ਸਮਾਗਮ ਦੌਰਾਨ ਡਾ.ਜੀ.ਬੀ. ਸਿੰਘ ਵੱਲੋਂ ਸਮੂਹ ਹਾਜਰੀਨ ਨੂੰ ਟੀ.ਬੀ. ਦੇ ਖਾਤਮੇ ਵਿੱਚ ਆਪਣਾ ਯੋਗਦਾਨ ਪਾਉਣ ਬਾਰੇ ਸਹੁੰ ਚੁਕਾਈ ਗਈ ਅਤੇ ਟੀ.ਬੀ. ਵਿਰੁੱਧ ਇੱਕ ਹਸਤਾਖਰ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਟੀ.ਬੀ. ਦੀ ਬਿਮਾਰੀ ਬਾਰੇ ਖਾਸ ਤੌਰ ਤੇ ਬੱਚਿਆਂ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਇੱਕ ਲੂਡੋ ਖੇਡ ਵੀ ਜਾਰੀ ਕੀਤੀ ਗਈ।
ਇਸ ਮੌਕੇ ਸਟੇਟ ਟੀ.ਬੀ. ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਟੀ.ਬੀ. ਦੇ ਇਲਾਜ ਲਈ ਮਿਲਣ ਵਾਲੀਆਂ ਜਾਂਚ ਸੁਵਿਧਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟੀ.ਬੀ. ਦੀ ਵਧੇਰੇ ਸਹੀ ਅਤੇ ਜਲਦੀ ਜਾਂਚ ਲਈ ਪੰਜਾਬ ਰਾਜ ਦੇ ਸਾਰੇ ਜਿਲ੍ਹਿਆਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸੀ.ਬੀ.ਨੈਟ ਅਤੇ ਟਰੂਨੈਟ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ। ਇਸ ਬਿਮਾਰੀ ਦੀ ਗੰਭੀਰਤਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਟੀ.ਬੀ. ਕਾਰਨ ਮੌਤਾਂ ਦੇ ਮਾਮਲੇ ਵਿੱਚ, ਕੋਵਿਡ-19 ਤੋਂ ਬਾਅਦ ਟੀ.ਬੀ. ਦੂਜੀ ਸਭ ਤੋਂ ਖਤਰਨਾਕ ਛੂਤ ਦੀ ਬਿਮਾਰੀ ਹੈ। ਇਸ ਲਈ ਇਸ ਬਿਮਾਰੀ ਦੀ ਤੋਂ ਬਚਾਅ ਲਈ ਸਾਨੂੰ ਸਭ ਨੂੰ ਜਾਰਗੂਕ ਹੋਣ ਦੀ ਲੋੜ ਹੈ।
ਸਮਾਗਮ ਦੌਰਾਨ, ਟੀ.ਬੀ. ਦੇ ਖਾਤਮੇ ਲਈ ਸਿਹਤ ਵਿਭਾਗ ਪੰਜਾਬ ਦੇ ਨਾਲ਼ ਸਹਿਯੋਗ ਕਰ ਰਹੀਆਂ ਐਨ.ਜੀ.ਓ. ਯੂਨਾਈਟ ਟੂ ਐਕਟ, ਗਲੋਬਲ ਫ਼ੰਡ ਪਾਰਟਨਰ ਅਤੇ ਵਰਡ ਹੈਲਥ ਪਾਰਟਨਰ ਦੇ ਨੁਮਾਇਂਦਿਆਂ ਵੱਲੋਂ ਵੀ ਆਪਣੇ ਕੰਮਾਂ ਬਾਰੇ ਵਿਸਥਾਰ ਨਾਲ਼ ਦੱਸਿਆ ਗਿਆ। ਇਸ ਮੌਕੇ ਟੀ.ਬੀ. ਦੀ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਟੀ.ਬੀ. ਚੈੰਪੀਅਨਾਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਵਿਭਾਗ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।