KESARI VIRASAT

Latest news
ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼  ਜ਼ੇਲੇਂਸਕੀ ਨੂੰ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਕੱਢਿਆ : ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਦ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਦੇ ਸਥਾਪਨਾ ਦਿਵਸ ਮੌਕੇ ਭਾਰਤ ਦੀ ਗੁਰੂਕੁਲ ਪ੍ਰਣਾਲੀ ਦੀ ਅਮੀਰ ਪਰੰਪਰਾ ਨੂੰ ਕੀ... ਬੀਬੀਸੀ ਨੇ ਹਮਾਸ ਕਮਾਂਡਰ ਦੇ ਬੇਟੇ ਨੂੰ ਬਣਾਇਆ ਆਪਣੀ ਡਾਕੂਮੈਂਟਰੀ ਦਾ 'ਹੀਰੋ', ਪਤਨੀ ਨੂੰ ਵੀ ਦਿੱਤੇ ਡਾਲਰ: ਲੋਕ ਰੋਹ ਕ...

ਹਿੰਦੂ ਕੰਨਿਆ ਕਾਲਜ ਦੀਆਂ ਕੁੜੀਆਂ ਨੇ ਰੱਸ਼ਾਕਸ਼ੀ ਦੌਰਾਨ ਕੀਤੀ ਖਿੱਚਧੂਹ|


ਕੇਸਰੀ ਨਿਊਜ਼ ਨੈੱਟਵਰਕ: ਹਿੰਦੂ ਕੰਨਿਆ ਕਾਲਜ ਤੇ ਕਾਲਜੀਏਟ ਸਕੂਲ, ਕਪੂਰਥਲਾ  ਦੇ ਸਰੀਰਿਕ  ਸਿੱਖਿਆ ਵਿਭਾਗ ਵੱਲੋਂ  ਇਕ ਅੰਤਰ-ਕਲਾਸ ਰੱਸਾਕਸ਼ੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸਕੂਲ ਅਤੇ ਕਾਲਜ ਦੇ 80 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਵੱਧ ਚੜ੍ਹ ਕੇ   ਭਾਗ ਲਿਆ।

ਰੱਸਾਕਸ਼ੀ ਮੁਕਾਬਲੇ ਵਿੱਚ   10+1(ਕਾਮਰਸ) ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਈਵੈਂਟ ਦੀ ਜੇਤੂ ਬਣ ਗਈ।  B.A.- ਸਮੈਸਟਰ ਦੂਜਾ  ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।  ਪ੍ਰਿੰਸੀਪਲ, ਡਾ. ਅਰਚਨਾ ਗਰਗ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਅਜਿਹੇ ਮਨੋਰੰਜਕ ਊਰਜਾ ਭਰਪੂਰ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ, ਕਿਉਂਕਿ ਖੇਡ ਮੁਕਾਬਲੇ  ਨਾ ਸਿਰਫ਼ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ, ਸਗੋਂ ਉਨ੍ਹਾਂ ਨੂੰ ਨੈਤਿਕ ਅਤੇ ਸਰੀਰਕ ਤੌਰ ‘ਤੇ ਵੀ ਮਜ਼ਬੂਤ ਕਰਦੇ ਹਨ।

ਭਾਗੀਦਾਰਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨ ਲਈ ਸਮਾਗਮ ਦੌਰਾਨ ਵਿਭਾਗ ਦੀ ਮੁਖੀ ਸ੍ਰੀਮਤੀ ਜਸਵੰਤ ਕੌਰ ਵੀ ਮੌਜੂਦ ਸਨ।  ਇਹ ਮੁਕਾਬਲਾ ਸਰੀਰਕ ਸਿੱਖਿਆ ਦੀ ਲੈਕਚਰਾਰ ਸ੍ਰੀਮਤੀ ਮੁਕਤੀ ਅਤੇ ਪੰਜਾਬੀ ਦੀ ਲੈਕਚਰਾਰ ਸ੍ਰੀਮਤੀ ਜਸਪ੍ਰੀਤ ਕੌਰ ਦੀ ਸ਼ਾਨਦਾਰ ਨਿਗਰਾਨੀ ਹੇਠ ਕਰਵਾਇਆ ਗਿਆ।  ਪੂਰਾ ਇਵੈਂਟ ਦਰਸ਼ਕਾਂ ਲਈ ਇੱਕ ਖਿੱਚ ਭਰਪੂਰ ਮੁਕਾਬਲਾ  ਅਤੇ ਭਾਗੀਦਾਰਾਂ ਲਈ ਇੱਕ ਮਨੋਰੰਜਕ ਖੇਡ ਬਣ ਗਿਆ।

Leave a Reply