ਪੀਐਮ ਮੋਦੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਸ ਯੁੱਧ ਦਾ ਅਸਰ ਹਰ ਦੇਸ਼ ’ਤੇ ਪੈ ਰਿਹਾ ਹੈ। ਜੋ ਦੇਸ਼ ਯੁੱਧ ਲੜ ਰਹੇ ਹਨ। ਉਨ੍ਹਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਨਾਲ ਨਾਤਾ ਹੈ। ਇਸ ਕਾਰਨ ਪੂਰੀ ਦੁਨੀਆ ’ਚ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਪੀਐਮ ਨੇ ਕਿਹਾ ਕਿ ਭਾਰਤ ਸ਼ਾਂਤੀ ਦਾ ਪ੍ਰਤੀਕ ਹੈ। ਗੱਲਬਾਤ ਰਾਹੀਂ ਹਰ ਸਮੱਸਿਆ ਨੂੰ ਸੁਲਝਾਉਣ ਦੇ ਪੱਖ ’ਚ ਹੈ।
ਪੀਐਮ ਮੋਦੀ ਨੇ ਵਿਰੋਧੀਆਂ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਅਸੀਂ ਅੱਜ ਦੇਖ ਰਹੇ ਹਾਂ ਕਿ ਜੋ ਨਿਰਪੱਖ ਸੰਸਥਾਵਾਂ ਭ੍ਰਿਟਾਚਾਰ ਖ਼ਿਲਾਫ਼ ਕਾਰਵਾਈ ਕਰਦੀਆਂ ਹਨ। ਇਹ ਲੋਕ ਉਨ੍ਹਾਂ ਸੰਸਥਾਵਾਂ ਨੂੰ ਹੀ ਬਦਨਾਮ ਕਰਨ ਲੱਗਦੇ ਹਨ। ਘੁਟਾਲਿਆਂ ’ਚ ਘਿਰੇ ਹੋਏ ਲੋਕ ਇਕਜੁੱਟ ਹੋ ਕੇ ਦੇਸ਼ ਦੀ ਨਿਰਪੱਖ ਸੰਸਥਾਵਾਂ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਨ ਲੱਗਦੇ ਹਨ। ਇਨ੍ਹਾਂ ਨੂੰ ਦੇਸ਼ ਦੀ ਨਿਆ ਪਾਲਿਕਾ ’ਤੇ ਭਰੋਸਾ ਨਹੀਂ। ਪਹਿਲਾਂ ਹਜਾਰਾਂ ਕਰੋੜਾਂ ਦਾ ਭ੍ਰਿਸ਼ਟਾਚਾਰ ਕਰੋ ਤੇ ਫਿਰ ਜਾਂਚ ਵੀ ਨਾ ਹੋਣ ਦਿਓ ਉਹਨਾਂ ਲੋਕਾਂ ਦੀ ਆਦਤ ਬਣ ਗਈ ਹੈ।
ਪੀਐਮ ਮੋਦੀ ਨੇ ਕਿਹਾ ਕਿ ਮੈਂ ਇਨ੍ਹਾਂ ਚੋਣਾਂ ’ਚ ਲਗਾਤਾਰ ਹਰ ਵਿਸ਼ੇ ’ਤੇ ਭਾਜਪਾ ਦੇ ਵਿਜ਼ਨ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ। ਮੈਂ ਘੋਰ ਪਰਿਵਾਰਵਾਦ ’ਤੇ ਚਿੰਤਾ ਪ੍ਰਗਟਾਈ ਹੈ। ਮੇਰੀ ਕਿਸੇ ਨਾਲ ਵੀ ਜਾਤੀ ਦੁਸ਼ਮਣੀ ਨਹੀਂ ਹੈ। ਮੈਂ ਸਿਰਫ ਲੋਕਤੰਤਰ ਦੀ ਚਿੰਤਾ ਕਰਦਾ ਹਾਂ। ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਇਕ ਦਿਨ ਅਜਿਹਾ ਆਵੇਗਾ ਜਦੋਂ ਭਾਰਤ ਦੇ ਲੋਕ ਪਰਿਵਾਰਵਾਦ ਦੀ ਰਾਜਨੀਤੀ ਦਾ ਅੰਤ ਕਰ ਦੇਣਗੇ। ਇਨ੍ਹਾਂ ਚੋਣਾਂ ’ਚ ਦੇਸ਼ ਦੇ ਵੋਟਰਾਂ ਨੇ ਭਵਿੱਖ ਦਾ ਖਾਕਾ ਖਿੱਚ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਦੇ ਬਜਟ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦੇਸ਼ ਆਤਮਨਿਰਭਰਤਾ ਦੇ ਰਾਹ ’ਤੇ ਵਧ ਰਿਹਾ ਹੈ। ਇਸ ਵਾਰ ਦੇ ਬਜਟ ਨਾਲ ਇਸ ਭਾਵਨਾ ਨੂੰ ਊਰਜਾ ਮਿਲੀ ਹੈ। ਵਿਰੋਧੀਆਂ ’ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦੇ ਸਾਡੇ ਯਤਨਾਂ ’ਤੇ ਸਵਾਲ ਚੁੱਕੇ ਗਏ ਜਦੋਂ ਕਿ ਦੁਨੀਆ ਸਾਡੀ ਤਾਰੀਫ਼ ਕਰ ਰਹੀ ਹੈ।