ਮੁਲਤਾਨੀ ਮਿੱਟੀ-ਹਲਦੀ-ਚੰਦਨ ਦਾ ਫੇਸ ਮਾਸਕ
ਸਮੱਗਰੀ: ਦੋ ਚਮਚ ਮੁਲਤਾਨੀ ਮਿੱਟੀ ਪਾਊਡਰ, 1 ਚਮਚ ਚੰਦਨ ਪਾਊਡਰ, 1 ਚਮਚ ਹਲਦੀ, ਪਾਣੀ ਲੋੜ ਅਨੁਸਾਰ
ਵਿਧੀ: ਇਕ ਕਟੋਰੀ ਵਿਚ ਸਾਰੀ ਸਮੱਗਰੀ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ‘ਤੇ ਚੰਗੀ ਤਰ੍ਹਾਂ ਲਗਾਓ ਤੇ 20 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ। ਅੰਤ ਵਿੱਚ, ਥੋੜਾ ਜਿਹਾ ਮਾਇਸਚਰਾਈਜ਼ਰ ਲਗਾਓ। ਤੇਲ ਮੁਕਤ ਚਮੜੀ ਲਈ ਹਫ਼ਤੇ ਵਿੱਚ ਇੱਕ ਵਾਰ ਇਸ ਪੇਸਟ ਦੀ ਵਰਤੋਂ ਕਰੋ।
2. ਮੁਲਤਾਨੀ ਮਿੱਟੀ-ਦਹੀਂ ਵਾਲਾ ਫੇਸ ਮਾਸਕ
ਸਮੱਗਰੀ: ਕੱਪ ਦਹੀਂ, ਦੋ ਚਮਚ ਮੁਲਤਾਨੀ ਮਿੱਟੀ ਪਾਊਡਰ, ਇੱਕ ਚਮਚ ਗੁਲਾਬ ਜਲ
ਵਿਧੀ: ਕਟੋਰੇ ਵਿਚ ਦੋਵਾਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ ਤੇ ਅੱਧੇ ਘੰਟੇ ਬਾਅਦ ਪਾਣੀ ਨਾਲ ਧੋ ਲਓ। ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਇਸ ਫੇਸ ਮਾਸਕ ਨੂੰ 15 ਦਿਨਾਂ ਵਿੱਚ ਇੱਕ ਵਾਰ ਅਜ਼ਮਾਓ।
3. ਮੁਲਤਾਨੀ ਮਿੱਟੀ-ਨਿੰਮ ਦਾ ਫੇਸ ਮਾਸਕ
ਸਮੱਗਰੀ: ਦੋ ਚਮਚ ਮੁਲਤਾਨੀ ਮਿੱਟੀ ਪਾਊਡਰ, ਇੱਕ ਚਮਚ ਸੁੱਕੀ ਨਿੰਮ ਦੀਆਂ ਪੱਤੀਆਂ ਦਾ ਪਾਊਡਰ, ਇੱਕ ਚਮਚ ਕੱਚਾ ਸ਼ਹਿਦ, ਗੁਲਾਬ ਜਲ ਲੋੜ ਅਨੁਸਾਰ।
ਵਿਧੀ: ਕਟੋਰੀ ਵਿਚ ਸਾਰੀ ਸਮੱਗਰੀ ਨੂੰ ਮਿਲਾ ਕੇ ਪੇਸਟ ਬਣਾ ਲਓ ਅਤੇ ਚਿਹਰੇ ‘ਤੇ ਚੰਗੀ ਤਰ੍ਹਾਂ ਲਗਾਓ। 20 ਮਿੰਟਾਂ ਬਾਅਦ ਪਾਣੀ ਨਾਲ ਧੋ ਲਓ ਅਤੇ ਹਲਕੀ ਕਰੀਮ ਲਗਾਓ।
4. ਮੁਲਤਾਨੀ ਮਿੱਟੀ-ਪਪੀਤਾ ਫੇਸ ਮਾਸਕ
ਸਮੱਗਰੀ: ਇੱਕ ਕੱਪ ਪੱਕੇ ਹੋਏ ਪਪੀਤੇ ਦਾ ਗੁੱਦਾ, ਦੋ ਚਮਚ ਮੁਲਤਾਨੀ ਮਿੱਟੀ ਪਾਊਡਰ, ਗੁਲਾਬ ਜਲ ਲੋੜ ਅਨੁਸਾਰ
ਵਿਧੀ: ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ‘ਤੇ ਲਗਾਓ ਅਤੇ 15-20 ਮਿੰਟ ਬਾਅਦ ਪਾਣੀ ਨਾਲ ਧੋ ਲਓ। ਇਸ ਫੇਸ ਮਾਸਕ ਦੀ ਵਰਤੋਂ ਹਫ਼ਤੇ ਵਿੱਚ ਇੱਕ ਵਾਰ ਨਰਮ ਅਤੇ ਮੁਲਾਇਮ ਚਮੜੀ ਲਈ ਕਰੋ। ਕੁਝ ਹੀ ਦਿਨਾਂ ‘ਚ ਫਰਕ ਦੇਖਣ ਨੂੰ ਮਿਲੇਗਾ