KESARI VIRASAT

Latest news
ਦਿੱਲੀ 'ਚ ਪਹਿਲੀ ਵਾਰ 1 ਲੱਖ ਕਰੋੜ ਰੁਪਏ ਦਾ ਬਜਟ: ਯਮੁਨਾ ਦੀ ਸਫ਼ਾਈ ਅਤੇ ਸਾਫ਼ ਪਾਣੀ ਲਈ 9 ਹਜ਼ਾਰ ਕਰੋੜ; 10 ਲੱਖ ਰੁਪਏ... ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼ 

ਹੋਲਾ- ਮਹੱਲਾ ਹੈ ਖਾਲਸਾਈ ਚੜਦੀ ਕਲਾ ਦਾ ਪ੍ਰਤੀਕ


ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ’ਚ ਵਸੇ ਅਨੰਦਪੁਰ ਸਾਹਿਬ ਨਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਮਾਖੋਵਾਲ ਦੀ ਜ਼ਮੀਨ ਖ਼ਰੀਦ ਕੇ 1665 ’ਚ ਵਸਾਇਆ ਤੇ ਇਸ ਨੂੰ ਚੱਕ ਨਾਨਕੀ ਦਾ ਨਾਂ ਦਿੱਤਾ। ਇਸ ਦੀ ਸਥਾਪਨਾ 19 ਜੂਨ 1665 ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਭੋਰਾ ਸਾਹਿਬ ਦੇ ਸਥਾਨ ’ਤੇ ਸਮੇਂ ਦੀ ਪਰੰਪਰਾ ਅਨੁਸਾਰ ਮੋੜ੍ਹੀ ਗੱਡ ਕੇ ਰੱਖੀ ਗਈ ਸੀ।   ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਪੰਜ ਸਾਲ ਦੀ ਉਮਰ ਵਿਚ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਏ ਸਨ। ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵੇਲੇ ਇਨ੍ਹਾਂ ਦੀ ਉਮਰ 9 ਸਾਲ ਸੀ ਜਦੋਂ ਇੱਥੋਂ ਹੀ ਆਪਣੇ ਪਿਤਾ ਨੂੰ ਧਰਮ ਦੀ ਆਜ਼ਾਦੀ ਦੀ ਰਾਖੀ ਵਾਸਤੇ ਸ਼ਹੀਦ ਹੋਣ ਲਈ ਦਿੱਲੀ ਭੇਜਿਆ।

ਕਿਲਾ ਲੋਹਗੜ ਵਾਲੇ ਇਹ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਫ਼ੌਜੀਆਂ ਨੂੰ ਜੰਗ ਦਾ ਅਭਿਆਸ ਕਰਵਾਉਣ ਹਿਤ ਤਿਆਰ ਕੀਤਾ ਸੀ। ਅਨੰਦਪੁਰ ਦੇ ਇਸ ਕਿਲੇ ’ਚ ਦਸਮੇਸ਼ ਦੀਵਾਨ ਲਾ ਕੇ ਸੰਮਤ 1757 ਚੇਤ ਵਦੀ 1 ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ। ਗੁਰੂ ਜੀ ਨੇ ਖ਼ਾਲਸੇ ਨੂੰ ਸ਼ਸਤਰ ਤੇ ਯੁੱਧ ਵਿੱਦਿਆ ’ਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਤੇ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੇ ਹੇਠ ਇਕ ਖ਼ਾਸ ਥਾਂ ਕਬਜ਼ਾ ਕਰਨਾ। ਗੁਰੂ ਜੀ ਆਪ ਮਸਨੂਈ ਜੰਗਾਂ ਦੇ ਕਰਤੱਬ ਦੇਖਦੇ ਸਨ। ਇੱਥੇ ਹੋਲੇ ਦੇ ਪੁਰਬ ਮੌਕੇ ਘੋੜਸਵਾਰੀ, ਨੇਜ਼ਾਬਾਜ਼ੀ, ਤਲਵਾਰਬਾਜ਼ੀ, ਗੱਤਕਾ ਤੇ ਕੁਸ਼ਤੀਆਂ ਦੇ ਮੁਕਾਬਲੇ ਹੋਇਆ ਕਰਦੇ ਸਨ।

ਵਰਤਮਾਨ ਸਮੇਂ ਵਿਸ਼ਾਲ ਨਗਰ ਕੀਰਤਨ ਜਲੂਸ ਦੀ ਸ਼ਕਲ ’ਚ ਅਨੰਦਪੁਰ ਤੋਂ ਆਰੰਭ ਹੋ ਕੇ ਹੋਲਗੜ੍ਹ ਵਿਖੇ ਸੰਪੂਰਨ ਹੁੰਦਾ ਹੈ। ਨਿਹੰਗ ਸਿੰਘਾਂ ਦੇ ਵੱਖ-ਵੱਖ ਜੱਥੇ ਮਸਨੂਈ ਜੰਗ ਦੇ ਦਿਲਕਸ਼ ਤੇ ਖ਼ੂਬਸੂਰਤ ਨਜ਼ਾਰੇ ਪੇਸ਼ ਕਰਦੇ ਹਨ। ਹੋਲੇ ਦੇ ਪੁਰਬ ਮੌਕੇ ਸੰਗਤ ਵਾਸਤੇ ਇਸ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਨਿਸ਼ਾਨੀ ਵਿਸ਼ੇਸ਼ ਅਧਿਆਤਮਕ ਮਹੱਤਵ ਰੱਖਦੀ ਹੈ।

ਹੋਲੇ ਮਹੱਲੇ ’ਚ ਖਿੱਚ ਦਾ ਮੁੱਖ ਕੇਂਦਰ ਨਿਹੰਗ ਸਿੰਘਾਂ ਦੇ ਜੱਥਿਆਂ ਵੱਲੋਂ ਕੱਢਿਆ ਜਾਂਦਾ ਮਹੱਲਾ ਹੁੰਦਾ ਹੈ। ਇਹ ਮਹੱਲਾ ਕਿਲ੍ਹਾ ਕੇਸਗੜ੍ਹ ਤੋਂ ਆਰੰਭ ਹੋ ਕੇ ਕਿਲ੍ਹਾ ਹੋਲਗੜ੍ਹ ਵਿਖੇ ਸਮਾਪਤ ਹੁੰਦਾ ਹੈ। ਇਸ ਮਹੱਲੇ ’ਚ ਨਿਹੰਗ ਸਿੰਘ ਦਲ ਆਪਣੇ ਰਵਾਇਤੀ ਬਾਣੇ ਤੇ ਸ਼ਾਸਤਰਾਂ ਨਾਲ ਘੋੜਿਆਂ ਉੱਤੇ ਸਵਾਰ ਹੋ ਕੇ ਸ਼ਾਮਿਲ ਹੁੰਦੇ ਹਨ, ਜੋ ਚੜ੍ਹਦੀ ਕਲਾ ਨਾਲ ਸਿੱਖ ਸੱਭਿਆਚਾਰ ਨੂੰ ਪੇਸ਼ ਕਰਦੇ ਹਨ। ਅਖੀਰ ’ਚ ਨਿਹੰਗ ਸਿੰਘ ਤੇ ਅਕਾਲੀ ਸਿੰਘ ਆਪੋ-ਆਪਣੇ ਨਿਸ਼ਾਨ ਸਾਹਿਬ ਸਮੇਤ ਨਗਾਰੇ ਵਜਾਉਂਦੇ ਹੋਏ ਵਾਪਸ ਆਪਣੀ ਜਗ੍ਹਾ ’ਤੇ ਚਲੇ ਜਾਂਦੇ ਹਨ। ਇਸ ਮਗਰੋਂ ਮੇਲਾ ਘਟਣਾ ਸ਼ੁਰੂ ਹੋ ਜਾਂਦਾ ਹੈ।

ਹੋਲੇ ਮਹੱਲੇ ਦੀ ਇਤਿਹਾਸਕ ਮਹੱਤਤਾ

ਹੋਲਾ ਮਹੱਲਾ ਮਨਾਏ ਜਾਣ ਦੀ ਇਤਿਹਾਸਕ ਤੇ ਸੱਭਿਆਚਾਰਕ ਮਹੱਤਤਾ ਹੈ। ਇਹ ਬਲਵਾਨ ਚਿੰਤਨ ਤੇ ਸੋਚ ਦੀ ਦੇਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਮਹਾਨ ਯੋਧੇ ਸਨ, ਉੱਥੇ ਪ੍ਰਬੋਧ ਵਿਦਵਾਨ, ਵਿਚਾਰਵਾਨ ਤੇ ਚਿੰਤਕ ਵੀ ਸਨ।  ਸੈਂਕੜੇ ਵਰ੍ਹਿਆਂ ਤੋਂ ਸਮਾਜਿਕ, ਰਾਜਸੀ ਤੇ ਮਾਨਸਿਕ ਗ਼ੁਲਾਮੀ ਭੋਗ ਰਹੀ ਜਨਤਾ ਦੀ ਮਾਨਸਿਕਤਾ ਨੂੰ ਬਦਲ ਕੇ ਉਸ ’ਚ ਸਵੈ-ਵਿਸ਼ਵਾਸ, ਆਤਮ ਨਿਰਭਰਤਾ, ਨਿਡਰਤਾ, ਅਣਖ, ਸਵੈਮਾਣ ਤੇ ਮਨੋਬਲ ਨੂੰ ਬਲਵਾਨ ਰੱਖਣ ਦੀ ਭਾਵਨਾ ਨੂੰ ਸੰਚਾਰ ਕਰਨ ਦਾ ਅਹਿਮ ਸਰੋਕਾਰ ਸੀ। ਗੁਰੂ ਜੀ ਨੇ ਉਨ੍ਹਾਂ ਦੀ ਸੋਚ ਤੇ ਗ਼ੁਲਾਮਾਂ ਵਾਲੀ ਮਾਨਸਿਕਤਾ ਨੂੰ ਬਦਲਣ ਲਈ ਕਈ ਇਤਿਹਾਸਕ ਤੇ ਇਨਕਲਾਬੀ ਕਦਮ ਚੁੱਕੇ। ਖ਼ਾਲਸਾ ਪੰਥ ਦੀ ਸਾਜਨਾ ਉਨ੍ਹਾਂ ਵੱਲੋਂ ਪੁੱਟਿਆ ਗਿਆ ਪਹਿਲਾ ਇਤਿਹਾਸਕ ਕਦਮ ਸੀ। ਇਹ ਸੰਸਾਰ ਦੇ ਇਤਿਹਾਸ ’ਚ ਵਾਪਰੀ ਮਹੱਤਵਪੂਰਨ ਘਟਨਾ ਹੈ।

ਖ਼ਾਲਸਾ ਪੰਥ ਦੀ ਸਿਰਜਣਾ

ਇਸ ਪਵਿੱਤਰ ਸਥਾਨ ’ਤੇ 1699 ਦੀ ਵਿਸਾਖੀ ਮੌਕੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦੇ ਤਿਉਹਾਰ ਨੂੰ ਹੋਲੇ ਦੇ ਰੂਪ ’ਚ ਤਬਦੀਲ ਕੀਤਾ। ਹੋਲਾ ਚੜ੍ਹਦੀਕਲਾ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੋਇਆ ਸਮਾਜਿਕ ਸੁਰੱਖਿਆ ਦਾ ਕੇਂਦਰ ਬਣ ਗਿਆ। ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਦੁਨੀਆ ਭਰ ’ਚ ਮਸ਼ਹੂਰ ਹੈ। ਗੁਰੂ ਜੀ ਨੇ ਰੰਗ ਪਾਉਣ ਦੀ ਬੇਮਾਇਨਾ ਰਸਮ ਤੋਂ ਸਿੱਖਾਂ ਨੂੰ ਹਟਾਉਣ ਵਾਸਤੇ ਇਸ ਦਿਨ ਨੂੰ ਹੋਲਾ ਮਹੱਲਾ ਸ਼ੁਰੂ ਕੀਤਾ। ਇਸ ਦਿਨ ਸਿੱਖ ਸ਼ਸਤਰ ਚਲਾਉਣ ਤੇ ਮਾਰਸ਼ਲ ਖੇਡ ਮੁਕਾਬਲਿਆਂ ’ਚ ਹਿੱਸਾ ਲਿਆ ਕਰਦੇ ਸਨ। ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਬਸੰਤ ਰਾਗ ਦੀ ਬਾਣੀ ਪੜ੍ਹ ਕੇ ਹੋਲਾ ਆਰੰਭ ਕੀਤਾ ਤੇ ਅਨੰਦਪੁਰ ਦੇ ਸੀਸ ਗੰਜ ਗੁਰਦੁਆਰੇ ’ਚ ਮੱਥਾ ਟੇਕ ਕੇ ਕੜਾਹ ਪ੍ਰਸ਼ਾਦ ਨੂੰ ਭੋਗ ਲਾ ਕੇ ਛਕਿਆ ਤੇ ਇਸ ਸਮਾਗਮ ਦੀ ਸਮਾਪਤੀ ਹੋਈ। ਇਸ ਤਰਾਂ ਇਹ ਖਾਲਸਾਈ ਪਰੰਪਰਾ ਅੱਜ ਵੀ ਜਿਉਂ ਦੀ ਤਿਉਂ ਚਲੀ ਆ ਰਹੀ ਹੈ।

ਗੁਰਪ੍ਰੀਤ ਸਿੰਘ ਸੰਧੂ

ਸੰਪਾਦਕ ਕੇਸਰੀ ਵਿਰਾਸਤ

Leave a Reply