ਇਸ ਦੇ ਬਾਵਜੂਦ ਮੋਤੀਲਾਲ ਓਸਵਾਲ ਦੇ ਮੁੱਖ ਅਰਥ ਸ਼ਾਸਤਰੀ ਨਿਖਿਲ ਗੁਪਤਾ ਦਾ ਕਹਿਣਾ ਹੈ ਕਿ ਆਰਬੀਆਈ ਸਿੱਧੇ ਤੌਰ ‘ਤੇ ਵਿਆਜ ਦਰਾਂ ਨੂੰ ਵਧਾਉਣ ਲਈ ਥੋੜ੍ਹਾ ਹੋਰ ਇੰਤਜ਼ਾਰ ਕਰੇਗਾ। RBI ਨੇ ਮਈ 2020 ਤੋਂ ਰੈਪੋ ਦਰ ਨੂੰ 4 ਫੀਸਦੀ ‘ਤੇ ਸਥਿਰ ਰੱਖਿਆ ਹੈ। RBI ਨੇ ਮਾਹਿਰਾਂ ਦੇ ਅੰਦਾਜ਼ੇ ਦੇ ਉਲਟ ਪਿਛਲੇ ਮਹੀਨੇ ਵੀ ਰੈਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ। ਮੋਤੀਲਾਲ ਓਸਵਾਲ ਦੀ ਰਿਪੋਰਟ ਮੁਤਾਬਕ ਆਰਬੀਆਈ ਅਜਿਹਾ ਕੋਈ ਕਦਮ ਨਹੀਂ ਚੁੱਕੇਗਾ ਜਿਸ ਨਾਲ ਅਰਥਵਿਵਸਥਾ ਦੀ ਰਫ਼ਤਾਰ ਮੱਠੀ ਪੈ ਜਾਵੇ।