ਇਹ ਵਿਦਿਆਰਥਣਾਂ ਜੀਨਤ ਅਤੇ ਸੋਨਾਕਸ਼ੀ ਹਨ। ਜੀਨਤ ਅੱਗੇ ਪੜ੍ਹਨਾ ਚਾਹੁੰਦੀ ਹੈ ਅਤੇ ਸੋਨਾਕਸ਼ੀ ਪਲੇਸਮੈਂਟ ਚਾਹੁੰਦੀ ਹੈ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਕਾਮਰਸ ਵਿਭਾਗ ਮੁਖੀ ਸ਼੍ਰੀਮਤੀ ਮੀਨੂ ਕੋਹਲੀ ਅਤੇ ਸੀਏ ਫਾਊਂਡੇਸ਼ਨ ਕੋਰਸ ਦੀ ਇੰਚਾਰਜ ਡਾ. ਸੀਮਾ ਖੰਨਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਐਚ.ਐਮ.ਵੀ. ਹਮੇਸ਼ਾ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਅਤੇ ਪਲੇਸਮੇਂਟ ਲਈ ਯਤਨਸ਼ੀਲ ਰਹਿੰਦਾ ਹੈ। ਸੀਏ ਪਰੀਖਿਆ ਪਾਸ ਕਰਕੇ ਇਨ੍ਹਾਂ ਵਿਦਿਆਰਥਣਾਂ ਨੇ ਸਾਡਾ ਮਾਣ ਵਧਾਇਆ ਹੈ। ਇਸ ਮੌਕੇ ਤੇ ਸ਼੍ਰੀਮਤੀ ਸ਼ਿਫਾਲੀ ਕਸ਼ਿਅਪ ਅਤੇ ਡਾ. ਮੀਨਾਕਸ਼ੀ ਦੁੱਗਲ ਵੀ ਮੌਜੂਦ ਸਨ।