ਕੇਸਰੀ ਨਿਊਜ਼ ਨੈੱਟਵਰਕ: ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦਿਨੋ-ਦਿਨ ਭਿਆਨਕ ਹੁੰਦੀ ਜਾ ਰਹੀ ਹੈ। ਤਾਜ਼ਾ ਖਬਰ ਇਹ ਹੈ ਕਿ ਰੂਸੀ ਫੌਜ ਨੇ ਹੁਣ ਯੂਕਰੇਨ ਦੇ ਸ਼ਹਿਰਾਂ ‘ਤੇ ਬੰਬਾਰੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ਾਂ ਨੇ ਇਸ ਕਾਰਨ ਵੱਡੀ ਗਿਣਤੀ ‘ਚ ਨਾਗਰਿਕਾਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਨਾਟੋ ਨੇ ਆਪਣੀਆਂ ਫੌਜਾਂ ਨੂੰ ਅਲਰਟ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ਨੇ ਪਹਿਲਾਂ ਹੀ ਕਿਹਾ ਹੈ ਕਿ ਜੇਕਰ ਕੋਈ ਯੂਕਰੇਨ ਦੀ ਮਦਦ ਕਰਦਾ ਹੈ ਤਾਂ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਹੀ ਕਾਰਨ ਹੈ ਕਿ ਸਾਰੇ ਦੇਸ਼ ਯੂਕਰੇਨ ਦੇ ਨਾਲ ਖੜ੍ਹੇ ਹਨ, ਪਰ ਉੱਥੇ ਆਪਣੀ ਫੌਜ ਉਤਾਰਨ ਤੋਂ ਗੁਰੇਜ਼ ਕਰ ਰਹੇ ਹਨ। ਯੂਕਰੇਨ ਨੇ ਵੀ ਜਰਮਨੀ ਤੋਂ ਫੌਜੀ ਮਦਦ ਮੰਗੀ ਹੈ। ਇਸ ਦੇ ਨਾਲ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫੇਸਬੁੱਕ ਅਤੇ ਟਵਿਟਰ ਦੇ ਨਾਲ-ਨਾਲ ਯੂਟਿਊਬ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।
ਰੂਸ ਵੱਲੋਂ 9,166 ਫ਼ੌਜੀਆਂ ਨੂੰ ਮਾਰਨ ਦਾ ਦਾਅਵਾ
ਅੱਜ ਹੋ ਸਕਦੀ ਹੈ ਤੀਜੇ ਦੌਰ ਦੀ ਗੱਲਬਾਤ
ਰੂਸੀ ਮੀਡੀਆ ਮੁਤਾਬਕ ਜੰਗਬੰਦੀ ਦੀ ਸੰਭਾਵਨਾ ‘ਤੇ ਚਰਚਾ ਲਈ ਸ਼ਨਿੱਚਰਵਾਰ ਨੂੰ ਰੂਸ ਅਤੇ ਯੂਕਰੇਨ ਦੇ ਪ੍ਰਤੀਨਿਧ ਮੰਡਲਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਹੋ ਸਕਦੀ ਹੈ। ਦੂਜੇ ਦੌਰ ਦੀ ਗੱਲਬਾਤ ਵੀਰਵਾਰ ਨੂੰ ਹੋਈ ਅਤੇ ਜਿਸ ‘ਚ ਘਰੇਲੂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਜੰਗ ਪ੍ਰਭਾਵਿਤ ਇਲਾਕਿਆਂ ਨੂੰ ਛੱਡਣ ਲਈ ਸੁਰੱਖਿਅਤ ਰਸਤਾ ਦੇਣ ‘ਤੇ ਸਹਿਮਤੀ ਬਣੀ। ਦੋਵਾਂ ਦੇਸ਼ਾਂ ਦੀਆਂ ਅਜਿਹੀਆਂ ਹੀ ਚਿੰਤਾਵਾਂ ਕੁਝ ਹੋਰ ਨੁਕਤਿਆਂ ‘ਤੇ ਵੀ ਪਾਈਆਂ ਗਈਆਂ ਹਨ। ਉਨ੍ਹਾਂ ਸਹਿਮਤੀ ਵਾਲੇ ਨੁਕਤਿਆਂ ‘ਤੇ ਫੈਸਲਾ ਕਰਨ ਲਈ ਗੱਲਬਾਤ ਦਾ ਤੀਜਾ ਦੌਰ ਹੋਵੇਗਾ।