KESARI VIRASAT

ਕੇਸਰੀ ਵਿਰਾਸਤ

Latest news
ਕਰਨਾਟਕ ਵਿੱਚ ਸਾਰੇ ਮੁਸਲਮਾਨ ਬਣਾਤੇ ਓਬੀਸੀ, ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੀ ਰਿਪੋਰਟ ਵਿੱਚ ਖੁਲਾਸਾ ਸੁਭਾਸ਼ ਚੰਦਰ ਬੋਸ: ਜੇ ਜਿਉਂਦੇ ਰਹਿੰਦੇ ਤਾਂ ਨਹਿਰੂ ਦੀ ਥਾਂ ਪ੍ਰਧਾਨ ਮੰਤਰੀ ਬਣਦੇ ? ਪੋਤੇ ਨੇ ਕਿਹਾ - ਮੁਲਕ ਦੀ ਕੋਈ ਵੰ... ਪੰਜਾਬ ਵਿੱਚ ਸੇਵਾਮੁਕਤ ਐਸਐਸਪੀ ਹੋ ਸਕਦੇ ਭਾਜਪਾ ਵਿੱਚ ਸ਼ਾਮਲ: ਜਲੰਧਰ-ਕਪੂਰਥਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੇਵਾ ਨਿਭਾ ... ਕੇਜਰੀਵਾਲ ਨੂੰ ਡਾਕਟਰ ਦੀ ਸਲਾਹ ਲੈਣ ਦੀ ਇਜਾਜ਼ਤ ਨਹੀਂ ਮਿਲੀ: ਅਦਾਲਤ ਦੇ ਨਿਰਦੇਸ਼ - ਏਮਜ਼ ਮੈਡੀਕਲ ਬੋਰਡ ਬਣਾਵੇ, ਇਨਸੁਲ... ਸਾਬਕਾ ਕਾਂਗਰਸ ਐਮਪੀ ਮਹਿੰਦਰ ਕੇਪੀ ਦੀ ਅਕਾਲੀ ਦਲ 'ਚ ਜਾਣ ਦੀ ਤਿਆਰੀ: ਘਰ ਪਹੁੰਚਣਗੇ ਸੁਖਬੀਰ ਬਾਦਲ; ਜਲੰਧਰ ਤੋਂ ਹੋਣਗੇ ... ਹਰਿਆਣਾ 'ਚ 5 ਸਾਲ ਦੀ ਬੱਚੀ ਦਾ ਕਤਲ: ਮਾਂ ਨੇ ਬੁਰੀ ਤਰ੍ਹਾਂ ਕੁੱਟਿਆ, ਖਾਣਾ ਮੰਗਣ 'ਤੇ ਪ੍ਰੇਮੀ ਨੇ ਕੀਤਾ ਬਲਾਤਕਾਰ; ਸਿਗ... ਸ਼ਮਸ਼ਾਨਘਾਟ ਦੀ ਕੰਧ ਡਿੱਗੀ: ਮਲਬੇ ਹੇਠ ਦੱਬੇ 6 ਲੋਕ, ਲੜਕੀ ਸਮੇਤ 4 ਦੀ ਮੌਤ; ਹਾਦਸੇ ਦਾ ਵੀਡੀਓ ਸਾਹਮਣੇ ਆਇਆ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਭਾਈ ਲਾਲੋ ਦੇ ਵਾਰਸਾਂ ਵਲੋਂ ਰੋਸ ਮੀਟਿੰਗ ਭਲਕੇ  - ਮੰਜਿਲ  ਵੱਡੀ ਸਿਆਸੀ ਹਲਚਲ: ਕਰਮਜੀਤ ਚੌਧਰੀ ਨੇ ਕਾਂਗਰਸ ਛੱਡੀ:ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਬਿੱਟੂ ਵੀ ਭਾਜਪਾ 'ਚ ਸ਼ਾਮਲ ਪਤੀ ਨੇ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ: ਪਹਿਲਾਂ ਉਸ ਨੂੰ ਮੰਜੇ ਨਾਲ ਬੰਨ੍ਹਿਆ, ਫਿਰ ਅੱਗ ਲਗਾ ਦਿੱਤੀ; ਪੇਟ ਵਿੱਚ ਜੁੜ...

NCC ਦੇ ADG ਨੇ ਕੈਂਡਿਟਾਂ ਨੂੰ ਹਥਿਆਰਬੰਦ ਫੌਜ ਚ ਭਰਤੀ ਹੋਣ ਲਈ ਪ੍ਰੇਰਿਆ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ਼ ਨੈੱਟਵਰਕ: ਡਿਫੈਂਸ ਕਲੋਨੀ ਵਿਖੇ ਐਨ.ਸੀ.ਸੀ. ਜਲੰਧਰ ਗਰੁੱਪ ਹੈੱਡਕੁਆਰਟਰ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਜਨਰਲ ਛਿੱਬਰ ਨੇ ਉਨ੍ਹਾਂ ਕੈਡਿਟਾਂ ਨੂੰ ਸਰਟੀਫਿਕੇਟਮੈਡਲ ਅਤੇ ਐਨ.ਸੀ.ਸੀ. ਕੈਪਸ ਪ੍ਰਦਾਨ ਕੀਤੀਆਂਜਿਨ੍ਹਾਂ ਵੱਲੋਂ ਸਵੱਛ ਭਾਰਤ ਮਿਸ਼ਨਬੇਟੀ ਬਚਾਓ ਬੇਟੀ ਪੜ੍ਹਾਓਫਿਟ ਇੰਡੀਆ ਮੂਵਮੈਂਟ ਸਮੇਤ ਵੱਖ-ਵੱਖ ਰਾਸ਼ਟਰੀ ਪ੍ਰੋਗਰਾਮਾਂ ਅਤੇ ਕੋਰੋਨਾ ਸਾਵਧਾਨੀਆਂ ਤੇ ਕੋਵਿਡ ਟੀਕਾਕਰਨ ਸਬੰਧੀ ਜਾਗਰੂਕਤਾ ਫੈਲਾਉਣ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਸਨ। ਇਸ ਮੌਕੇ ਉਨ੍ਹਾਂ ਨਾਲ ਜਲੰਧਰ ਗਰੁੱਪ ਕਮਾਂਡਰ ਬ੍ਰਿਗੇਡੀਅਰ ਆਈ.ਐਸ.ਭੱਲਾਵਸ਼ਿਸ਼ਟ ਸੈਨਾ ਮੈਡਲ ਵੀ ਮੌਜੂਦ ਸਨ। ਰੱਖਿਆ ਬਲਾਂਅਰਧ ਸੈਨਿਕ ਬਲਾਂ ਅਤੇ ਕੁਝ ਸਿਵਲ ਸੈਕਟਰਾਂ ਵਿੱਚ ਭਰਤੀ ਹੋਣ ਲਈ ਐਨ.ਸੀ.ਸੀ. ਸੀ’ ਸਰਟੀਫਿਕੇਟ ਦੇ ਵੱਖ-ਵੱਖ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਛਿੱਬਰ ਨੇ ਕੈਡਿਟਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਹਥਿਆਰਬੰਦ ਫੌਜ ਜੁਆਇਨ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਲੜਕੀਆਂ ਸਮੇਤ ਹੋਣਹਾਰ ਕੈਡਿਟਾਂ ਵੱਲੋਂ ਫੌਜ ਵਿੱਚ ਭਰਤੀ ਹੋਣ ਵਿੱਚ ਦਿਲਚਸਪੀ ਦਿਖਾਈ ਗਈ। ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਜੁਆਇਨ ਕਰਨ ਦਾ ਉਨ੍ਹਾਂ ਦਾ ਉਦੇਸ਼ ਭਾਰਤੀ ਹਥਿਆਰਬੰਦ ਫੌਜ ਵਿੱਚ ਭਰਤੀ ਹੋਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੈ।

ਪੰਜਾਬ (ਲੜਕੀਆਂ) ਬਟਾਲੀਅਨ ਤੋਂ ਕੈਡਿਟ ਦੀਕਸ਼ਾ ਜਨਰਲ ਛਿੱਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਬੇਹੱਦ ਖੁਸ਼ ਸੀ। ਆਈ.ਏ.ਐਫ਼. ਅਧਿਕਾਰੀ ਦੀ ਧੀ ਨੇ ਕਿਹਾ ਕਿ ਜਨਰਲ ਵੱਲੋਂ ਕੈਡਿਟਾਂ ਨੂੰ ਆਪਣੇ ਜਨੂੰਨ ਦਾ ਪਿੱਛਾ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਕੈਡੇਟ ਦੀਕਸ਼ਾ ਨੇ ਕਿਹਾ, ‘‘ਮੇਰਾ ਜਨੂੰਨ ਫਾਈਟਰ ਪਾਇਲਟ ਬਣਨਾ ਹੈ ਅਤੇ ਮੈਂ ਇਸ ਲਈ ਪੂਰੀ ਮਿਹਤਨ ਕਰ ਰਹੀ ਹਾਂ।’’ ਕੈਡਿਟ ਦੀਕਸ਼ਾਜਿਸ ਦੇ ਦਾਦਾ ਵੀ ਭਾਰਤੀ ਫੌਜ ਵਿੱਚ ਅਧਿਕਾਰੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨਨੇ ਕਿਹਾ ਕਿ ਉਹ ਪਰਿਵਾਰ ਵਿੱਚ ਤੀਜੀ ਪੀੜ੍ਹੀ ਦੀ ਅਫ਼ਸਰ ਬਣਨਾ ਚਾਹੁੰਦੀ ਹੈ। ਬੀ.ਐਸ.ਸੀ. ਦੇ ਵਿਦਿਆਰਥੀ 12 ਪੰਜਾਬ ਬਟਾਲੀਅਨਹੁਸ਼ਿਆਰਪੁਰ ਤੋਂ ਕੈਡਿਟ ਅੰਡਰ ਅਫ਼ਸਰ ਸੌਰਵ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਦੇਖ ਰਿਹਾ ਹੈ ਅਤੇ ਇਸ ਸੁਪਨੇ ਨੂੰ ਉਹ ਜ਼ਰੂਰ ਪੂਰਾ ਕਰੇਗਾ।

ਹੋਰ ਕੈਡਿਟਾਂ ਨੇ ਵੀ ਫੌਜ ਵਿੱਚ ਭਰਤੀ ਹੋਣ ਲਈ ਅਜਿਹੀਆਂ ਹੀ ਭਾਵਨਾਵਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਕੈਡਿਟਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ ਪੰਜਾਬ ਬਟਾਲੀਅਨ ਤੋਂ ਐਨ.ਸੀ.ਸੀ. ਸੀਨੀਅਰ ਅੰਡਰ ਅਫ਼ਸਰ (ਐਸ.ਯੂ.ਓ) ਗੁਰਪ੍ਰੀਤ ਸਿੰਘ, 8 ਪੰਜਾਬ ਤੋਂ ਅੰਡਰ ਅਫ਼ਸਰ ਰਿਤਿਕਾ, 21 ਪੰਜਾਬ ਤੋਂ ਕੈਡਿਟ ਨੈਨਾਨੰਬਰ ਏਅਰ ਸਕੁਐਡਰਨ ਐਨ.ਸੀ.ਸੀ. ਤੋਂ ਐਸ.ਯੂ.ਓ. ਪਰਮਦੀਪ ਸਿੰਘ ਅਤੇ ਸੈਨਿਕ ਸਕੂਲ ਕਪੂਰਥਲਾ ਤੋਂ ਐਸ.ਯੂ.ਓ. ਪੁਨੂੰ ਸ਼ਾਮਲ ਹਨ। 

ਉਪਰੰਤ ਜਨਰਲ ਛਿੱਬਰ ਨੇ ਜਲੰਧਰਹੁਸ਼ਿਆਰਪੁਰ ਅਤੇ ਕਪੂਰਥਲਾ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਸਾਰੇ ਐਸੋਸੀਏਟ ਐਨ.ਸੀ.ਸੀ. ਅਫ਼ਸਰਾਂ (ਏ.ਐਨ.ਓ.) ਨਾਲ ਮੁਲਾਕਾਤ ਕੀਤੀ ਅਤੇ ਐਨ.ਸੀ.ਸੀ. ਕੈਡਿਟਾਂ ਨੂੰ ਸਿਖਲਾਈ ਦੇਣ ਵਿੱਚ ਉਨ੍ਹਾਂ ਦੀ ਭੁਮਿਕਾ ਦੀ ਸ਼ਲਾਘਾ ਕੀਤੀ। ਏ.ਐਨ.ਓਜ਼ ਵਿੱਚ ਮੇਜਰ ਐਸ.ਕੇ. ਤੁਲੀਲੈਫਟੀਨੈਂਟ ਆਸ਼ੂ ਧਵਨਲੈਫਟੀਨੈਂਟ ਸੋਨੀਆ ਮਹਿੰਦਰੂਲੈਫਟੀਨੈਂਟ ਕਮਲਜੀਤ ਸਿੰਘਕੈਪਟਨ ਸੁਰੇਸ਼ ਕੁਮਾਰਕੈਪਟਨ ਅਮਰੀਕ ਸਿੰਘਥਰਡ ਆਫੀਸਰ ਰਾਜਨ ਸ਼ਰਮਾ ਅਤੇ ਥਰਡ ਆਫੀਸਰ ਰਣਵੀਰ ਸਿੰਘ ਰਾਣਾ ਸ਼ਾਮਲ ਸਨ।

Leave a Reply