਿਬ Read more articles Previous Postਪੰਜਾਬ ਪੁਲਿਸ ਵਲੋਂ ਸੰਦੀਪ ਨੰਗਲ ਅੰਬੀਆ ਦੇ ਕਤਲ ਦੀ ਸਾਜਿਸ਼ ਘੜਨ ਦੇ ਦੋਸ਼ ਵਿਚ ਚਾਰ ਗ੍ਰਿਫਤਾਰ Next Postਚਲਦੀ ਆਵਾਜਾਈ ਦੌਰਾਨ ਨਿਯਮ ਤੋੜਨ ਵਾਲਿਆਂ ਦੀ ਹੁਣ ਖੈਰ ਨਹੀਂ, ਪੰਜਾਬ ਪੁਲਿਸ ਨੇ ਬਣਾਈ ਇਹ ਕਾਰਗਰ ਰਣਨੀਤੀ You Might Also Like ਮਿਸਰ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਮੌਕੇ ਹੋਣਗੇ ਮੁੱਖ ਮਹਿਮਾਨ-ਭਾਰਤੀ ਵਿਦੇਸ਼ ਮੰਤਰਾਲਾ January 21, 2023 PM ਮੋਦੀ ਨੇ ਸ਼ੁਰੂ ਕੀਤੀ 5G ਸੇਵਾ, ਦੇਸ਼ ‘ਚ ਸੰਚਾਰ ਕ੍ਰਾਂਤੀ ਦੇ ਨਵੇਂ ਦੌਰ ਦਾ ਹੋਇਆ ਜਨਮ October 1, 2022 ਮਾਡਲ ਟਾਊਨ ਗੁਰਦੁਆਰੇ ‘ਚ ਹੰਗਾਮੇ ਤੋਂ ਬਾਅਦ ਨਿਹੰਗਾਂ ਨੇ ਬੀੜੀ ਸਿਗਰਟ ਦੇ ਖੋਖੇ ਨੂੰ ਲਾਈ ਅੱਗ December 14, 2022 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.