ਕੇਸਰੀ ਨਿਊਜ਼ ਨੈੱਟਵਰਕ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਸਮੇਂ-ਸਮੇਂ ‘ਤੇ ਰਜਿਸਟਰਡ ਮੁਲਾਜ਼ਮਾਂ ਨੂੰ ਜਾਗਰੂਕ ਕਰਨ ਲਈ ਅਪਡੇਟ ਜਾਣਕਾਰੀ ਦਿੰਦਾ ਰਹਿੰਦਾ ਹੈ। ਹੁਣ ਹਾਲ ਹੀ ‘ਚ EPFO ਨੇ ਇਕ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਕੋਈ ਮੁਲਾਜ਼ਮ ਆਪਣੇ ਮੌਜੂਦਾ EPFO ਨੌਮਿਨੀ ਨੂੰ ਬਦਲ ਕੇ ਨਵਾਂ ਨੌਮਿਨੀ ਰਜਿਸਟਰਡ ਕਰਨਾ ਚਾਹੁੰਦੇ ਹਨ ਤਾਂ ਸਟੈੱਪ-ਬਾਇ-ਸਟੈੱਪ ਜਾਣਕਾਰੀ ਸ਼ੇਅਰ ਕੀਤੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਸਾਰੇ ਰਜਿਸਟਰਡ ਮੈਂਬਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਹੁਣ ਮੌਜੂਦਾ EPF ਨਾਮਜ਼ਦ ਵਿਅਕਤੀ ਨੂੰ ਬਦਲ ਸਕਦੇ ਹਨ ਤੇ ਇਕ ਨਵੀਂ ਨਾਮਜ਼ਦਗੀ ਦਾਖ਼ਲ ਕਰ ਸਕਦੇ ਹਨ। ਅਜਿਹਾ ਕਰਨ ਲਈ ਈਪੀਐੱਫਓ ਮੈਂਬਰਾਂ ਨੂੰ ਕੁਝ ਸੌਖੇ ਪੜਾਵਾਂ ਦੀ ਪਾਲਣਾ ਕਰਨੀ ਪਵੇਗੀ।
EPFO ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਹਾਲੀਆ ਟਵੀਟ ‘ਚ ਕਿਹਾ ਗਿਆ, ‘#EPF ਮੈਂਬਰ ਮੌਜੂਦਾ EPF/#EPS ਨਾਮਜ਼ਦਗੀ ਬਦਲਣ ਲਈ ਨਵੀਂ ਨੌਮਿਨੀ ਦਾਖ਼ਲ ਕਰ ਸਕਦੇ ਹਨ।’ ਆਨਲਾਈਨ ਈ-ਨੌਮੀਨੇਸ਼ਨ ਫਾਈਲ ਕਰਨ ਦੇ ਕੁਝ ਫਾਇਦੇ ਹਨ। ਇਹ ਇਸ ਤਰ੍ਹਾਂ ਹੈ-
ਮੈਂਬਰ ਦੀ ਮੌਤ ਦੀ ਸਥਿਤੀ ਵਿੱਚ ਪ੍ਰੋਵੀਡੈਂਟ ਫੰਡ (ਪੀ.ਐੱਫ.), ਕਰਮਚਾਰੀ ਪੈਨਸ਼ਨ ਯੋਜਨਾ (ਈ.ਪੀ.ਐੱਸ.) ਅਤੇ ਕਰਮਚਾਰੀ ਡਿਪਾਜ਼ਿਟ ਲਿੰਕਡ ਬੀਮਾ ਯੋਜਨਾ (ਈਡੀਐੱਲਆਈ) ਦੇ ਲਾਭ ਆਸਾਨੀ ਨਾਲ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਇਹ ਨਾਮਜ਼ਦ ਵਿਅਕਤੀ ਨੂੰ ਔਨਲਾਈਨ ਦਾਅਵੇ ਦਾਇਰ ਕਰਨ ਦੀ ਵੀ ਇਜਾਜ਼ਤ ਦਿੰਦਾ ਹੈ। ਇਸ ਤੋਂ ਇਲਾਵਾ ਈ-ਨਾਮਾਂਕਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕੁਝ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਇਹ ਹੇਠ ਲਿਖੇ ਅਨੁਸਾਰ ਹਨ:
ਮੈਂਬਰਾਂ ਲਈ
- ਆਧਾਰ ਕਾਰਡ
- ਮੋਬਾਈਲ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਚਾਹੀਦਾ ਹੈ
- ਫੋਟੋ ਅਤੇ ਪਤੇ ਦੇ ਨਾਲ ਅਪਡੇਟ ਕੀਤਾ ਜਾਣਾ ਚਾਹੀਦਾ ਹੈ
ਨੌਮੀਨੇਸ਼ਨ ਲਈ
ਸਕੈਨ ਕੀਤੀ ਫੋਟੋ (3.5 cm X 4.5 cm JPG ਫਾਰਮੈਟ ਵਿੱਚ)
ਆਧਾਰ ਕਾਰਡ, ਬੈਂਕ ਖਾਤਾ ਨੰਬਰ, IFSC ਕੋਡ ਅਤੇ ਪਤਾ
ਇਸ ਤਰ੍ਹਾਂ ਅਪਡੇਟ ਕਰੋ ਨਵਾਂ ਨੌਮਿਨੀ
EPF ਨੌਮਿਨੀ ਨੂੰ ਜੋੜਨ ਜਾਂ ਮੌਜੂਦਾ ਨੌਮਿਨੀ ਨੂੰ ਕਿਸੇ ਹੋਰ ਨੌਮਿਨੀ ਨਾਲ ਬਦਲਣ ਲਈ EPFO ਮੈਂਬਰ ਇਨ੍ਹਾਂ ਸਟੈੱਪਸ ਦੀ ਪਾਲਣਾ ਕਰ ਸਕਦੇ ਹੋ…
ਸਟੈੱਪ-1 : ਕਿਸੇ ਨੂੰ EPFO ਦੀ ਅਧਿਕਾਰਤ ਵੈੱਬਸਾਈਟ epfindia.gov.in ‘ਤੇ ਜਾਣਾ ਪਵੇਗਾ। ਫਿਰ ‘ਸੇਵਾ’ ਵਿਕਲਪ ਦੀ ਚੋਣ ਕਰਨੀ ਪਵੇਗੀ। ਇਸ ਤੋਂ ਬਾਅਦ ‘ਕਰਮਚਾਰੀਆਂ ਲਈ’ ਵਿਕਲਪ ਨੂੰ ਚੁਣਨਾ ਹੋਵੇਗਾ। ‘UAN/ਆਨਲਾਈਨ ਸੇਵਾ (OCS/OTP)’ ‘ਤੇ ਕਲਿੱਕ ਕਰੋ।
ਸਟੈੱਪ-2: ਫਿਰ UAN ਅਤੇ ਪਾਸਵਰਡ ਨਾਲ ਲੌਗਇਨ ਕਰੋ।
ਸਟੈੱਪ 3: ਹੁਣ, ‘ਮੈਨੇਜ ਟੈਬ’ ਦੇ ਤਹਿਤ ‘ਈ-ਨੌਮੀਨੇਸ਼ਨ’ ਚੁਣੋ।
ਸਟੈੱਪ-4: ਅਗਲਾ ‘ਵੇਰਵੇ ਦਿਓ’ ‘ਤੇ ਕਲਿੱਕ ਕਰੋ।
ਸਟੈੱਪ-5: ਨੌਮਿਨੀ ਨੂੰ ਅਪਡੇਟ ਕਰਨ ਲਈ ‘ਹਾਂ’ ‘ਤੇ ਕਲਿੱਕ ਕਰੋ
ਸਟੈੱਪ-6: ਫਿਰ ‘ਐਡ ਫੈਮਿਲੀ ਡਿਟੇਲ’ ‘ਤੇ ਕਲਿੱਕ ਕਰੋ। ਇੱਥੇ ਇੱਕ ਤੋਂ ਵੱਧ ਨਾਮਜ਼ਦ ਸ਼ਾਮਲ ਕੀਤੇ ਜਾ ਸਕਦੇ ਹਨ।
ਸਟੈਪ 7: ਇਸ ਤੋਂ ਬਾਅਦ ‘ਸੇਵ ਈਪੀਐਫ ਨਾਮਜ਼ਦਗੀ’ ‘ਤੇ ਕਲਿੱਕ ਕਰੋ।
ਸਟੈੱਪ- 8: ਅੰਤ ਵਿੱਚ OTP ਬਣਾਉਣ ਲਈ ‘ਈ-ਸਾਈਨ’ ‘ਤੇ ਕਲਿੱਕ ਕਰੋ ਅਤੇ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ‘ਤੇ OTP ਦਰਜ ਕਰੋ।