KESARI VIRASAT

Latest news
ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼  ਜ਼ੇਲੇਂਸਕੀ ਨੂੰ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਕੱਢਿਆ : ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਦ
You are currently viewing ਸ੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ ਲਈ ਨਵੀਆਂ ਸ਼ਰਤਾ
harmandir-sahib

ਸ੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ ਲਈ ਨਵੀਆਂ ਸ਼ਰਤਾ


ਅੰਮ੍ਰਿਤਸਰ, (ਕੇਸਰੀ ਨਿਊਜ਼ ਨੈੱਟਵਰਕ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿਚ ਅਥਾਹ ਸ਼ਰਧਾ ਹੈ। ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕਾਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਲੈਣ ਸਮੇਂ ਅਧਾਰ ਕਾਰਡ (Aadhaar Card) ਦੀ ਮੰਗ ਕੀਤੀ ਜਾ ਰਹੀ ਹੈ, ਜੋ ਕਿ ਇਸ ਤੋਂ ਪਹਿਲਾਂ ਕੋਈ ਵੀ ਆਈਡੀ ਪਰੂਫ ਦੀ ਮੰਗ ਨਹੀਂ ਕੀਤੀ ਜਾਂਦੀ ਸੀ। ਸੰਗਤਾਂ ਲਈ ਨਵਾਂ ਫੁਰਮਾਨ ਜਾਰੀ ਕਰਦਿਆ ਇਸ ਨੂੰ ਨੋਟ ਵੱਲੋਂ ਰਸੀਦ ਬੁੱਕ ’ਤੇ ਵੀ ਛਾਪ ਦਿੱਤਾ ਹੈ।

ਮੌਜੂਦਾ ਸਮੇਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ 9500 ਹੈ, ਜਦਕਿ ਸ੍ਰੀ ਅਖੰਡ ਪਾਠ ਦੀ ਤਰੀਖ ਮੌਕੇ ਜੇਕਰ ਭੇਟਾ ਵਧੇਗੀ ਤਾਂ ਵਧੀ ਹੋਈ ਭੇਟਾ ਦਾ ਬਕਾਇਆ ਲੈਣ ਲਈ ਵੀ ਰਸੀਦ ਬੁੱਕ ’ਤੇ ਇਹ ਨੋਟ ਵੀ ਲਿਖ ਦਿੱਤਾ ਹੈ। ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿਚ ਬੁਕਿੰਗ ਨਹੀਂ ਕੀਤੀ ਜਾ ਰਹੀ, ਵੱਡੀ ਮੁਸ਼ਕਿਲ ਤਾਂ ਸੰਗਤਾਂ ਨੂੰ ਉਸ ਸਮੇਂ ਝੱਲਣੀ ਪੈ ਰਹੀ ਹੈ, ਜਦੋਂ ਕਿ ਸਵਰਗਵਾਸ ਹੋਏ ਵਿਅਕਤੀ ਦੀ ਯਾਦ ਵਿਚ ਬੁਕਿੰਗ ਸਮੇਂ ਉਸ ਦਾ ਆਧਾਰ ਕਾਰਡ ਮੰਗਿਆ ਜਾ ਰਿਹਾ ਹੈ। ਪੁਰਾਣੇ ਸਮੇਂ ਵਿਚ ਬੁਕਿੰਗ ਸਮੇਂ ਭੇਟਾ ਘੱਟ ਸੀ, ਜਿਸ ਦੀ ਪੂਰਤੀ ਕਰਨ ਲਈ ਸੰਗਤਾਂ ਪਾਸੋਂ ਮੌਜੂਦਾ ਭੇਟਾ ਦੀ ਹੀ ਮੰਗ ਕੀਤੀ ਜਾ ਰਹੀ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸਬੰਧਤ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਹਰਿ ਕੀ ਪਾਉਡ਼ੀ, ਸ੍ਰੀ ਗੁੰਬਦ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਗੁਰਦੁਆਰਾ ਲਾਚੀ ਬੇਰ ਸਾਹਿਬ, ਗੁਰਦੁਆਰਾ ਸ੍ਰੀ ਦੁੱਖ ਭੰਜਨੀ ਬੇਰੀ ਸਾਹਿਬ, ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ, ਗੁਰਦੁਆਰਾ ਝੰਡਾ ਬੁੰਗਾ ਸਾਹਿਬ, ਗੁਰਦੁਆਰਾ ਸ੍ਰੀ ਥਡ਼੍ਹਾ ਸਾਹਿਬ, ਗੁਰਦੁਆਰਾ ਯਾਦਗਾਰ ਸ਼ਹੀਦਾਂ, ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਨਾਲ ਕੰਪਲੈਕਸ ਵਿਚ ਬਣੇ ਹੋਰ ਕਮਰਿਆਂ ਵਿਚ ਨਿਰੰਤਰ ਤਕਰੀਬਨ 100 ਦੇ ਕਰੀਬ ਸ੍ਰੀ ਅਖੰਡ ਪਾਠ ਸਾਹਿਬ ਦੀ ਲਡ਼ੀ ਚੱਲ ਰਹੀ ਹੈ। ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪਣੀ ਸ਼ਰਧਾ, ਆਸਥਾ ਤੇ ਮਨੋਕਾਮਨਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਅਤੇ ਨਾਲ ਸਬੰਧਤ ਸਥਾਨਾਂ ’ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਂਦੀਆਂ ਹਨ ਜਿਸ ਲਈ ਸੰਗਤਾਂ ਨੂੰ ਸਾਲਾਂ ਬੱਧੀ ਇੰਤਜਾਰ ਵੀ ਕਰਨਾ ਪੈਂਦਾ ਹੈ। ਸ੍ਰੀ ਅਖੰਡ ਪਾਠ ਸਾਹਿਬ ਦੀ ਬੁਕਿੰਗ ਕਰਵਾਉਣਾ ਸਮੇਂ ਹੀ ਸੰਗਤਾਂ ਤੈਅ ਭੇਟਾ ਪ੍ਰਬੰਧਕਾਂ ਨੂੰ ਦੇ ਕੇ ਰਸੀਦ ਪ੍ਰਾਪਤ ਕਰ ਲੈਂਦੀਆਂ ਹਨ। ਇਸੇ ਰਸੀਦ ਨੂੰ ਨਵੇਂ ਰੂਪ ਵਿਚ ਛਾਪ ਕੇ ਇਹ ਨੋਟ ਵੀ ਲਿਖ ਦਿੱਤਾ ਗਿਆ ਹੈ ਕਿ ਸਬੰਧਤ ਦਾ ਆਧਾਰ ਕਾਰਡ (ਸ਼ਨਾਖਤੀ ਕਾਰਡ) ਜ਼ਰੂਰੀ ਹੈ ਅਤੇ ਸਮੇਂ ਅਨੁਸਾਰ ਵਧੀ ਹੋਈ ਭੇਟਾ ਵੀ ਸੰਗਤ ਮੌਕੇ ’ਤੇ ਦੇਵੇਗੀ।

ਸੰਗਤ ਪਰੇਸ਼ਾਨ ਹੈ ਤਾਂ ਕੋਈ ਹੋਰ ਹੱਲ ਕੱਢਾਂਗੇ : ਧਾਮੀ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਸਬੰਧੀ ਸੰਗਤਾਂ ਲਈ ਅਧਾਰ ਕਾਰਡ ਦੀ ਮੰਗ ਸਬੰਧੀ ਜੇਕਰ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਇਸ ਨੂੰ ਵਿਚਾਰ ਕੇ ਕੋਈ ਹੋਰ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਕਸਦ ਪ੍ਰਬੰਧ ਨੂੰ ਠੀਕ ਕਰਨਾ ਹੈ ਨਾ ਕਿ ਸੰਗਤਾਂ ਲਈ ਪ੍ਰੇਸ਼ਾਨੀ ਪੈਦਾ ਕਰਨਾ ਹੈ।

Leave a Reply