ਕੇਸਰੀ ਨਿਊਜ਼ ਨੈੱਟਵਰਕ- ਜਲੰਧਰ ਜਿਲ੍ਹੇ ਵਿੱਚ ਪੂਰੀ ਚੋਣ ਪ੍ਰਕਿਰਿਆ ਆਜ਼ਾਦ , ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪੂਰੀ ਹੋ ਗਈ। ਜ਼ਿਲਾ ਪ੍ਰਸ਼ਾਸਨ ਵੱਲੋਂ ਕਪੂਰਥਲਾ ਰੋਡ ਉੱਤੇ ਬਣਾਏ ਗਏ ਵੱਖ – ਵੱਖ ਗਿਣਤੀ ਕੇਂਦਰਾਂ ਵਿਖੇ ਵੋਟਾਂ ਦੀ ਗਿਣਤੀ ਨਿਰਵਿਘਨ ਢੰਗ ਨਾਲ ਸਿਰੇ ਚੜੀ। ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ।
ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਤੋਂ ਜਿੱਥੇ ਸਭ ਤੋਂ ਘੱਟ 247 ਵੋਟਾਂ ਦੇ ਫਰਕ ਦੇ ਨਾਲ ਜਿੱਤ ਦਰਜ ਕੀਤੀ ਗਈ , ਉਥੇ ਹੀ ਫਿਲੌਰ ਹਲਕੇ ਤੋਂ 12303 ਵੋਟਾਂ ਦੀ ਲੀਡ ਦੇ ਨਾਲ ਸਭਤੋਂ ਵੱਡੇ ਫਰਕ ਦੇ ਨਾਲ ਜਿੱਤ ਪ੍ਰਾਪਤ ਕੀਤੀ ਗਈ ਹੈ।
ਜਲੰਧਰ ਉੱਤਰੀ ਤੋਂ ਕਾਂਗਰਸੀ ਉਮੀਦਵਾਰ ਬਾਵਾ ਹੈਨਰੀ ਨੇ 47338 ਵੋਟਾਂ ਹਾਸਲ ਕਰਕੇ 9486 ਵੋਟਾਂ ਦੇ ਫਰਕ ਨਾਲ ਭਾਜਪਾ ਦੇ ਕੇ.ਡੀ. ਭੰਡਾਰੀ ਨੂੰ ਹਰਾਇਆ। ਇਸੇ ਤਰ੍ਹਾਂ ਜਲੰਧਰ ਕੈਂਟ ਤੋਂ ਪਰਗਟ ਸਿੰਘ 40816 ਵੋਟਾਂ ਲੈ ਕੇ 5808 ਵੋਟਾਂ ਦੇ ਫਰਕ ਨਾਲ ਜੇਤੂ ਰਹੇ ।
ਜਦੋਂ ਕਿ ਜਲੰਧਰ ਕੇਂਦਰੀ ਤੋਂ ਆਪ ਦੇ ਰਮਨ ਅਰੋੜਾ ਨੇ ਕੁਲ 33011 ਵੋਟਾਂ ਲੈ ਕੇ 247 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ। ਜਿਹਨਾ ਨੇ ਕਾਂਗਰਸ ਪਾਰਟੀ ਦੇ ਰਜਿੰਦਰ ਬੇਰੀ ਨੂੰ ਹਰਾਇਆ।
ਜਲੰਧਰ ਪੱਛਮੀ ਤੋਂ ਆਪ ਦੇ ਸੀਤਲ ਅੰਗੁਰਾਲ 4253 ਵੋਟਾਂ ਦੇ ਫਰਕ ਦੇ ਨਾਲ ਕੁਲ 39213 ਵੋਟਾਂ ਲੈ ਕੇ ਜੇਤੂ ਰਹੇ
ਅਤੇ ਕਰਤਾਰਪੁਰ ਤੋਂ ਬਲਕਾਰ ਸਿੰਘ ਨੇ 41830 ਵੋਟਾਂ ਲੈ ਕੇ 4574 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ।