KESARI NEWS NETWORK: Eletion result update: ਪੰਜਾਬ ਦੇ ਦੋਆਬਾ ਖੇਤਰ ਤੋਂ ਪੰਜਾਬ ਵਿਧਾਨਸਭਾ ਚੋਣਾ 2022 ਲਈ ਪਹਿਲਾ ਨਤੀਜਾ ਸਾਹਮਣੇ ਆ ਗਿਆ ਹੈ। ਸਾਬਕਾ ਮੰਤਰੀ ਅਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਨੂੰ 37769 ਦੇ ਮੁਕਾਬਲੇ 32314 ਵੋਟਾਂ ਲੈ ਕੇ 5455 ਵੋਟਾਂ ਦੇ ਫਰਕ ਨਾਲ ਹਰਾ ਕੇ ਕਪੂਰਥਲਾ ਦੀ ਸੀਟ ਫਿਰ ਤੋਂ ਆਪਣੇ ਨਾਂ ਕਰ ਲਈ ਹੈ। ਇਸ ਦੌਰਾਨ ਰਾਣਾ ਗੂਰਜੀਤ ਸਿੰਘ ਦੇ ਸਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਤੌਰ ਤੇ ਚੋਣ ਮੈਦਾਨ ਵਿਚ ਹਨ ਜੋ ਭਾਰੀ ਲੀਡ ਨਾਲ ਜਿੱਤ ਵੱਲ ਵਧਦੇ ਦਿਖਾਈ ਦੇ ਰਹੇ ਹਨ।

ਪੰਜਾਬ ਵਿੱਚ ਪਹਿਲਾ ਨਤੀਜਾ ਭਾਜਪਾ ਦੇ ਹੱਕ ਵਿੱਚ ਆਇਆ ਹੈ। ਕਪੂਰਥਲਾ ਤੋਂ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਦੀ ਜਿੱਤ ਹੋਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਜਿੱਤ ਗਏ ਹਨ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਪਿੱਛੇ ਚੱਲ ਰਹੇ ਹਨ। ਭਾਜਪਾ 5 ਅਤੇ ਅਕਾਲੀ ਦਲ 10 ਸੀਟਾਂ ‘ਤੇ ਅੱਗੇ ਹੈ। ਚਰਨਜੀਤ ਸਿੰਘ ਚੰਨੀ ਵੀ ਆਪਣੀਆਂ ਦੋਵਾਂ ਸੀਟਾਂ ਭਦੌੜ ਤੇ ਚਮਕੌਰ ਸਾਹਿਬ ਤੋਂ ਪਿੱਛੇ ਚੱਲ ਰਹੇ ਹਨ।
Nawashahar Election result 2022:
ਪਹਿਲੇ ਛੇ ਰਾਊਂਡਾਂ ਚ ਸੰਤੋਸ਼ ਕਟਾਰੀਆ ਸਭ ਤੋਂ ਅੱਗੇ
ਵਿਧਾਨ ਸਭਾ ਹਲਕਾ 048 – ਬਲਾਚੌਰ ਤੋਂ ਪਹਿਲੇ ਛੇ ਰਾਊਂਡ ਦੀ ਕੁੱਲ ਗਿਣਤੀ ਅਨੁਸਾਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੰਤੋਸ਼ ਕਟਾਰੀਆ 16706 ਨਾਲ ਪਹਿਲੇ ਨੰਬਰ ਅਤੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਉਮੀਦਵਾਰ ਸੁਨੀਤਾ ਰਾਣੀ 14621 ਵੋਟਾਂ ਨਾਲ ਦੂਜੇ ਸਥਾਨ ਅਤੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਦਰਸ਼ਨ ਲਾਲ ਮੰਗੂਪੁਰ 11791 ਵੋਟਾਂ ਨਾਲ ਤੀਸਰੇ ਸਥਾਨ ਉੱਪਰ ਚੱਲ ਰਹੇ ਹਨ।
—
ਵਿਧਾਨ ਸਭਾ ਹਲਕਾ 47 ਨਵਾਂਸ਼ਹਿਰ (ਜਨਰਲ) ਦੇ ਰਾਉਡ 4 ’ਚ ਇੰਝ ਰਹੇ ਨਤੀਜੇ
ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ (ਕਾਂਗਰਸ)-2708
ਨਛੱਤਰ ਪਾਲ (ਬਸਪਾ)-9211
ਪੂਨਮ ਮਾਨਿਕ (ਭਾਜਪਾ)-835
ਲਲਿਤ ਮੋਹਨ ਪਾਠਕ (ਆਪ)-9339
ਸੁਰਿੰਦਰ ਸਿੰਘ (ਨੈਸ਼ਲਿਸਟ ਜਸਟਿਸ ਪਾਰਟੀ)-232
ਦਵਿੰਦਰ ਸਿੰਘ (ਸ਼ਿਅਦ ਅੰਮਿ੍ਰਤਸਰ)-1142
ਪਰਮਜੀਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ)-126
ਅੰਗਦ ਸਿੰਘ (ਆਜ਼ਾਦ)-6818
ਸੰਨੀ ਸਿੰਘ ਜਾਫਰਪੁਰ (ਆਜ਼ਾਦ)-112
ਕੁਲਦੀਪ ਸਿੰਘ ਬਜੀਦਪੁਰ (ਆਜ਼ਾਦ)-1555
ਨੋਟਾ-173
——
ਵਿਧਾਨ ਸਭਾ ਹਲਕਾ ਨਵਾਂਸ਼ਹਿਰ 4 ਰਾਉਂਡ ਵਿਚ ਆਪ ਉਮੀਦਵਾਰ ਲਲਿਤ ਮੋਹਨ ਪਾਠਕ 9339 ਨਾਲ ਪਹਿਲੇ, ਬਸਪਾ ਉਮੀਦਵਾਰ ਨਛੱਤਰ ਪਾਲ 9211 ਵੋਟਾਂ ਨਾਲ ਦੂਜੇੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 6881 ਵੋਟਾਂ ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ 2708 ਵੋਟਾਂ ਨਾਲ ਚੌਥੇ ਨੰਬਰ ਤੇ ਹਨ।
ਵਿਧਾਨ ਸਭਾ ਹਲਕਾ 46 ਬੰਗਾ (ਐੱਸਸੀ) ਦੇ ਰਾਉਡ ਨੰਬਰ 4 ’ਚ ਇੰਝ ਰਹੇ ਨਤੀਜੇ
ਉਮੀਦਵਾਰ
ਡਾ. ਸੁਖਵਿੰਦਰ ਕੁਮਾਰ ਸੁੱਖੀ (ਸ਼ਿਅਦ) ਨੂੰ-11248
ਕੁਲਜੀਤ ਸਿੰਘ ਸਰਹਾਲ (ਆਪ)-8276
ਤਰਲੋਚਨ ਸਿੰਘ (ਕਾਂਗਰਸ)-9608
ਪੌਲ ਰਾਮ (ਆਜ਼ਾਦ)-233
ਮੋਹਨ ਲਾਲ ਬਹਿਰਾਮ (ਭਾਜਪਾ)-746
ਕਿ੍ਰਸ਼ਨ ਲਾਲ (ਆਜ਼ਾਦ)-153
ਮੱਖਣ ਸਿੰਘ ਤਾਹਰਪੁਰੀ (ਸ਼ਿਅਦ ਅੰਮਿ੍ਰਤਸਰ)-359
ਮਨਜੀਤ ਸਿੰਘ ਭੰਗਲ (ਆਜ਼ਾਦ)-127
ਰਾਜ ਕੁਮਾਰ ਮਾਹਲ ਖੁਰਦ (ਆਜ਼ਾਦ)-1244
ਨੋਟ-267
ਕੁੱਲ-32261
————-
ਇਸੇ ਤਰ੍ਹਾਂ 4 ਰਾਉਡ ’ਚ ਵਿਧਾਨ ਸਭਾ ਹਲਕਾ ਬੰਗਾ ਤੋਂ ਸ਼ਿਅਦ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਪਹਿਲੇ, ਕਾਂਗਰਸੀ ਪੰਜਵੇਂ ਰਾਊਂਡ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਲਿਤ ਮੋਹਨ ਪਾਠਕ ਕਰੀਬ ਸਤਾਈ ਸੌ ਵੋਟਾਂ ਨਾਲ ਅੱਗੇ ਚੱਲ ਰਹੇ ਹਨ
ਉਮੀਦਵਾਰ ਤਰਲੋਚਨ ਸਿੰਘ ਦੂਜੇ, ਕੁਲਜੀਤ ਸਿੰਘ ਸਰਹਾਲ ਤੀਜੇ ਨੰਬਰ ਤੇ ਚਲ ਰਹੇ ਹਨ।
ਵਿਧਾਨ ਸ਼ਭਾ ਹਲਕਾ 48 ਬਲਾਚੌਰ (ਜਨਰਲ) ਦੇ 6 ਰਾਉਡ ’ਚ ਇੰਝ ਰਹੇ ਨਤੀਜੇ
ਉਮੀਦਵਾਰ
ਅਸ਼ੋਕ ਬਾਠ ਭਾਜਪਾ-1163
ਸੰਤੋਸ਼ ਕੁਮਾਰੀ ਕਟਾਰੀਆ (ਆਪ)-16706
ਸੁਨੀਤਾ ਰਾਣੀ (ਸ਼ਿਅਦ)-14621
ਦਰਸ਼ਨ ਲਾਲ (ਕਾਂਗਰਸ)-11791
ਪ੍ਰੇਮ ਚੰਦ (ਸੀਪਾਆਈਐਮ ਐਮ)-534
ਸਤਪਾਲ (ਆਜ਼ਾਦ)-141
ਦਲਜੀਤ ਸਿੰਘ ਬੈਂਸ (ਆਜ਼ਾਦ)-891
ਨੋਟਾ-282
ਇਸੇ ਤਰ੍ਹਾਂ ਵਿਧਾਨ ਸ਼ਭਾ ਹਲਕਾ ਬਲਾਚੌਰ ਤੋਂ 6ਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 16706 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 14621 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 11791 ਵੋਟਾਂ ਨਾਲ ਤੀਜੇ ਨੰਬਰ ਤੇ ਰਹੇ।
ਵਿਧਾਨ ਸ਼ਭਾ ਹਲਕਾ 48 ਬਲਾਚੌਰ (ਜਨਰਲ) ਦੇ 5 ਰਾਉਡ ’ਚ ਇੰਝ ਰਹੇ ਨਤੀਜੇ
ਉਮੀਦਵਾਰ
ਅਸ਼ੋਕ ਬਾਠ ਭਾਜਪਾ-1073
ਸੰਤੋਸ਼ ਕੁਮਾਰੀ ਕਟਾਰੀਆ (ਆਪ)-14101
ਸੁਨੀਤਾ ਰਾਣੀ (ਸ਼ਿਅਦ)-12507
ਦਰਸ਼ਨ ਲਾਲ (ਕਾਂਗਰਸ)-10049
ਪ੍ਰੇਮ ਚੰਦ (ਸੀਪਾਆਈਐਮ ਐਮ)-468
ਸਤਪਾਲ (ਆਜ਼ਾਦ)-96
ਦਲਜੀਤ ਸਿੰਘ ਬੈਂਸ (ਆਜ਼ਾਦ)-685
ਨੋਟਾ-227
ਇਸੇ ਤਰ੍ਹਾਂ ਵਿਧਾਨ ਸ਼ਭਾ ਹਲਕਾ ਬਲਾਚੌਰ ਤੋਂ ਪਜਵੇਂ ਰਾਉਡ ਵਿਚ ਸੰਤੋਸ਼ ਕੁਮਾਰੀ ਕਟਾਰੀਆ 4101 ਵੋਟਾਂ ਨਾਲ ਪਹਿਲੇ, ਸੁਨੀਤਾ ਰਾਣੀ 12507 ਵੋਟਾਂ ਨਾਲ ਦੂਜੇ, ਕਾਂਗਰਸੀ ਉਮੀਦਵਾਰ ਦਰਸ਼ਨ ਲਾਲ ਮੰਗੂਪੁਰ 10049 ਵੋਟਾਂ ਨਾਲ ਤੀਜੇ ਨੰਬਰ ਤੇ ਰਹੇ।
———
ਨਵਾਂਸ਼ਹਿਰ : ਵਿਧਾਨ ਸਭਾ ਹਲਕਾ 47 ਨਵਾਂਸ਼ਹਿਰ (ਜਨਰਲ) ਦੇ ਰਾਊਂਡ 3 ’ਚ ਇੰਝ ਰਹੇ ਨਤੀਜੇ
ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ (ਕਾਂਗਰਸ)-2305
ਨਛੱਤਰ ਪਾਲ (ਬਸਪਾ)-7686
ਪੂਨਮ ਮਾਨਿਕ (ਭਾਜਪਾ)-313
ਲਲਿਤ ਮੋਹਨ ਪਾਠਕ (ਆਪ)-6154
ਸੁਰਿੰਦਰ ਸਿੰਘ (ਨੈਸ਼ਲਿਸਟ ਜਸਟਿਸ ਪਾਰਟੀ)-183
ਦਵਿੰਦਰ ਸਿੰਘ (ਸ਼ਿਅਦ ਅੰਮਿ੍ਰਤਸਰ)-1008
ਪਰਮਜੀਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ)-96
ਅੰਗਦ ਸਿੰਘ (ਆਜ਼ਾਦ)-4794
ਸੰਨੀ ਸਿੰਘ ਜਾਫਰਪੁਰ (ਆਜ਼ਾਦ)-89
ਕੁਲਦੀਪ ਸਿੰਘ ਬਜੀਦਪੁਰ (ਆਜ਼ਾਦ)-1405
ਨੋਟਾ-130
ਕੁੱਲ ਵੋਟਾਂ-24163
——
ਵਿਧਾਨ ਸਭਾ ਹਲਕਾ ਨਵਾਂਸ਼ਹਿਰ 3 ਰਾਉਡ ਵਿਚ ਬਸਪਾ ਉਮੀਦਵਾਰ ਨਛੱਤਰ ਪਾਲ 7686 ਵੋਟਾਂ ਨਾਲ ਪਹਿਲੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ 6154 ਨਾਲ ਦੂਜੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 4794 ਵੋਟਾਂ ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ 2305 ਵੋਟਾਂ ਨਾਲ ਚੌਥੇ ਨੰਬਰ ‘ਤੇ ਹਨ।
—
ਨਵਾਂਸ਼ਹਿਰ : ਪਹਿਲੇ ਰਾਉਂਡ ‘ਚ ਬਸਪਾ ਉਮੀਦਵਾਰ ਨਛੱਤਰ ਪਾਲ 1892 ਵੋਟਾਂ ਨਾਲ ਪਹਿਲੇ, ਆਪ ਉਮੀਦਵਾਰ ਲਲਿਤ ਮੋਹਨ ਪਾਠਕ 1852 ਨਾਲ ਦੂਜੇ, ਆਜ਼ਾਦ ਉਮੀਦਵਾਰ ਅੰਗਦ ਸਿੰਘ 1477 ਨਾਲ ਤੀਜੇ, ਕਾਂਗਰਸੀ ਉਮੀਦਵਾਰ ਸਤਵੀਰ ਸਿੰਘ ਪੱਲੀ ਝਿੱਕੀ 1053 ਵੋਟਾਂ ਨਾਲ ਚੌਥੇ ਨੰਬਰ ‘ਤੇ ਹਨ। ਇਸੇ ਤਰ੍ਹਾਂ ਬੰਗਾ ਤੋਂ ਸ਼ਿਅਦ ਉਮੀਦਵਾਰ ਡਾ. ਸੁਖਵਿੰਦਰ ਕੁਮਾਰ 3535 ਵੋਟਾਂ ਨਾਲ ਪਹਿਲੇ, ਕਾਂਗਰਸੀ ਉਮੀਦਵਾਰ ਤਰਲੋਚਨ ਸਿੰਘ 2473 ਵੋਟਾਂ ਨਾਲ ਦੂਜੇ, ਕੁਲਜੀਤ ਸਿੰਘ ਸਰਹਾਲ 1922 ਵੋਟਾਂ ਨਾਲ ਤੀਜੇ ਨੰਬਰ ‘ਤੇ ਚੱਲ ਰਹੇ ਹਨ। ਇਸ ਕਾਰਨ ਉਮੀਦਵਾਰਾਂ ਦੇ ਸਮਰਥਕਾਂ ‘ਚ ਪੂਰਾ ਜੋਸ਼ ਵੇਖਿਆ ਜਾ ਰਿਹਾ ਹੈ।
ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਉਹ ਬੈਲਟ ਪੇਪਰਾਂ ਵਾਲੀ ਕਾਊਂਟਿੰਗ ’ਚ ਅੱਗੇ ਹਨ ਜਾਂ ਈਵੀਐੱਮ ਦੀ ਗਿਣਤੀ ’ਚ ਪਰ ਰੁਝਾਨਾਂ ’ਚ ਜ਼ਰੂਰ ਸਪਸ਼ਟ ਹੋਇਆ ਹੈ ਕਿ ਡੇਰਾਬੱਸੀ ਹਲਕੇ ਤੋਂ ਅਕਾਲੀ ਦਲ ਦਾ ਉਮੀਦਵਾਰ 619 ਵੋਟਾਂ ਨਾਲ ਅੱਗੇ ਚੱਲ ਹੈ। ਇਸ ਤੋਂ ਇਲਾਵਾ ਪਹਿਲਾ ਰਾਊਂਡ ਖ਼ਤਮ ਹੋਣ ਤਕ ਵਿਧਾਨ ਸਭਾ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ-3455 ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ-2265 ਤੇ ਕਾਂਗਰਸੀ ਉਮੀਦਵਾਰ ਵਿਜੇ ਕੁਮਾਰ ਟਿੰਕੂ ਨੂੰ 1001 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਮਲਦੀਪ ਸਿੰਘ ਸੈਣੀ 143 ਵੋਟਾਂ ਹਾਸਿਲ ਕਰ ਸਕੇ।
Mohali Election Result 2022 LIVE Updates :
7th Round ਖਰੜ: ਆਪ ਦੂਜੀ ਵਾਰ ਜਿੱਤ ਵੱਲ ਵਧਦਾ ਹੋਇਆ, ਅਨਮੋਲ ਗਗਨ 8204 ਵੋਟਾਂ ਤੋਂ ਅੱਗੇ
ਵਿਧਾਨ ਸਭਾ ਹਲਕਾ ਖਰੜ ਤੋਂ 7ਵੇਂ ਰਾਊਂਡ ਦੇ ਨਤੀਜੇ ਆ ਗਏ ਹਨ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੀ ਊਮੀਦਵਾਰ ਅਨਮੋਲ ਗਗਨ ਮਾਨ 8204 ਵੋਟਾਂ ਤੋਂ ਅੱਗੇ ਚੱਲ ਰਹੀ ਹੈ। ਸੱਤਵੇਂ ਰਾਊਂਡ ਦੇ ਨਤੀਜਿਆਂ ਤਕ ਖਰੜ ’ਚ 54278 ਵੋਟਾਂ ਦੀ ਗਿਣਤੀ ਹੋ ਗਈ ਹੈ ਜਿਨ੍ਹਾਂ ਵਿਚੋਂ 22374 ਅਨਮੋਲ ਗਗਨ ਮਾਨ ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਗਿੱਲ ਨੁੰ 14 ਹਜ਼ਾਰ 174 ਵੋਟਾਂ ਪਈਆਂ ਹਨ। ਇਸ ਤਰ੍ਹਾਂ ਕਾਂਗਰਸ ਦੇ ਵਿਜੇ ਕੁਮਾਰ ਟਿੰਕੂ 7424 ਵੋਟਾਂ ਨਾਂਲ ਤੀਜੇ ਸਥਾਨ ’ਤੇ ਬਣੇ ਹੋਏ ਹਨ।
ਮੋਹਾਲੀ ਛੇਵਾਂ ਰਾਊਂਡ ਤਕ ਕੁਲਵੰਤ ਨੇ 10027 ਵੋਟਾਂ ਨਾਲ ਪਛਾੜਿਆ ਸਿੱਧੂ
ਵਿਧਾਨ ਸਭਾ ਹਲਕਾ ਮੋਹਾਲੀ ਤੋਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 10 ਹਜ਼ਾਰ 27 ਵੋਟਾਂ ਤੋਂ ਪਿੱਛੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਜਿਨ੍ਹਾਂ ਨੂੰ ਕਿ ਛੇਵੇਂ ਰਾਊਂਡ ਦੇ ਨਤੀਜਿਆਂ ਤਕ ਕੁੱਲ 24 ਹਜ਼ਾਰ 468 ਵੋਟਾਂ ਪਈਆਂ ਹਨ ਨੇ ਸਿੱਧੂ ਨੂੰ ਵੱਡੇ ਮਾਰਜਨ ਨਾਲ ਪਿੱਛੇ ਛੱਡ ਦਿੱਤਾ ਹੈ। 6ਵੇਂ ਰਾਊਂਡ ਦੇ ਨਤੀਜਿਆਂ ਤਕ ਬਲਬੀਰ ਸਿੱਧੂ (ਕਾਂਗਰਸ) ਕੁੱਲ 14 ਹਜ਼ਾਰ441 ਵੋਟਾਂ ਮਿਲੀਆਂ ਹਨ ਇਸੇ ਤਰ੍ਹਾਂ ਅਕਾਲੀ ਦਲ ਦੇ ਪਰਵਿੰਦਰ ਸਿੰਘ ਸੋਹਾਣਾਂ 4572 ਵੋਟਾਂ, ਭਾਰਤੀ ਜਨਤਾ ਪਾਰਟੀ ਦਾ ਸੰਜੀਵ ਵਸ਼ਿਸ਼ਟ 5234 ਵੋਟਾਂ ਹੀ ਹਾਸਲ ਕਰ ਸਕੇ।
ਚਮਕੌਰ ਸਾਹਿਬ 6ਵਾਂ ਰਾਊਂਡ : ‘ਆਪ’ ਦਾ ਡਾ. ਚਰਨਜੀਤ 1244 ਵੋਟਾਂ ਨਾਲ ਅੱਗੇ
ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 6ਵੇਂ ਰਾਊਂਡ ਦੀ ਸਮਾਪਤੀ ਤਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਚਰਨਜੀਤ ਸਿੰਘ ਤੋਂ 1244 ਵੋਟਾਂ ਤੋਂ ਪਿੱਛੇ ਚੱਲ ਰਹੇ ਹਨ। ਮੁੱਖ ਮੰਤਰੀ ਚੰਨੀ ਨੂੰ 23 ਹਜ਼ਾਰ 547 ਵੋਟਾਂ ਪਈਆਂ ਹਨ ਜਦ ਕਿ ਡਾ ਚਰਨਜੀਤ ਸਿੰਘ 24791 ਵੋਟਾਂ ਨਾਲ ਬੜ੍ਹਤ ਬਣਾਏ ਹੋਏ ਹਨ। 6ਵੇਂ ਰਾਊਂਡ ਦੀ ਸਮਾਪਤੀ ਤਕ ਚਮਕੌਰ ਸਾਹਿਬ ’ਚ ਕੁੱਲ 53 ਹਜ਼ਾਰ 7 ਵੋਟਾਂ ਦੀ ਗਿਣਤੀ ਹੋਈ ਹੈ ਜਿਨ੍ਹਾਂ ਵਿਚੋਂ ਬੀਐੱਸਪੀ/ਅਕਾਲੀ ਦਲ ਦੇ ਉਮੀਦਵਾਰ ਹਰਮੋਹਨ ਸਿੰਘ ਨੂੰ 1308 ਤੇ ਬੀਜੇਪੀ ਦੇ ਦਰਸ਼ਨ ਸਿੰਘ ਸ਼ਿਵਜੋਤ ਨੂੰ 762 ਵੋਟਾਂ ਪਈਆਂ ਹਨ।
ਚੌਥੇ ਰਾਊਂਡ ਦੇ ਨਤੀਜਿਆਂ ’ਚ ‘ਆਪ’ ਦੇ ਕੁਲਵੰਤ ਸਿੰਘ 6040 ਵੋਟਾਂ ਤੋਂ ਅੱਗੇ
ਵਿਧਾਨ ਸਭਾ ਹਲਕਾ ਮੋਹਾਲੀ ਤੋਂ ਚੌਥੇ ਰਾਊਂਡ ਦੀ ਗਿਣਤੀ ਦੇ ਨਤੀਜੇ ਆ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਇਸ ਸਮੇਂ ਦੌਰਾਨ 6040 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਚੌਥੇ ਰਾਊਂਡ ਤਕ ਕੁਲਵੰਤ ਸਿੰਘ ਜੋ ਕਿ ਮੋਹਾਲੀ ਦੇ ਸਾਬਕਾ ਮੇਅਰ ਰਹੇ ਹਨ ਨੂੰ ਕੁੱਲ 15 ਹਜ਼ਾਰ521 ਵੋਟਾਂ ਜਦਕਿ ਕਾਂਗਰਸ ਦੇ ਬਲਬੀਰ ਸਿੱਧੂ ਨੇ 9481 ਵੋਟਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਬੀਜੇਪੀ ਦੇ ਸੰਜੀਵ ਵਸ਼ਿਸ਼ਟ 4616 ਤੇ ਅਕਾਲੀ ਦਲ ਦੇ ਪਰਵਿੰਦਰ ਸੋਹਾਣਾਂ 3412 ਵੋਟਾਂ ਹੀ ਹਾਸਲ ਕਰ ਸਕੇ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਤੀਜੇ ਰਾਊਂਡ ਦੀ ਸਮਾਪਤੀ ਤਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ 2038 ਵੋਟਾਂ ਨਾਲ ਐੱਨਕੇ ਸ਼ਰਮਾ ਤੋਂ ਅੱਗੇ ਚੱਲ ਰਹੇ ਸਨ। ਤੀਜੇ ਰਾਊਂਡ ਦੀ ਸਮਾਪਤੀ ਤਕ ਡੇਰਾਬੱਸੀ ’ਚ ਕੁੱਲ 25 ਹਜ਼ਾਰ 927 ਵੋਟਾਂ ਦੀ ਗਿਣਤੀ ਹੋ ਚੁੱਕੀ ਸੀ ਜਿਨ੍ਹਾਂ ਵਿਚੋਂ ਐੱਨ ਕੇ ਸ਼ਰਮਾ ਨੂੰ 6497, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੀਵ ਖੰਨਾ ਨੂੰ 3028 ਜਦਕਿ ਦੀਪਇੰਦਰ ਢਿੱਲੋਂ 6761 ਵੋਟਾਂ ਹਾਸਿਲ ਕਰ ਸਕੇ। ਦੂਜੇ ਰਾਊਂਡ ਤਕ ਕਾਂਗਰਸੀ ਉਮੀਦਵਾਰ ਦੀਪਇੰਦਰ ਢਿੱਲੋਂ ਤੀਜੇ ਸਥਾਨ ’ਤੇ ਖ਼ਿਸਕ ਗਏ ਸਨ ਪਰ ਹੁਣ ਉਹ ਸ਼ਰਮਾ ਨੂੰ ਕੱਟ ਦੇ ਦੂਜੇ ਸਥਾਨ ’ਤੇ ਪੁੱਜ ਗਏ ਹਨ ਤੇ ਤੀਜੇ ਰਾਊਂਡ ਦੇ ਖ਼ਤਮ ਹੋਣ ਤਕ ਮੁਕਾਬਲਾ ਆਪ ਤੇ ਕਾਂਗਰਸ ’ਚ ਬਣ ਗਿਆ ਹੈ।
ਖਰੜ ਤੀਜਾ ਰਾਊਂਡ : ‘ਆਪ’ ਦੀ ਝੰਡੀ
ਅਨਮੋਲ ਗਗਨ ਮਾਨ(ਆਪ) -9177
ਕਮਲਦੀਪ ਸੈਣੀ(ਬੀਜੇਪੀ)- 2584
ਰਣਜੀਤ ਗਿੱਲ (ਅਕਾਲੀ ਦਲ)-5576
ਵਿਜੇ ਟਿੰਕੂ (ਕਾਂਗਰਸ)-3046
ਤੀਜੇ ਰਾਊਂਡ ਦੇ ਨਤੀਜਿਆਂ ’ਚ ਆਪ ਦੇ ਕੁਲਵੰਤ ਸਿੰਘ 3827 ਵੋਟਾਂ ਤੋਂ ਅੱਗੇ
ਵਿਧਾਨ ਸਭਾ ਹਲਕਾ ਮੋਹਾਲੀ ਤੋਂ ਤੀਜੇ ਰਾਊਂਡ ਦੀ ਗਿਣਤੀ ਦੇ ਨਤੀਜੇ ਆ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਇਸ ਸਮੇਂ ਦੌਰਾਨ 3827 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਹੁਣ ਤਕ ਕੁੱਲ 25 ਹਜ਼ਾਰ 633 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ ਕੁਲਵੰਤ ਸਿੰਘ ਜੋ ਕਿ ਮੋਹਾਲੀ ਦੇ ਸਾਬਕਾ ਮੇਅਰ ਰਹੇ ਹਨ ਨੂੰ ਕੁੱਲ 11 ਹਜ਼ਾਰ403 ਵੋਟਾਂ ਜਦਕਿ ਕਾਂਗਰਸ ਦੇ ਬਲਬੀਰ ਸਿੱਧੂ ਨੇ 7576 ਵੋਟਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਬੀਜੇਪੀ ਦੇ ਸੰਜੀਵ ਵਸ਼ਿਸ਼ਟ 3971 ਤੇ ਅਕਾਲੀ ਦਲ ਦੇ ਪਰਵਿੰਦਰ ਸੋਹਾਣਾਂ 1573 ਵੋਟਾਂ ਹੀ ਹਾਸਲ ਕਰ ਸਕੇ।
9:59 AM : ਡੇਰਾਬੱਸੀ ਦੂਜਾ ਰਾਊਂਡ ‘ਆਪ’ ਦਾ ਕੁਲਜੀਤ ਰੰਧਾਵਾ ਅੱਗੇ
ਐੱਨਕੇ ਸ਼ਰਮਾ (ਅਕਾਲੀ ਦਲ)-4778
ਸੰਜੀਵ ਖੰਨਾ (ਬੀਜੇਪੀ)- 1330
ਕੁਲਜੀਤ ਰੰਧਾਵਾ(ਆਪ)-6603
ਦੀਪਇੰਦਰ ਢਿੱਲੋਂ (ਕਾਂਗਰਸ)-4428
10:04 AM : ਖਰੜ 5 ਰਾਊਂਡ: ਆਪ ਦੀ ਝੰਡੀ
ਅਨਮੋਲ ਗਗਨ ਮਾਨ(ਆਪ) -15618
ਕਮਲਦੀਪ ਸੈਣੀ(ਬੀਜੇਪੀ)- 4229
ਰਣਜੀਤ ਗਿੱਲ (ਅਕਾਲੀ ਦਲ)-9273
ਵਿਜੇ ਟਿੰਕੂ (ਕਾਂਗਰਸ)-5004
ਦੂਜਾ ਰਾਊਂਡ: ਖਰੜ ਤੋਂ ਅਨਮੋਲ ਗਗਨ ਮਾਨ 2584 ਵੋਟਾਂ ਨਾਲ ਅੱਗੇ
ਵਿਧਾਨ ਸਭਾ ਹਲਕਾ ਖਰੜ ਤੋਂ ਦੂਜੇ ਰਾਊਂਡ ਦੇ ਨਤੀਜੇ ਵੀ ਆ ਗਏ ਹਨ। ਆਮ ਆਦਮੀ ਪਾਰਟੀ ਦੀਪ ਉਮੀਦਵਾਰ ਤੇ ਕਲਾਕਾਰਾ ਅਨਮੋਲ ਗਗਨ ਮਾਨ ਨੇ ਸ਼ੋ੍ਰਮਣੀ ਅਕਾਲੀ ਦੇ ਉਮੀਦਵਾਰ ਰਣਜੀਤ ਗਿੱਲ ਤੋਂ 2584 ਵੋਟਾਂ ਦੀ ਫਰਕ ਨਾਲ ਅੱਗੇ ਚੱਲ ਰਹੀ ਹੈ। ਦੂਜੇ ਰਾਊਂਡ ਦੇ ਨਤੀਜਿਆਂ ਤਕ ਖਰੜ ’ਚ ਕੁੱਲ 15 ਹਜ਼ਾਰ 212 ਵੋਟਾਂ ਦੀ ਗਿਣਤੀ ਹੋਈ ਜਿਨ੍ਹਾਂ ਵਿਚ ਅਨਮੋਲ ਨੂੰ 6528, ਰਣਜੀਤ ਗਿੱਲ 3968, ਬੀਜੇਪੀ ਦਾ ਕਮਲਦੀਪ ਸੈਣੀ 1408, ਕਾਂਗਰਸ ਦਾ ਵਿਜੇ ਟਿੰਕੂ ਨੇ 1976 ਵੋਟਾਂ ਹਾਸਲ ਕੀਤੀਆਂ। ਦੂਜੇ ਰਾਊਂਡ ਦੇ ਨਤੀਜਿਆਂ ਤਕ ਸੰਯੁਕਤ ਕਿਸਾਨ ਮੋਰਚੇ ਦਾ ਪਰਮਦੀਪ ਸਿੰਘ ਬੈਦਵਾਣ 176 ਵੋਟਾਂ ਹੀ ਹਾਸਲ ਕਰ ਸਕਿਆ।
– ਹਲਕਾ ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦੇ ਕੁਲਜੀਤ ਸਿੰਘ ਰੰਧਾਵਾ ਪਹਿਲੇ ਗੇੜ ਵਿੱਚ 1385 ਵੋਟਾਂ ਨਾਲ ਅੱਗੇ।
ਡੇਰਾਬਸੀ ਵਿਧਾਨ ਸਭਾ ਹਲਕਾ
ਪਹਿਲਾਂ ਰਾਊਂਡ
N.K. 2407
BJP. 402
AAP. 3792
cong.2320
ਕੁਲਜੀਤ ਰੰਧਾਵਾ 1385 ਵੋਟਾਂ ਦੀ ਲੀਡ
ਮੋਹਾਲੀ ਤੋਂ ਆਮ ਆਦਮੀ 855 ਵੋਟਾਂ ਨਾਲ ਅੱਗੇ