KESARI VIRASAT

Latest news
ਦੇਸ਼ ਧਰੋਹ ਦੇ ਮੰਝਧਾਰ ਵਿਚ ਗਾਂਧੀ ਪਰਿਵਾਰ! : ਰਾਜੀਵ ਗਾਂਧੀ ਫਾਉਂਡੇਸ਼ਨ - ਸੈਮ ਪਿਤਰੋਦਾ ਨੂੰ USAID ਵਲੋਂ ਪੈਸਾ ਮਿਲਣ ਬ... ਰਾਮ ਭਗਤ 'ਤੇ ਇਕ ਦਿਨ 'ਚ 76 ਕੇਸ ਦਰਜ: ISI ਨੇ ਬੰਬ ਨਾਲ ਉਡਾਇਆ : ਚਿਤਾ ਦੀ ਰਾਖ 'ਚੋਂ 40 ਬੰਬ ਮੇਖਾਂ ਨਿਕਲੀਆਂ  ਮਹਾਂਨਾਇਕ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ  ਦਿੱਲੀ ਸ਼ਰਾਬ ਘਪਲੇ 'ਚ ਕੇਜਰੀਵਾਲ-ਸਿਸੋਦੀਆ ਨੂੰ ਮੁੜ ਜੇਲ੍ਹ! : CBI ਨੇ ਅਦਾਲਤ 'ਚ ਕੀਤੀ ਅਰਜ਼ੀ: ਪੰਜਾਬ 'ਚ CM ਭਗਵੰਤ... Big Breaking: ਸੁਰੱਖਿਆ ਬਲਾਂ ਨੇ 31 ਨਕਸਲੀ ਮਾਰੇ: ਭਾਰੀ ਮਾਤਰਾ 'ਚ ਹਥਿਆਰ ਤੇ ਵਿਸਫੋਟਕ ਸਮੱਗਰੀ ਵੀ ਮਿਲੀ : 2 ਜਵਾਨ ... ਵਿਸ਼ੇਸ਼ ਸੰਪਾਦਕੀ: ਦਿੱਲੀ ਚੋਣ 2025 :ਟੁੱਟੀਆਂ ਸੜਕਾਂ ਪਈਆਂ ਮੁਫਤ ਦੀਆਂ ਰਿਉੜੀਆਂ ਉੱਪਰ ਭਾਰੂ ਭਾਰਤ ਵਿੱਚ ਚਰਚ, ਜੇਹਾਦੀ, ਨਕਸਲੀ ਅਤੇ ਐਨਜੀਓਜ਼ ਦਾ ਧਰਮ ਪਰਿਵਰਤਨ ਗੱਠਜੋੜ ਬੇਨਕਾਬ: ਅਰਬਾਂ ਰੁਪਏ ਖਰਚਣ ਵਾਲੀ USAID ਨੂ... ਦਿੱਲੀ ਚੋਣਾਂ: ਭਗਵੰਤ ਮਾਨ ਵੱਲੋਂ ਪ੍ਰਚਾਰ ਕੀਤੀਆਂ ਸਾਰੀਆਂ ਸੀਟਾਂ ਹਾਰੀ ਆਮ ਆਦਮੀ ਪਾਰਟੀ ਪੰਜਾਬ ਪੁਲਿਸ ਨੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਤੋਂ ਹਟਾਈ: ਚੋਣ ਕਮਿਸ਼ਨ ਦੇ ਹੁਕਮਾਂ 'ਤੇ ਫੈਸਲਾ; ਡੀਜੀਪੀ ਨੇ ਕਿਹਾ- ... *ਦਿੱਲੀ ਵਿੱਚ ਸੇਵਾ, ਸੁਸ਼ਾਸਨ ਅਤੇ ਰਾਸ਼ਟਰਵਾਦ ਦਾ ਕਮਲ ਖਿੜਿਆ - ਸੁਸ਼ੀਲ ਰਿੰਕੂ*
You are currently viewing ਜਲੰਧਰ ਦੇ ਨਾਮੀ ਬਿਲਡਰ ਖਿਲਾਫ਼ ਅਪਰਾਧਿਕ ਮਾਮਲਾ ਦਰਜ਼, ਡਰਾਈਵਰ ਗ੍ਰਿਫਤਾਰ
Pic of Arrested Person

ਜਲੰਧਰ ਦੇ ਨਾਮੀ ਬਿਲਡਰ ਖਿਲਾਫ਼ ਅਪਰਾਧਿਕ ਮਾਮਲਾ ਦਰਜ਼, ਡਰਾਈਵਰ ਗ੍ਰਿਫਤਾਰ


Criminal case registered against reputed builder of Jalandhar, driver arrested

ਕੇਸਰੀ ਨਿਊਜ਼ ਨੈੱਟਵਰਕ-ਜਲੰਧਰ ਪੁਲਿਸ ਨੇ ਥਾਣਾ ਸਦਰ ਵਿਖੇ ਹੈਮਿਲਟਨ ਗਰੁੱਪ ਦੇ MD ਕੁਨਾਲ ਸੱਭਰਵਾਲ ਅਤੇ ਇਕ ਜੇਸੀਬੀ ਡਰਾਈਵਰ ਜਗਤਾਰ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 447, 511 ਦੇ ਤਹਿਤ ਕੇਸ ਦਰਜ ਕਰਦਿਆਂ ਡਰਾਈਵਰ ਜਗਤਾਰ ਸਿੰਘ ਵਾਸੀ ਲੋਹਗੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਾਮਲੇ ਦੀ ਪੁਸ਼ਟੀ ਕਰਦਿਆਂ ਜਲੰਧਰ ਹਾਈਟਸ ਚੌਕੀ ਇੰਚਾਰਜ ਅਵਤਾਰ ਸਿੰਘ ਨੇ  ਦੱਸਿਆ ਕਿ ਪੁਲੀਸ ਨੂੰ ਦਿੱਤੇ ਬਿਆਨਾਂ ‘ਚ ਪਿੰਡ ਫੋਲੜੀਵਾਲ ਨਿਵਾਸੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਐੱਨਆਰਆਈ ਹਨ ਅਤੇ ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ ਦੇ ਨਾਂ ਹੇਠ 66 ਫੁੱਟੀ ਰੋਡ ਉੱਪਰ ਪਿੰਡ ਕਾਦੀਆਂਵਾਲੀ ਵਿਖੇ ਦੋ ਏਕੜ ਚਾਰ ਕਨਾਲ ਦੋ ਮਰਲੇ ਜ਼ਮੀਨ ਹੈ ਜਿਸ ਦੀ ਬਕਾਇਦਾ ਚਾਰਦੀਵਾਰੀ ਵੀ ਕੀਤੀ ਹੋਈ ਹੈ।
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਜ਼ਮੀਨ ਦਾ ਇੱਕ ਪਾਸਾ ਹੈਮਿਲਟਨ ਫਲੈਟਸ ਦੀ ਬੈਕਸਾਈਡ ਦੇ ਨਾਲ ਲੱਗਦਾ ਹੈ। ਹੈਮਿਲਟਨ ਗਰੁੱਪ ਵਾਲਿਆਂ ਨੇ ਵੀ ਆਪਣੀ ਚਾਰਦੀਵਾਰੀ ਕੀਤੀ ਹੋਈ ਹੈ। ਪਰ ਜਦੋਂ ਉਹ ਬੀਤੇ ਦਿਨੀਂ ਆਪਣਾ ਪਲਾਟ ਵੇਖਣ ਆਏ ਤਾਂ ਹੈਰਾਨ ਰਹਿ ਗਏ ਕਿ ਹੈਮਿਲਟਨ ਗਰੁੱਪ ਦੇ ਨਾਲ ਲੱਗਦੇ ਉਨ੍ਹਾਂ ਦੇ ਪਲਾਟ ਦੀ ਚਾਰਦੀਵਾਰੀ ਦੇ ਬਾਵਜੂਦ ਇਕ ਜੇਸੀਬੀ ਉਹਨਾਂ ਦੇ ਪਲਾਂਟ ਵਿਚ ਚਲਾਈ ਜਾ ਰਹੀ ਹੈ ਅਤੇ ਹੈਮਿਲਟਨ ਦੇ ਨਾਲ ਲਗਦੀ ਉਨ੍ਹਾਂ ਦੇ ਪਲਾਟ ਦੀ ਦੀਵਾਰ ਦੇ ਨਾਲ ਇਕ ਡੂੰਘੀ ਖਾਈ ਖੋਦੀ ਜਾ ਰਹੀ ਹੈ।  ਇਸ ਦੇ ਰਾਹੀਂ ਹੈਮਿਲਟਨ ਫਲੈਟਸ ਦਾ ਸਾਰਾ ਗੰਦਾ ਪਾਣੀ ਉਨ੍ਹਾਂ ਦੇ ਪਲਾਟ ਦੇ ਨਾਲ ਖੱਡਾ ਪੁੱਟ ਕੇ ਉਸ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸਾਰੀ ਜ਼ਮੀਨ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ।
ਜਦੋਂ ਉਨ੍ਹਾਂ ਇਸ ਸਾਰੇ ਮਾਮਲੇ ਬਾਰੇ ਜੇ ਸੀ ਬੀ ਦੇ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਹ ਸਾਰਾ ਕੰਮ ਕਰਨ ਦੇ ਲਈ ਹੈਮਿਲਟਨ ਗਰੁੱਪ ਦੇ ਐਮਡੀ ਕੁਨਾਲ ਸੱਭਰਵਾਲ ਨੇ ਕਿਹਾ ਹੈ।

ਸ਼ਿਕਾਇਤਕਰਤਾ ਅੰਮ੍ਰਿਤਪਾਲ ਨੇ ਦੱਸਿਆ ਸੀ ਕਿ ਇਸ ਮੌਕੇ ਹੈਮਿਲਟਨ ਫਲੈਟਸ ਦੇ ਇੰਜੀਨੀਅਰ ਗਗਨਦੀਪ ਅਤੇ ਹੋਰ ਲੋਕ ਵੀ ਮੌਕੇ ਤੇ ਆ ਗਏ ਅਤੇ ਉਲਟਾ ਉਨ੍ਹਾਂ ਨੂੰ ਹੀ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰਨ ਲੱਗੇ। ਅੰਮ੍ਰਿਤਪਾਲ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਾਨੂੰਨਨ ਅਪਰਾਧ ਹੈ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਜਲੰਧਰ ਹਾਈਟਸ ਚੌਕੀ ਇੰਚਾਰਜ ਨੂੰ ਦਿੱਤੀ। ਚੌਕੀ ਇੰਚਾਰਜ ਨੇ ਮੌਕੇ ਤੇ ਆ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਜੇਸੀਬੀ ਡਰਾਈਵਰ ਜਗਤਾਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਹੈਮਿਲਟਨ ਗਰੁੱਪ ਦੇ ਐਮਡੀ ਕੁਨਾਲ ਸੱਭਰਵਾਲ ਅਤੇ ਜੇਸੀਬੀ ਡ੍ਰਾਈਵਰ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਫਿਲਹਾਲ ਪੁਲੀਸ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ ਅਤੇ ਉਨ੍ਹਾਂ ਨੂੰ ਇਨਸਾਫ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਰ ਵੇਖਣਾ ਇਹ ਹੋਵੇਗਾ ਕਿ ਇੰਨੇ ਵੱਡੇ ਬਿਲਡਰ ਖ਼ਿਲਾਫ਼ ਕੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਆਉਂਦੀ ਹੈ। ਮੁਲਜ਼ਮਾਂ ਨੂੰ ਸਜ਼ਾ ਮਿਲਦੀ ਹੈ ਜਾਂ ਫਿਰ ਮਾਮਲੇ ਨੂੰ ਦਬਾਉਣ ਜਾਂ ਰਾਜ਼ੀਨਾਮੇ ਵਰਗਾ ਕੋਈ ਵਿਚਕਾਰਲਾ ਰਸਤਾ ਕੱਢਣ ਲਈ ਕੋਸ਼ਿਸ਼ ਹੁੰਦੀ ਹੈ।

Leave a Reply