KESARI VIRASAT

Latest news
ਦੇਸ਼ ਧਰੋਹ ਦੇ ਮੰਝਧਾਰ ਵਿਚ ਗਾਂਧੀ ਪਰਿਵਾਰ! : ਰਾਜੀਵ ਗਾਂਧੀ ਫਾਉਂਡੇਸ਼ਨ - ਸੈਮ ਪਿਤਰੋਦਾ ਨੂੰ USAID ਵਲੋਂ ਪੈਸਾ ਮਿਲਣ ਬ... ਰਾਮ ਭਗਤ 'ਤੇ ਇਕ ਦਿਨ 'ਚ 76 ਕੇਸ ਦਰਜ: ISI ਨੇ ਬੰਬ ਨਾਲ ਉਡਾਇਆ : ਚਿਤਾ ਦੀ ਰਾਖ 'ਚੋਂ 40 ਬੰਬ ਮੇਖਾਂ ਨਿਕਲੀਆਂ  ਮਹਾਂਨਾਇਕ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ  ਦਿੱਲੀ ਸ਼ਰਾਬ ਘਪਲੇ 'ਚ ਕੇਜਰੀਵਾਲ-ਸਿਸੋਦੀਆ ਨੂੰ ਮੁੜ ਜੇਲ੍ਹ! : CBI ਨੇ ਅਦਾਲਤ 'ਚ ਕੀਤੀ ਅਰਜ਼ੀ: ਪੰਜਾਬ 'ਚ CM ਭਗਵੰਤ... Big Breaking: ਸੁਰੱਖਿਆ ਬਲਾਂ ਨੇ 31 ਨਕਸਲੀ ਮਾਰੇ: ਭਾਰੀ ਮਾਤਰਾ 'ਚ ਹਥਿਆਰ ਤੇ ਵਿਸਫੋਟਕ ਸਮੱਗਰੀ ਵੀ ਮਿਲੀ : 2 ਜਵਾਨ ... ਵਿਸ਼ੇਸ਼ ਸੰਪਾਦਕੀ: ਦਿੱਲੀ ਚੋਣ 2025 :ਟੁੱਟੀਆਂ ਸੜਕਾਂ ਪਈਆਂ ਮੁਫਤ ਦੀਆਂ ਰਿਉੜੀਆਂ ਉੱਪਰ ਭਾਰੂ ਭਾਰਤ ਵਿੱਚ ਚਰਚ, ਜੇਹਾਦੀ, ਨਕਸਲੀ ਅਤੇ ਐਨਜੀਓਜ਼ ਦਾ ਧਰਮ ਪਰਿਵਰਤਨ ਗੱਠਜੋੜ ਬੇਨਕਾਬ: ਅਰਬਾਂ ਰੁਪਏ ਖਰਚਣ ਵਾਲੀ USAID ਨੂ... ਦਿੱਲੀ ਚੋਣਾਂ: ਭਗਵੰਤ ਮਾਨ ਵੱਲੋਂ ਪ੍ਰਚਾਰ ਕੀਤੀਆਂ ਸਾਰੀਆਂ ਸੀਟਾਂ ਹਾਰੀ ਆਮ ਆਦਮੀ ਪਾਰਟੀ ਪੰਜਾਬ ਪੁਲਿਸ ਨੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਤੋਂ ਹਟਾਈ: ਚੋਣ ਕਮਿਸ਼ਨ ਦੇ ਹੁਕਮਾਂ 'ਤੇ ਫੈਸਲਾ; ਡੀਜੀਪੀ ਨੇ ਕਿਹਾ- ... *ਦਿੱਲੀ ਵਿੱਚ ਸੇਵਾ, ਸੁਸ਼ਾਸਨ ਅਤੇ ਰਾਸ਼ਟਰਵਾਦ ਦਾ ਕਮਲ ਖਿੜਿਆ - ਸੁਸ਼ੀਲ ਰਿੰਕੂ*

ਗੂਗਲ ਨੇ ਕੀਤਾ ਔਰਤਾਂ ਨੂੰ ਸਮਰਪਿਤ ਅੱਜ ਦਾ ਵਿਸ਼ੇਸ਼ ਡੂਡਲ’ ਜਾਣੋ ਇਸ ਦਿਨ ਦੀ ਮਹਤੱਤਾ!


ਕੇਸਰੀ ਨਿਊਜ਼ ਨੈੱਟਵਰਕ: ਹਰ ਮੌਕੇ ਨੂੰ ਖਾਸ ਬਣਾਉਣ ਵਾਲੇ ਗੂਗਲ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਇਕ ਵਾਰ ਫਿਰ ਆਕਰਸ਼ਕ ਅਤੇ ਰਚਨਾਤਮਕ ਡੂਡਲ ਬਣਾਇਆ ਹੈ। ਇਸ ਐਨੀਮੇਟਡ ਡੂਡਲ ਵਿੱਚ ਔਰਤਾਂ ਦੇ ਸਬਰ, ਕੁਰਬਾਨੀ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰਲੇ ਆਤਮ-ਵਿਸ਼ਵਾਸ ਨੂੰ ਵੀ ਉੱਕਰਿਆ ਗਿਆ ਹੈ। ਗੂਗਲ ਦੇ ਹੋਮਪੇਜ ‘ਤੇ ਵੱਖ-ਵੱਖ ਸਭਿਆਚਾਰਾਂ ਦੀਆਂ ਔਰਤਾਂ ਦੇ ਜੀਵਨ ਦੀਆਂ ਝਲਕੀਆਂ ਨੂੰ ਪੇਸ਼ ਕਰਨ ਵਾਲੇ ਦਿਲਚਸਪ ਡੂਡਲ ਦੇ ਨਾਲ ਐਨੀਮੇਟਡ ਸਲਾਈਡਸ਼ੋ ਦੀ ਵਿਸ਼ੇਸ਼ਤਾ ਹੈ। ਇੱਕ ਕੰਮਕਾਜੀ ਮਾਂ ਤੋਂ ਲੈ ਕੇ ਇੱਕ ਮੋਟਰਸਾਈਕਲ ਮਕੈਨਿਕ ਤਕ, ਇਸ ਡੂਡਲ ਦੀ ਇੱਕ ਦਿਲਚਸਪ ਸ਼ੈਲੀ ਹੈ। ਹਰ ਸਾਲ ਦੀ ਤਰ੍ਹਾਂ, ਇਸ ਸਾਲ 2022 ਦਾ ਥੀਮ ਹੈ ‘ਸਟੇਨੇਬਲ ਕੱਲ੍ਹ ਲਈ ਲਿੰਗ ਸਮਾਨਤਾ ਅੱਜ’ ਯਾਨੀ ਕਿ ਟਿਕਾਊ ਕੱਲ੍ਹ ਲਈ ਲਿੰਗ ਸਮਾਨਤਾ ਜ਼ਰੂਰੀ ਹੈ। ਔਰਤਾਂ ਦੇ ਸਾਹਮਣੇ ਹਰ ਖੇਤਰ ਵਿੱਚ ਚੁਣੌਤੀਆਂ ਆਈਆਂ ਹਨ, ਜਿਨ੍ਹਾਂ ਦਾ ਉਹ ਵਧੀਆ ਤਰੀਕੇ ਨਾਲ ਮੁਕਾਬਲਾ ਕਰ ਰਹੀਆਂ|

ਅੰਤਰਰਾਸ਼ਟਰੀ ਮਹਿਲਾ ਦਿਵਸ  ਦਾ ਇਤਿੱਹਾਸ: ਅੰਤਰਰਾਸ਼ਟਰੀ ਮਹਿਲਾ ਦਿਵਸ ਸਾਲ 1908 ਵਿੱਚ 8 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ, ਪਰ ਇਸ ਨੂੰ ਮਨਾਉਣ ਦੀ ਪਹਿਲ ਮਜ਼ਦੂਰ ਅੰਦੋਲਨ ਤੋਂ ਇੱਕ ਸਾਲ ਬਾਅਦ ਹੋਈ ਅਤੇ ਉਦੋਂ ਹੀ ਸੰਯੁਕਤ ਰਾਸ਼ਟਰ ਦੁਆਰਾ ਇਸ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਨਾਮ ਦਿੱਤਾ ਗਿਆ। ਸਾਲ 1911 ਵਿੱਚ ਪਹਿਲੀ ਵਾਰ ਡੈਨਮਾਰਕ, ਆਸਟਰੀਆ, ਸਵਿਟਜ਼ਰਲੈਂਡ ਅਤੇ ਜਰਮਨੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਹਾਲਾਂਕਿ, ਇਸਨੂੰ ਅਧਿਕਾਰਤ ਤੌਰ ‘ਤੇ ਸੰਯੁਕਤ ਰਾਸ਼ਟਰ ਦੁਆਰਾ 1975 ਵਿੱਚ ਲਾਗੂ ਕੀਤਾ ਗਿਆ ਸੀ।

ਕੇਂਦਰ ਸਰਕਾਰ ਦਾ ਤੋਹਫਾ: ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਸਾਰੇ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਤੋਂ ਭਾਰਤ ਵਿੱਚ ਕੇਂਦਰ ਸਰਕਾਰ ਦੁਆਰਾ ਸੁਰੱਖਿਅਤ ਵਿਰਾਸਤੀ, ਅਜਾਇਬ ਘਰਾਂ ਅਤੇ ਪੁਰਾਤੱਤਵ ਸਥਾਨਾਂ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਵਿੱਚ ASI ਸੁਰੱਖਿਅਤ ਵਿਰਾਸਤੀ ਸਥਾਨਾਂ ਦੀ ਗਿਣਤੀ 3,691 ਹੈ। ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 745 ਵਿਰਾਸਤੀ ਸਥਾਨ ਹਨ, ਜਿਨ੍ਹਾਂ ਵਿੱਚ 143 ਸਾਈਟਾਂ ਅਤੇ ਵਿਰਾਸਤੀ ਟਿਕਟਾਂ ਹਨ।

 

Leave a Reply