Vivek Agnihotri gets Y-class protection in the face of extremist threats
ਨਵੀਂ ਦਿੱਲੀ, ਕੇਸਰੀ ਨਿਊਜ਼ ਨੈੱਟਵਰਕ : ਫਿਲਮ ਦਿ ਕਸ਼ਮੀਰ ਫਾਈਲਜ਼ (The Kashmir Files) ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੂੰ ਸਰਕਾਰ ਨੇ Y ਸ਼੍ਰੇਣੀ ਦੀ ਸੁਰੱਖਿਆ(Y class security) ਪ੍ਰਦਾਨ ਕੀਤੀ ਹੈ। ਵਿਵੇਕ ਅਗਨੀਹੋਤਰੀ ਨੇ ਆਪਣੀ ਫਿਲਮ ‘ਚ ਕਸ਼ਮੀਰੀ ਪੰਡਿਤਾਂ ‘ਤੇ ਹੋਏ ਅੱਤਿਆਚਾਰ ਦੀ ਕਹਾਣੀ ਦਿਖਾਈ ਹੈ। ਜਿਸ ਤੋਂ ਬਾਅਦ ਇੱਕ ਵਾਰ ਫਿਰ ਇਹ ਸੱਚਾਈ ਪੂਰੀ ਦੁਨੀਆ ਦੇ ਸਾਹਮਣੇ ਆ ਗਈ ਹੈ ਕਿ ਕਿਵੇਂ ਇੱਕ ਖਾਸ ਕੱਟੜਪੰਥੀ ਫਿਰਕੇ ਨਾਲ ਸਬੰਧਤ ਅੱਤਵਾਦੀਆਂ ਨੇ ਇੱਥੇ ਪੀੜ੍ਹੀਆਂ ਤੋਂ ਵਸੇ ਕਸ਼ਮੀਰੀ ਪੰਡਿਤਾਂ ਨੂੰ ਬੰਦੂਕ ਦੀ ਨੋਕ ‘ਤੇ ਕਸ਼ਮੀਰ ਵਿਚੋਂ ਬਾਹਰ ਉਜਾੜ ਦਿੱਤਾ ਸੀ।
Vivek Agnihotri ਵਲੋਂ ਨਿਰਦੇਸ਼ਤ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਵੱਡੇ ਪਰਦੇ ‘ਤੇ ਦੇਖਣ ਤੋਂ ਬਾਅਦ ਆਮ ਲੋਕਾਂ ਨੂੰ ਵੀ ਕਸ਼ਮੀਰ ‘ਚ ਹੋਏ ਭਿਆਨਕ ਕਤਲੇਆਮ ਬਾਰੇ ਵੀ ਪਤਾ ਲੱਗਾ। ਹੁਣ ਤੱਕ ਕਸ਼ਮੀਰ ਦੇ ਪੰਡਿਤ ਮੀਡੀਆ ਅਤੇ ਪ੍ਰਦਰਸ਼ਨਾਂ ਰਾਹੀਂ ਆਪਣਾ ਦਰਦ ਬਿਆਨ ਕਰਦੇ ਸਨ ਪਰ ਵਿਵੇਕ ਅਗਨੀਹੋਤਰੀ ਨੇ ਫਿਲਮ ਬਣਾ ਕੇ ਹਿੰਸਾ ਦੀ ਕਹਾਣੀ ਨੂੰ ਘਰ-ਘਰ ਪਹੁੰਚਾਇਆ ਹੈ। ਕੱਟੜਵਾਦੀ ਤਾਕਤਾਂ ਦੀਆਂ ਘਨਾਉਣੀਆਂ ਹਰਕਤਾਂ ਦਾ ਪਰਦਾਫਾਸ਼ ਹੋਇਆ ਹੈ। ਜਿਸ ਤੋਂ ਬਾਅਦ ਕਸ਼ਮੀਰੀਅਤ ਅਤੇ ਕਸ਼ਮੀਰ ‘ਚ ਸ਼ਾਂਤੀ ਦੀ ਗੱਲ ਕਰਨ ਵਾਲੇ ਲੋਕ ਇੰਨੇ ਹੈਰਾਨ ਹੋ ਗਏ ਹਨ ਕਿ ਉਨ੍ਹਾਂ ਦੇ ਇਸ਼ਾਰੇ ‘ਤੇ ਮੁੱਠੀ ਭਰ ਲੋਕ ਵਿਵੇਕ ਅਗਨੀਹੋਤਰੀ ਨੂੰ ਧਮਕੀਆਂ ਦੇ ਰਹੇ ਹਨ। ਕੇਂਦਰ ਸਰਕਾਰ ਨੇ ਇਸ ਜ਼ੋਖ਼ਮ ਭਰੇ ਕਾਰਜ ਨੂੰ ਨੇਪਰੇ ਚੜਾਉਣ ਵਾਲੇ ਵਿਵੇਕ ਅਗਨੀਹੋਤਰੀ ਦੀ ਸੁਰੱਖਿਆ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਪਛਾਣਦੇ ਹੋਏ ਉਸ ਨੂੰ ਅਵਲ ਦਰਜੇ ਦੀ ਵਾਈ ਕਿਸਮ ਦੀ ਸੁਰੱਖਿਆ ਪ੍ਰਦਾਨ ਕਰ ਦਿੱਤੀ ਹੈ।