Latest news
ਬੈਂਕ ਤੋ 25 ਲੱਖ ਰੁਪਏ ਦਾ ਕਰਜਾ ਲੈ ਕੇ ਫਰਾਡ ਕਰਨ ਵਾਲਾ ਭਗੋੜਾ ਦੋਸ਼ੀ ਵਿਜੀਲੈਂਸ ਬਿਉਰੋ ਵੱਲੋਂ ਕਾਬੂ ਬਰਖ਼ਾਸਤ ਇੰਸਪੈਕਟਰ ਪਰਮਿੰਦਰ ਬਾਜਵਾ ਵੱਲੋਂ ਟੈਕਸੀ ਡਰਾਈਵਰ ਕੋਲੋਂ ਜ਼ਬਤ ਕੀਤੇ 86 ਲੱਖ ਰੁਪਏ ਵਿੱਚੋਂ 30 ਲੱਖ ਰੁਪਏ ਕੀਤੇ... ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਰਾਹੀਂ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ 1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ Expert Talk on ‘Strategies for HEIs NEP2022’ @ GNA University ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰ ਚੰਡੀਗੜ ਯੂਨੀਵਰਸਿਟੀ ਕੇਸ ਵਿੱਚ ਇਹ ਚੌਥਾ ਮੁਲਜ... ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ ਘਟੀਆ ਦਰਜੇ ਦੇ ਖਾਧ-ਪਦਾਰਥਾਂ ਦੀ ਵਿਕਰੀ ‘ਤੇ ਰੱਖੀ ਜਾ ਰਹੀ ਹੈ ... ਚੰਡੀਗੜ ਹਵਾਈ ਅੱਡੇ ਨੂੰ ਸ਼ਹੀਦ ਭਗਤ ਸਿੰਘ ਦਾ ਮਿਲਿਆ ਨਾਂ, ਸਿਹਰਾ ਲੈਣ ਦੀ ਹੋੜ ਸ਼ੁਰੂ *ਵੱਡੀ ਖ਼ਬਰ: ਪੁਲਿਸ ਦੇ ਡਿਪਟੀ ਕਮਿਸ਼ਨਰ ਖ਼ਿਲਾਫ਼ ਹੋਇਆ ਮੁਕੱਦਮਾ ਦਰਜ਼* ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਭਾਜਪਾ ਵਿੱਚ ਸ਼ਾਮਲ

ਕੇਸਰੀ ਵਿਰਾਸਤ

Advertisements

ਅੰਮ੍ਰਿਤਸਰ ਤੋ ਲੰਡਨ ਦੀਆਂ ਸਿੱਧੀਆਂ ਉਡਾਣਾਂ ਦੀ ਗਿਣਤੀ ਵਧਾਉਣ ਦਾ ਐਲਾਨ

 ਕੇਸਰੀ ਨਿਊਜ਼ ਨੈੱਟਵਕਤ: ਏਅਰ ਇੰਡੀਆ ਨੇ ਅੰਮ੍ਰਿਤਸਰ ਤੇ ਲੰਡਨ ਵਿਚਾਲੇ ਸਿੱਧੀਆਂ ਉਡਾਣਾਂ ਦੀ ਗਿਣਤੀ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ ਏਅਰਲਾਈਨ ਵੱਲੋਂ 27 ਮਾਰਚ ਤੋਂ ਹਫ਼ਤੇ ‘ਚ 3 ਦਿਨ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਸਵਾਗਤ ਕੀਤਾ ਹੈ। ਕਿਉਂਕਿ ਉਪਰੋਕਤ ਸੰਸਥਾਵਾਂ ਵੱਲੋਂ ਲੰਬੇ ਸਮੇਂ ਤੋਂ ਉਡਾਣਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ। ਸੰਸਥਾ ਦੇ ਗਲੋਬਲ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਕਰੋਨਾ ਉਡਾਣਾਂ ਦੀ ਗਿਣਤੀ ਵਧਣ ਨਾਲ ਯੂ.ਕੇ. ‘ਚ ਵਸਦੇ ਪੰਜਾਬੀਆਂ ਨੂੰ ਕਾਫੀ ਫਾਇਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਉਡਾਣਾਂ ਦੀ ਗਿਣਤੀ ਘੱਟ ਹੋਣ ਕਾਰਨ ਯੂ.ਕੇ. ‘ਚ ਬੈਠੇ ਪੰਜਾਬੀਆਂ ਨੂੰ ਪੰਜਾਬ ਵਾਪਸ ਆਉਣ ਲਈ ਜਾਂ ਇੱਥੋਂ ਦੇ ਲੋਕਾਂ ਨੂੰ ਯੂ.ਕੇ ਜਾਣ ਲਈ ਦਿੱਲੀ ਤੋਂ ਫਲਾਈਟ ਲੈਣੀ ਪੈਂਦੀ ਹੈ। ਜਿਸ ਕਾਰਨ ਉਹ ਬਹੁਤ ਔਖੇ ਸਨ। ਪਰ ਹੁਣ ਉਡਾਣਾਂ ਦੀ ਗਿਣਤੀ ਵਧਣ ਨਾਲ ਇਹ ਆਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੀ ਇਸ ਦਾ ਕਾਫੀ ਲਾਭ ਮਿਲੇਗਾ।

ਸ਼ਨਿਚਰਵਾਰ, ਐਤਵਾਰ ਤੇ ਸੋਮਵਾਰ ਨੂੰ ਉਡਾਣ ਭਰੇਗੀ

ਏਅਰ ਇੰਡੀਆ ਦੇ ਸ਼ਡਿਊਲ ਮੁਤਾਬਕ ਇਹ ਫਲਾਈਟ ਲੰਡਨ ਤੋਂ ਸ਼ਨਿਚਰਵਾਰ, ਐਤਵਾਰ ਤੇ ਸੋਮਵਾਰ ਨੂੰ ਉਡਾਣ ਭਰੇਗੀ। ਜਦਕਿ ਅੰਮ੍ਰਿਤਸਰ ਤੋਂ ਇਹ ਐਤਵਾਰ, ਸੋਮਵਾਰ ਤੇ ਮੰਗਲਵਾਰ ਨੂੰ ਲੰਡਨ ਲਈ ਰਵਾਨਾ ਹੋਵੇਗੀ। ਇਸ ਰੂਟ ‘ਤੇ 256 ਸੀਟਾਂ ਵਾਲਾ ਬੋਇੰਗ 787-8 ਹੋਵੇਗਾ। ਇਸ ‘ਚ 238 ਇਕਾਨਮੀ ਤੇ 18 ਬਿਜ਼ਨਸ ਕਲਾਸ ਸੀਟਾਂ ਹਨ। ਇਨ੍ਹਾਂ ਦੀ ਬੁਕਿੰਗ ਅਕਤੂਬਰ 2022 ਤੱਕ ਉਪਲਬਧ ਹੈ। ਵਰਤਮਾਨ ‘ਚ, ਫਲਾਈਟ ਹਫ਼ਤੇ ‘ਚ ਇੱਕ ਵਾਰ ਹੀ ਉੱਡਦੀ ਹੈ। ਪਰ 27 ਮਾਰਚ ਤੋਂ ਇਹ ਹਫ਼ਤੇ ‘ਚ ਤਿੰਨ ਦਿਨ ਬਣ ਜਾਵੇਗਾ। ਹਾਲਾਂਕਿ ਫਿਲਹਾਲ ਇਹ ਫਲਾਈਟ ਹਫਤੇ ‘ਚ ਇਕ ਵਾਰ ਉਡਾਣ ਭਰ ਰਹੀ ਹੈ।

Leave a Reply

Your email address will not be published.