KESARI VIRASAT

Latest news
ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼  ਜ਼ੇਲੇਂਸਕੀ ਨੂੰ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਕੱਢਿਆ : ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਦ

ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਸ਼ਗਨ ਸਕੀਮ 31 ਮਾਰਚ ਤੱਕ ਲਾਗੂ ਹੋ ਜਾਵੇਗੀ: ਡਾਕਟਰ ਬਲਜੀਤ ਕੌਰ


Post Matric Scholarship and Shagun Scheme will be implemented till March 31: Dr. Baljit Kaur
 ਕੈਬਨਿਟ ਮੰਤਰੀ ਨੇ ਸਮਾਜਿਕ ਨਿਆਂ ਤੇ ਅਧਿਕਾਰਤਾ ਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਵਜੋਂ ਅਹੁਦਾ ਸੰਭਾਲਿਆ 
ਚੰਡੀਗੜ੍ਹ, 22 ਮਾਰਚ (ਕੇਸਰੀ ਨਿਊਜ਼ ਨੈੱਟਵਰਕ)-ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਿਵਲ ਸਕੱਤਰੇਤ ਵਿਖੇ ਆਪਣਾ ਅਹੁਦਾ ਸੰਭਾਲਦਿਆਂ ਮਹਿਲਾਵਾਂ ਦੀ ਸੁਰੱਖਿਆ ਨਾਲ ਸਬੰਧਤ ਕਾਨੂੰਨਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਇਸ ਮੌਕੇ ਡਾ. ਬਲਜੀਤ ਕੌਰ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਸ਼ਗਨ ਸਕੀਮ 31 ਮਾਰਚ ਤੱਕ ਲਾਗੂ ਹੋ ਜਾਵੇਗੀ ਕਿਉਂਕਿ ਲਾਭਪਾਤਰੀਆਂ ਨੂੰ ਇਸ ਦੀ ਸਖ਼ਤ ਲੋੜ ਹੈ। ਆਪਣੀਆਂ ਤਰਜੀਹਾਂ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਲੜਕੀਆਂ ਦੇ  ਸ਼ਕਤੀਕਰਨ ਦੀ ਕੁੰਜੀ ਹੈ ਅਤੇ ਉਹ ਇਸ ਮੰਤਵ ਲਈ ਵਚਨਬੱਧ ਰਹਿਣਗੇ। ਮਹਿਲਾਵਾਂ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ ਚੋਣ ਵਾਅਦੇ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਹਰ ਚੋਣ ਵਾਅਦੇ ਨੂੰ ਪੂਰੀ ਤਰ੍ਹਾਂ ਲਾਗੂ ਕਰੇਗੀ।
ਮਹਿਲਾਵਾਂ ਦੀ ਸੁਰੱਖਿਆ ਸਬੰਧੀ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਕਮੀਆਂ ਦੀ ਗੱਲ ਕਰਦਿਆਂ ਡਾ. ਕੌਰ, ਜਿਨ੍ਹਾਂ ਨੂੰ ਰਸਾਲਿਆਂ ਵਿੱਚ ਸਮਾਜਿਕ ਮੁੱਦਿਆਂ ‘ਤੇ ਲਿਖਣ ਅਤੇ ਕਵਿਤਾਵਾਂ ਲਿਖਣ ਦਾ ਸ਼ੌਕ ਹੈ, ਨੇ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਸਬੰਧੀ ਕਾਨੂੰਨ ਤਾਂ ਹਨ ਪਰ ਇਨ੍ਹਾਂ ਨੂੰ ਲਾਗੂ ਕਰਨ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਕਾਨੂੰਨਾਂ ਵਿਚਲੀ ਹਰ ਖਾਮੀ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਉਹ ਲੜਕੀਆਂ ਦੀ ਸਿੱਖਿਆ ਲਈ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਯੋਜਨਾ ਉਲੀਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਪਨਾਹ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਜ਼ਿਲ੍ਹੇ ਵਿੱਚ ਵਨ ਸਟਾਪ ਸਖੀ ਕੇਂਦਰਾਂ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ।
ਡਾ. ਬਲਜੀਤ ਕੌਰ ਪ੍ਰੋ. ਸਾਧੂ ਸਿੰਘ ਦੀ ਧੀ ਹੈ, ਜੋ ਕਿ 2014 ਤੋਂ 2019 ਤੱਕ ਫਰੀਦਕੋਟ ਤੋਂ ‘ਆਪ’ ਦੇ ਸੰਸਦ ਮੈਂਬਰ ਸਨ। ਮੁਕਤਸਰ ਜ਼ਿਲ੍ਹੇ ਵਿੱਚ ਆਪਣੀ ਤਾਇਨਾਤੀ ਦੌਰਾਨ ਡਾ. ਬਲਜੀਤ ਕੌਰ ਆਪਣੇ ਕੰਮ ਲਈ ਇੱਕ ਜਾਣਿਆ ਪਛਾਣਿਆ ਚਿਹਰਾ ਬਣ ਗਏ ਸਨ।

Leave a Reply