Latest news
ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ *ਪੱਤਰਕਾਰ ਅਜੀਤ ਸਿੰਘ ਬੁਲੰਦ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ, ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀ... ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਸੁਰਿੰਦਰ ਪਾਲ ਵਲੋਂ ਗੈਸਟ ਲੈਕਚਰ ਬਾਦਲਕਿਆਂ ਨੂੰ ਆਕਸੀਜਨ ਦੇਣ ਲਈ ਹੈ ਗੱਠਜੋੜ ਦਾ ਖ਼ਿਆਲੀ ਪਲਾਉ : ਪ੍ਰੋ: ਸਰਚਾਂਦ ਸਿੰਘ ਖਿਆਲਾ ਭਾਜਪਾ ਨੂੰ ਬਦਨਾਮ ਕਰਨ ਦੀ ਥਾਂ ਬਾਦਲਕੇ ਸਵੈ-ਪੜਚੋਲ ਕਰਨ : ਪ੍ਰੋ: ਸਰਚਾਂਦ ਸਿੰਘ ਖਿਆਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਵਿਖੇ ਬੈਗ ਵਿੱਚੋਂ ਮਿਲੀ ਲਾਸ਼ ਫੈਲੀ ਸਨਸਨੀ मुख्यमंत्री मनोहर लाल ने हांसी में बाबा बंदा सिंह बहादुर की स्मृति में आयोजित वार्षिक दीवान में टेका...

ਕੇਸਰੀ ਵਿਰਾਸਤ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੇ ਪ੍ਰੀਖਿਆ ਦੇ Date sheet|

PSEB 8th Board Exam 2022 Datesheet (ਕੇਸਰੀ ਨਿਊਜ਼ ਨੈੱਟਵਰਕ):ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲਾਨਾ ਟਰਮ-2 ਦੀਆਂ ਪ੍ਰੀਖਿਆਵਾਂ ਲਈ ਅੱਠਵੀਂ ਜਮਾਤ ਦੀ ਡੇਟਸ਼ੀਟ ਐਲਾਨ ਕਰ ਦਿੱਤਾ ਹੈ। ਪ੍ਰੀਖਿਆਵਾਂ ਸਵੇਰੇ 10 ਵਜੇ ਸ਼ੁਰੂ ਹੋਣਗੀਆਂ ਤੇ ਪਹਿਲਾ ਪੇਪਰ 7 ਅਪ੍ਰੈਲ ਨੂੰ ਸਵੇਰੇ ਪਹਿਲੀ ਭਾਸ਼ਾ ਪੰਜਾਬੀ ਦਾ ਹੋਵੇਗਾ ਜਦ ਕਿ ਸੋਮਵਾਰ 11 ਅਪ੍ਰੈਲ ਨੂੰ ਅੰਗਰੇਜ਼ੀ, 12 ਅਪ੍ਰੈਲ ਨੂੰ ਸਵਾਗਤ ਜ਼ਿੰਦਗੀ, 13 ਨੂੰ ਸਾਇੰਸ, 16 ਨੂੰ ਗਣਿਤ ਦਾ ਪਰਚਾ ਨਿਰਧਾਰਿਤ ਕੀਤਾ ਗਿਆ ਹੈ। ਪ੍ਰੀਖਿਆਵਾਂ 27 ਅਪ੍ਰੈਲ ਨੂੰ ਸਮਾਪਤ ਹੋਣਗੀਆ ਤੇ ਇਸ ਦਿਨ ਚੋਣਵੇਂ ਵਿਸ਼ੇ ਖੇਤੀਬਾੜੀ ਦਾ ਪੇਪਰ ਹੋਵੇਗਾ। ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ’ਚ ਕੋਵਿਡ-19 ਪ੍ਰਤੀ ਸਾਰੇ ਮਾਪਦੰਡਾਂ ਦਾ ਧਿਆਨ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਪ੍ਰਤੀ ਸੁਪਰੰਡਟ ਤੇ ਹੋਰ ਅਮਲਾ ਪੂਰੀ ਤਰ੍ਹਾਂ ਮੁਸਤੈਦ ਰਹੇਗਾ। ਉਨ੍ਹਾਂ ਕਿਹਾ ਕਿ 10 ਵਜੇ ਸਵੇਰ ਦੇ ਸੈਸ਼ਨ ’ਚ ਹੋਣ ਵਾਲੀਆਂ ਪ੍ਰੀਖਿਆਵਾਂ ਵਾਸਤੇ ਵਿਦਿਆਰਥੀਆਂ ਨੂੰ 15 ਮਿੰਟਾਂ ਦਾ ਸਮਾਂ ਪ੍ਰਸ਼ਨ-ਪੱਤਰ ਪੜ੍ਹਨ ਲਈ ਦਿੱਤਾ ਜਾਵੇਗਾ। ਵੇਰਵੇ ਦਿੰਦਿਆਂ ਕੰਟਰੋਲਰ ਨੇ ਦੱਸਿਆ ਕਿ ਨਿਰਧਾਰਤ ਵਿਸ਼ਾਵਾਰ ਪਾਠਕ੍ਰਮ ਵਿਚੋਂ ਇਹ ਪ੍ਰੀਖਿਆਵਾਂ 50 ਫ਼ੀਸਦੀ ਸਿਲੇਬਸ ਦੇ ਆਧਾਰ ’ਤੇ ਆਬਜੈਕਟਿਵ ਟਾਈਪ ਦੇ ਪ੍ਰਸ਼ਨ ਪੱਤਰਾਂ ’ਚ ਲਈਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਸਕੂਲ ਬੋਰਡ ਵੱਲੋਂ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਨਾਲ ਸਬੰਧਤ ਅਕਾਦਮਿਕ ਸਾਲ 2021-22 ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ ਲੈਣ ਲਈ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਜਿਸ ਅਨੁਸਾਰ ਪੰਜਵੀਂ ਜਮਾਤ ਦੀ ਟਰਮ-2 ਦੀਆਂ ਪ੍ਰੀਖਿਆਵਾਂ 15 ਮਾਰਚ ਤੋਂ 23 ਮਾਰਚ ਤਕ, ਅੱਠਵੀਂ ਦੀ ਟਰਮ-2 ਦੀਆਂ ਪ੍ਰੀਖਿਆਵਾਂ 7 ਅਪ੍ਰੈਲ ਤੋਂ 22 ਅਪ੍ਰੈਲ ਤਕ, 10ਵੀਂ ਸ਼੍ਰੇਣੀ ਦੀਆਂ ਇਹ ਪ੍ਰੀਖਿਆਵਾਂ 25 ਅਪ੍ਰੈਲ ਤੋਂ 12 ਮਈ ਤਕ ਅਤੇ 12ਵੀਂ ਸ਼੍ਰੇਣੀ ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ 7 ਅਪ੍ਰੈਲ ਤੋਂ 12 ਮਈ ਤਕ ਲਈਆਂ ਜਾਣਗੀਆਂ।

Leave a Reply

Your email address will not be published.