ਲਾਹੌਰ 5 ਮਾਰਚ (ਕੇਸਰੀ ਨਿਊਜ਼ ਨੈੱਟਵਰਕ)- ਇਸਲਾਮਿਕ ਸਟੇਟ (ਆਈ.ਐਸ.) ਨਾਂ ਦੀ ਕੱਟੜਵਾਦੀ ਜ਼ੇਹਾਦੀ ਜਥੇਬੰਦੀ ਨੇ ਪਾਕਿਸਤਾਨੀ ਸ਼ਹਿਰ ਪੇਸ਼ਾਵਰ ਵਿਚ ਇਕ ਮਸਜਿਦ ਵਿਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ ਜਿਸ ਵਿਚ 57 ਲੋਕਾਂ ਦੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਵਲੋਂ ਸ਼ਨੀਵਾਰ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਆਈ.ਐਸ. ਨੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਪਿੱਛੇ ਆਪਣਾ ਹੱਥ ਕਬੂਲਿਆ ਹੈ ।