rajyasabha-members-punjab
ਰਾਜਸਭਾ ਵਿੱਚ ਸੂਬੇ ਤੋਂ ਹੀ ਸਾਰੇ ਲੋਕ ਲਏ ਜਾਂਦੇ ਤਾਂ ਪੰਜਾਬ ਦੇ ਹਿੱਤਾਂ ਦੀ ਆਵਾਜ ਬਿਹਤਰ ਢੰਗ ਨਾਲ ਚੁੱਕਦੇ-ਖੋਜੇਵਾਲ
ਪੰਜਾਬ ਦੀ ਨਵੀਂ ਸਰਕਾਰ ਦਾ ਰਿਮੋਟ ਕੰਟਰੋਲ ਹੁਣ ਦਿੱਲੀ ਦੇ ਹੱਥ ਵਿੱਚ ਹੈ-ਭਾਜਪਾ
ਕਪੂਰਥਲਾ ( ਕੇਸਰੀ ਨਿਊਜ਼ ਨੈੱਟਵਰਕ )-ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਤੇ 31 ਮਾਰਚ ਨੂੰ ਚੋਣ ਹੋਣ ਜਾ ਰਹੀ ਹੈ।ਆਮ ਆਦਮੀ ਪਾਰਟੀ ਨੇ ਰਾਜ ਸਭਾ ਚੋਣਾਂ ਲਈ ਹਰਭਜਨ ਸਿੰਘ, ਰਾਘਵ ਚੱਢਾ, ਸੰਜੀਵ ਅਰੋੜਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੂੰ ਉਮੀਦਵਾਰ ਬਣਾਇਆ ਹੈ।ਭਾਰਤੀ ਜਨਤਾ ਪਾਰਟੀ ਨੇ ਆਪ ਉਮੀਦਵਾਰਾਂ ਤੇ ਸਵਾਲ ਖੜੇ ਕੀਤੇ।
ਉਨ੍ਹਾਂਨੇ ਸਵਾਲ ਕੀਤਾ ਕਿ ਕੀ ਆਮ ਆਦਮੀ ਪਾਰਟੀ ਦੇ ਕੋਲ ਰਾਜ ਸਭਾ ਦੀ ਮੈਂਬਰੀ ਲਈ ਪੰਜਾਬ ਵਿੱਚ ਰਹਿਣ ਵਾਲਾ ਕੋਈ ਚਿਹਰਾ ਨਹੀਂ ਹੈ?ਪੰਜਾਬ ਦੇ ਲੋਕ ਜਿਨ੍ਹਾਂ ਨੇ ਆਪ ਸਰਕਾਰ ਬਣਾਉਣ ਵਿੱਚ ਵੱਡਾ ਫਤਵਾ ਦਿੱਤਾ,ਲੇਕਿਨ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਦੀ ਹੀ ਪਿੱਠ ਵਿੱਚ ਛੁਰਾ ਘੋਪ ਕੇ ਉਨ੍ਹਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ।ਇਸਤੋਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਪ੍ਰਤੀ ਭੇਦਭਾਵ ਵਾਲੀ ਨੀਤੀ ਅਤੇ ਨੀਅਤ ਸਾਫ਼ ਹੋ ਗਈ ਹੈ।