10:07 AM
ਹਲਕਾ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਮੁੰਡੀਆਂ ਦੂਜੇ ਰਾਊਡ ‘ਚ ਹੋਏ ਅੱਗੇ
9:56 AM
ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਸਿੱਧੂ 1315 ਵੋਟਾਂ ਨਾਲ ਅੱਗੇ
– ਆਪ ਤੇ ਸਿੱਧੂ ਨੂੰ 3513 ਦੂਜੇ ਨੰਬਰ ਤੇ ਕਾਂਗਰਸ ਦਾ ਕੜਵਲ ਨੂੰ ਮਿਲੀਆਂ 2198 ਵੋਟਾਂ
– ਲਿੱਪ ਦੇ ਸਿਮਰਜੀਤ ਸਿੰਘ ਬੈਂਸ ਨੂੰ 979
9:44 AM
ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਰਮ ਬਾਜਵਾ ਅੱਗੇ
9:34 AM
ਹਲਕਾ ਉੱਤਰੀ ਤੋਂ ਆਪ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਅੱਗੇ
ਵਿਧਾਨ ਸਭਾ ਚੋਣਾਂ 2022 ਦੇ ਆ ਰਹੇ ਚੋਣ ਨਤੀਜਿਆਂ ਦੀ ਜੇਕਰ ਗੱਲ ਕਰੀਏ ਤਾਂ ਹਲਕਾ ਉੱਤਰੀ ਤੋਂ ਆਪ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਬਾਕੀ ੳੁਮੀਦਵਾਰਾਂ ਨਾਲੋਂ 1000 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ
9:09 AM
–ਲੁਧਿਆਣਾ ਵੈਸਟ ਤੋਂ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਗੋਗੀ ਬਸੀ
8:47 AM
— ਸਮਰਾਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਰੁਝਾਨਾਂ ਵਿੱਚ ਅੱਗੇ
8:52 AM
–ਵਿਧਾਨ ਸਭਾ ਹਲਕਾ ਪੱਛਮੀ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 498 ਵੋਟਾਂ ਨਾਲ ਆਪ ਤੇ ਗੁਰਪ੍ਰੀਤ ਸਿੰਘ ਗੋਗੀ ਤੋਂ ਪੱਛੜੇ
ਲੁਧਿਆਣਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਦੇ ਪੀਏਯੂ ਸਕੂਲ ਪਹੁੰਚਣ ਤੇ ਪਹਿਲਾਂ ਤੋਂ ਖਡ਼੍ਹੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਫੁੱਲ ਦੇ ਕੇ ਵਧਾਈਆਂ ਦਿੱਤੀਆਂ
2017 ਦੀ ਸਥਿਤੀ
ਕਾਂਗਰਸ- 08
ਸ਼੍ਰੋਮਣੀ ਅਕਾਲੀ ਦਲ-02
ਆਪ-02
ਲੋਕ ਇਨਸਾਫ ਪਾਰਟੀ–02
ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ
ਵਿਧਾਨਸਭਾ ਹਲਕੇ ਦੀ ਨਜ਼ਰ ਤੋਂ ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਇਥੇ 14 ਵਿਧਾਨਸਭਾ ਖੇਤਰ ਹਨ। ਪਿਛਲੀਆਂ ਵਿਧਾਨਸਭਾ ਚੋਣਾਂ ‘ਚ ਕਾਂਗਰਸ ਨੇ ਅੱਠ ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ।
Patiala election update 2022: ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਤੋਂ ਬਾਅਦ ਨਤੀਜਿਆਂ ਦੀ ਉਡੀਕ ਖ਼ਤਮ ਹੋਣ ਜਾ ਰਹੀ ਹੈ। ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ‘ਚ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਈ ਅਤੇ ਬਾਅਦ ਦੁਪਹਿਰ ਤਕ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋ ਜਾਵੇਗਾ। ਪੰਜਾਬ ਵਿਧਾਨ ਸਭਾ ਚੋਣ 2022 ਲਈ ਪਟਿਆਲਾ ਦੇ ਅੱਠ ਹਲਕਿਆਂ ‘ਚ ਕਰੀਬ 72.5 ਫ਼ੀਸਦੀ ਵੋਟਾਂ ਪਈਆਂ। ਜ਼ਿਲ੍ਹੇ ਦੇ ਅੱਠ ਹਲਕਿਆਂ ‘ਚ 15 ਲੱਖ 15 ਹਜ਼ਾਰ 445 ਵੋਟਰਾਂ ਵਿਚੋਂ 791776 ਪੁਰਸ਼ ਤੇ 723609 ਔਰਤ ਵੋਟਰ ਹਨ। ਇਨ੍ਹਾਂ ‘ਚੋਂ 12401 ਦਿਵਿਆਂਗ ਤੋਂ ਇਲਾਵਾ 60 ਥਰਡ ਜੈਂਡਰ ਵੋਟਰ ਹਨ। ਜ਼ਿਲ੍ਹੇ ਦੇ ਸਮੂਹ ਹਲਕਿਆਂ ਤੋਂ 102 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ।
ਇਥੇ ਹੋ ਰਹੀ ਗਿਣਤੀ
Patiala Election Result 2022 LIVE Updates :
9.39 AM : ਹਲਕਾ ਸ਼ੁਤਰਾਣਾ
1. ਆਪ ਕੁਲਵੰਤ ਸਿੰਘ
2. ਅਕਾਲੀ ਦਲ ਵਨਿੰਦਰ ਕੌਰ
3. ਕਾਂਗਰਸ ਦਰਬਾਰਾ ਸਿੰਘ
9.36 AM : ਹਲਕਾ ਸਨੌਰ
1. ਆਪ – ਹਰਮੀਤ ਸਿੰਘ
2. ਅਕਾਲੀ ਦਲ – ਹਰਿੰਦਰਪਾਲ
3. ਕਾਂਗਰਸ – ਹਰਿੰਦਰ ਹੈਰੀਮਾਨ
9.34 AM : ਹਲਕਾ ਰਾਜਪੁਰਾ
1. ਆਪ – ਨੀਨਾ ਮਿੱਤਲ
2. ਕਾਂਗਰਸ – ਕੰਬੋਜ
3. ਅਕਾਲੀ ਦਲ – ਚਰਨਜੀਤ ਬਰਾੜ੍
9.31 AM : ਹਲਕਾ ਪਟਿਆਲਾ ਸ਼ਹਿਰੀ ਹਲਕੇ ਤੋਂ ਕੈਪਟਨ ਦੂਸਰੇ ਗੇੜ ਚ ਵੀ ਪਿੱਛੇ। ਆਪ ਉਮੀਦਵਾਰ ਅਜੀਤਪਾਲ ਕੋਹਲੀ ਅੱਗੇ।
9.29 AM : ਹਲਕਾ ਘਨੌਰ
1.ਆਪ- ਵਿੱਕੀ ਘਨੌਰ
2. ਕਾਂਗਰਸ- ਮਦਨ ਲਾਲ
3. ਅਕਾਲੀ ਦਲ- ਪਰੇਮ ਚੰਦੂਮਾਜਰਾ
Jalandhar Election Result 2022: ਜ਼ਿਲ੍ਹੇ ਦੇ ਨੌਂ ਹਲਕਿਆਂ ‘ਚ ਕਿਸਮਤ ਅਜਮਾ ਰਹੇ ਕੁਲ 94 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ 10 ਮਾਰਚ ਨੂੰ ਵੋਟਾਂ ਦੀ ਗਿਣਤੀ ਨਾਲ ਹੋ ਜਾਵੇਗਾ। ਗਿਣਤੀ ਦਾ ਕੰਮ ਨਿਰਵਿਘਨ, ਪਾਰਦਰਸ਼ੀ ਤੇ ਸ਼ਾਂਤੀਪੂਰਨ ਕਰਵਾਉਣ ਨੂੰ ਲੈ ਕੇ ਚੋਣ ਕਮਿਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਆਪਕ ਪੱਧਰ ‘ਤੇ ਤਿਆਰੀਆਂ ਕੀਤੀਆਂ ਹਨ। ਕਪੂਰਥਲਾ ਰੋਡ ‘ਤੇ ਸਥਿਤ ਸਰਕਾਰੀ ਮੈਰੀਟੋਰੀਅਸ ਸਕੂਲ, ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਪੰਜਾਬ ਲੈਂਡ ਰਿਕਾਰਡ ਸੁਸਾਇਟੀ ਤੇ ਸਟੇਟ ਪਟਵਾਰ ਸਕੂਲ ‘ਚ ਬਣਾਏ ਗਏ ਸਟਰਾਂਗ ਰੂਮ ‘ਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਜਿਸ ਤਹਿਤ ਕਪੂਰਥਲਾ ਰੋਡ ਵੱਲ ਜਾਣ ਵਾਲੇ ਰੂਟ ਡਾਇਵਰਟ ਕਰ ਦਿੱਤਾ ਜਾਵੇਗਾ। ਉਥੇ, 1500 ਪੁਲਿਸ ਮੁਲਾਜ਼ਮ ਗਿਣਤੀ ਕੇਂਦਰਾਂ ‘ਚ ਤਾਇਨਾਤ ਕੀਤੇ ਜਾਣਗੇ। ਜੋ ਸੁਰੱਖਿਆ ਦੀ ਵਿਵਸਥਾ ਨੂੰ ਸੰਭਾਲਣਗੇ। ਇਸ ਤੋਂ ਇਲਾਵਾ ਗਿਣਤੀ ਨੂੰ ਲੈ ਕੇ ਕਈ ਆਦੇਸ਼ ਲਾਗੂ ਕੀਤੇ ਗਏ ਹਨ।
10.21 AM : ਸੈਂਟਰਲ ਹਲਕੇ ਤੋਂ ਤੀਜੇ ਗੇੜ ਦੀ ਗਿਣਤੀ ਵਿਚ ਭਾਰਤੀ ਜਨਤਾ ਪਾਰਟੀ ਦੇ ਮਨੋਰੰਜਨ ਕਾਲੀਆ 8416 ਵੋਟਾਂ ਲੈ ਕੇ ਅੱਗੇ ਚੱਲ ਰਹੇ ਹਨ। ਆਪ ਦੇ ਰਮਨ ਅਰੋੜਾ 7217 ਵੋਟਾਂ ਲੈ ਕੇ ਦੂਜੇ ਨੰਬਰ ਉੱਤੇ ਚੱਲ ਰਹੇ ਹਨ।
10.18 AM : ਜਲੰਧਰ ਕੈਂਟ ਹਲਕੇ ਵਿਚ ਚੌਥੇ ਰਾਊਂਡ ਦੀ ਗਿਣਤੀ ਮੁਕੰਮਲ, ਆਪ ਉਮੀਦਵਾਰ ਸੁਰਿੰਦਰ ਸਿੰਘ ਸੋਢੀ 10080 ਵੋਟਾਂ ਲੈ ਕੇ ਅੱਗੇ ਚੱਲ ਰਹੇ ਹਨ ਜਦੋਂਕਿ ਪਰਗਟ ਸਿੰਘ 8437 ਵੋਟਾਂ ਨਾਲ ਦੂਜੇ ਨੰਬਰ ਉੱਤੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਸਰਬਜੀਤ ਸਿੰਘ ਮੱਕੜ 7300 ਵੋਟਾਂ ਨਾਲ ਤੀਜੇ ਸਥਾਨ ਉੱਤੇ ਹਨ।
10.08 AM :ਨਕੋਦਰ ਹਲਕੇ ਵਿਚ ਦੂਜੇ ਰਾਊਂਡ ਵਿਚ ਅਕਾਲੀ ਦਲ ਬਾਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਅੱਗੇ ਚੱਲ ਰਹੇ ਹਨ।
10:06 AM : ਦੂਜੇ ਰਾਊਂਡ ਵਿਚ ਸੈਂਟਰਲ ਹਲਕੇ ਤੋਂ ਭਾਜਪਾ ਦੇ ਮਨੋਰੰਜਨ ਕਾਲੀਆ ਅੱਗੇ ਚੱਲ ਰਹੇ ਹਨ
9:58 AM: ਜਲੰਧਰ ਕੈਂਟ ਤੋਂ ਆਪ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਅੱਗੇ ਚੱਲ ਰਹੇ ਹਨ