ਯਕਰੇਨ ਵਿਚ ਏਅਰ ਫੋਰਸ ਦਾ C-17 ਨਿਭਾ ਰਿਹਾ ਇਹ ਭੂਮਿਕਾ Post author:Gurpreet Singh Sandhu Post published:March 3, 2022 Post category:Top Issues / World Post comments:0 Comments आयुर्वेद पांच महाभूतों चिकित्सा प्रणाली केसरी विरासत के इस मंच आयुर्वेदिक दवाई को बेचने के लिए संपर्क करे - 9592669498 ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ): ਰੂਸੀ ਹਮਲੇ ਵਿਚਕਾਰ ਭਾਰਤੀਆਂ ਦੀ ਵਤਨ ਵਾਪਸੀ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਹੋਰ ਵੀ ਰਫ਼ਤਾਰ ਦੇਣ ਲਈ ਬੁੱਧਵਾਰ ਸਵੇਰ 4 ਵਜੇ ਹਿੰਡਨ ਏਅਰਬੇਸ ਤੋਂ ਭਾਰਤੀ ਨਾਗਰਿਕਾਂ ਨੂੰ ਲੈਣ ਲਈ C-17 ਜਹਾਜ਼ ਰੋਮਾਨੀਆਂ ਨੂੰ ਰਵਾਨਾ ਕੀਤਾ ਗਿਆ ਸੀ ਜੋ ਵੀਰਵਾਰ ਤਡ਼ਕੇ 200 ਭਾਰਤੀ ਨਾਗਰਿਕਾਂ ਨੂੰ ਲੈਕੇ ਵਾਪਸ ਆ ਗਿਆ ਹੈ। ਰਾਜ ਰੱਖਿਆ ਮੰਤਰੀ ਅਜੈ ਭੱਟ ਨੇ ਯੂਕਰੇਨ ਤੋਂ ਵਾਪਸ ਪਰਤੇ ਭਾਰਤੀਆਂ ਦਾ ਸਵਾਗਤ ਕੀਤਾ। ਯੂਕਰੇਨ ‘ਚ ਫਸੇ ਭਾਰਤੀ ਨਾਗਰਿਕਾਂ ਲਈ ਸ਼ੁਰੂ ਕੀਤੇ ਆਪ੍ਰੇਸ਼ਨ ਗੰਗਾ ਦੇ ਤਹਿਤ ਕੁਲ 17 ਹਜ਼ਾਰ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਹਵਾਈ ਫ਼ੌਜ ਦੇ C-17 ਏਅਰਕ੍ਰਾਫਟ ਦੇ ਨਾਲ ਇਕ ਸਮੇਂ 300 ਤੋਂ 400 ਲੋਕਾਂ ਨੂੰ ਲਿਆਂਦਾ ਜਾ ਸਕਦਾ ਹੈ। ਪਿਛਲੇ ਸਾਲ ਅਫਗਾਨਿਸਤਾਨ ‘ਚ ਤਾਲੀਬਾਨ ਦੇ ਕਬਜ਼ੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਾਰਨ ਭਾਰਤੀ ਨਾਗਰਿਕਾਂ ਦੇ ਇਲਾਵਾ ਅਫਗਾਨੀ ਹਿੰਦੂਆਂ ਤੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਹਵਾਈ ਫੌਜ ਨੇ ਵਿਸ਼ੇਸ਼ ਮੁਹਿੰਮ ਚਲਾਈ ਸੀ।ਇਸ ‘ਚ ਵੀ ਹਵਾਈ ਫ਼ੌਜ ਨੇ ਆਪਣੇ C-17 ਜਹਾਜ਼ਾਂ ਨੂੰ ਲਗਾਇਆ ਸੀ। Tags: 17 ਹਜ਼ਾਰ, c-17, IAF C-17, Operation-Ganga, oration gangga, russia, russia ukrain war, ukraine, ਆਪ੍ਰੇਸ਼ਨ ਗੰਗਾ Read more articles Previous Postਪੀਐਮ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਅਤ ਨਿਕਾਸੀ ਇੱਕ ਤਰਜੀਹ ਹੈ। Next Postਯੂਕਰੇਨ ‘ਚ ਫਸੇ ਵਿਦਿਆਰਥੀਆਂ ਦੀ ਘਰ ਵਾਪਸੀ ਲਈ ਸੋਨੂੰ ਸੂਦ ਵੀ ਆਏ ਸਾਹਮਣੇ! You Might Also Like ਕੈਨੇਡਾ ਪਹੁੰਚ ਫ਼ਰਾਰ ਹੋਏ ਢਾਡੀ ਜਥੇ ਦੇ 3 ਸਾਥੀਆਂ ਬਾਰੇ ਨਵੀਂ ਜਾਣਕਾਰੀ ਆਈ ਸਾਹਮਣੇ February 9, 2023 ਕੇਜਰੀਵਾਲ 8 ਸੰਮਨ ‘ਤੇ ਪੁੱਛਗਿੱਛ ਲਈ ਤਿਆਰ: ਗ੍ਰਿਫਤਾਰੀ ਦੀ ਕਿੰਨੀ ਸੰਭਾਵਨਾ; ਜੇਲ੍ਹ ਵਿੱਚੋਂ ਸਰਕਾਰ ਚਲਾਉਣ ਦੀਆਂ ਬਣ ਰਹੀਆਂ ਯੋਜਨਾਵਾਂ March 5, 2024 ਭਾਜਪਾ ਉਮੀਦਵਾਰ ਨੇ ਚੇਤਨ ਸੂਰੀ ਦੀ ਅਗਵਾਈ ਵਿਚ ਮੀਟਿੰਗ ਚ ਲੋਕਾਂ ਦੇ ਭਾਰੀ ਇਕੱਠ ਨੂੰ ਕੀਤਾ ਸੰਬੋਧਨ February 19, 2022 Leave a Reply Cancel replyCommentEnter your name or username to comment Enter your email address to comment Enter your website URL (optional) Save my name, email, and website in this browser for the next time I comment.
ਕੇਜਰੀਵਾਲ 8 ਸੰਮਨ ‘ਤੇ ਪੁੱਛਗਿੱਛ ਲਈ ਤਿਆਰ: ਗ੍ਰਿਫਤਾਰੀ ਦੀ ਕਿੰਨੀ ਸੰਭਾਵਨਾ; ਜੇਲ੍ਹ ਵਿੱਚੋਂ ਸਰਕਾਰ ਚਲਾਉਣ ਦੀਆਂ ਬਣ ਰਹੀਆਂ ਯੋਜਨਾਵਾਂ March 5, 2024
ਭਾਜਪਾ ਉਮੀਦਵਾਰ ਨੇ ਚੇਤਨ ਸੂਰੀ ਦੀ ਅਗਵਾਈ ਵਿਚ ਮੀਟਿੰਗ ਚ ਲੋਕਾਂ ਦੇ ਭਾਰੀ ਇਕੱਠ ਨੂੰ ਕੀਤਾ ਸੰਬੋਧਨ February 19, 2022