ਸਰਕਾਰ ਵੱਲੋਂ ਹੁਣ ਤੱਕ 11500 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸਾਲ 2022-2023 ਦੌਰਾਨ ਪੰਜਾਬ ਸਰਕਾਰ ਨੂੰ ਰਿਆਇਤੀ ਰਾਸ਼ੀ ਸਮੇਤ 4000 ਕਰੋੜ ਰੁਪਏ ਦੀ ਹੋਰ ਬਿਜਲੀ ਸਬਸਿਡੀ ਅਦਾ ਕਰਨੀ ਪਵੇਗੀ। ਪਹਿਲਾਂ ਸਾਲਾਨਾ ਬਿਜਲੀ ਸਬਸਿਡੀ 10500 ਕਰੋੜ ਸੀ, ਜੋ ਹੁਣ ਵਧ ਕੇ 14500 ਰੁਪਏ ਹੋ ਜਾਵੇਗੀ। ਭਾਵੇਂ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਸਤੀ ਬਿਜਲੀ ਦੇਣ ਦਾ ਐਲਾਨ ਕੀਤਾ ਹੈ ਪਰ ਪਾਵਰਕੌਮ ਲਈ ਬਿਜਲੀ ਸਬਸਿਡੀ ਦੀ ਰਾਸ਼ੀ ਸਮੇਂ ਸਿਰ ਅਦਾ ਕਰਨਾ ਔਖਾ ਹੈ। ਹਰ ਵਾਰ ਪੁਰਾਣੀ ਸਰਕਾਰ ਦੇ ਖਾਤੇ ਦੀ ਬਿਜਲੀ ਸਬਸਿਡੀ ਦੀ ਰਕਮ ਨਵੀਂ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਂਦੀ ਹੈ। ਇਸ ਦੇ ਲਈ ਨਵੀਂ ਸਰਕਾਰ ਨੂੰ ਪਾਵਰਕਾਮ ਦੇ ਬਕਾਏ ਕਲੀਅਰ ਕਰਨੇ ਪੈਣਗੇ।