ਜਦੋਂ ਪੁਤਿਨ ਨੇ ਪ੍ਰਮਾਣੂ ਹਥਿਆਰਾਂ ਨੂੰ ਅਲਰਟ ‘ਤੇ ਰੱਖਿਆ ਤਾਂ ਅਮਰੀਕਾ ਵੀ ਹਰਕਤ ‘ਚ ਆ ਗਿਆ। ਅਮਰੀਕਾ ਨੇ ਆਪਣੀਆਂ ਰਣਨੀਤਕ ਮਿਜ਼ਾਈਲਾਂ ਨੂੰ ਅਲਰਟ ‘ਤੇ ਰੱਖਿਆ ਹੈ। ਇਨ੍ਹਾਂ ਵਿਚ ਸੁਪਰਸੋਨਿਕ ਮਿਜ਼ਾਈਲਾਂ ਹਨ ਤੇ ਇਹ ਪ੍ਰਮਾਣੂ ਹਮਲੇ ਵੀ ਕਰ ਸਕਦੀਆਂ ਹਨ। ਅਮਰੀਕਾ ਨੇ ਪ੍ਰਮਾਣੂ ਹਥਿਆਰਾਂ ਨੂੰ ਅਲਰਟ ‘ਤੇ ਰੱਖਣ ਦੇ ਰੂਸੀ ਕਦਮ ਨੂੰ “ਖਤਰਨਾਕ” ਤੇ “ਅਸਵੀਕਾਰਨਯੋਗ” ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਚੀਨ ਦੀ ਨਿੰਦਾ ਕਰਨ ਵੀ ਕੀਤੀ। ਨਾਟੋ ਨੇ ਰੂਸ ਦੇ ਇਸ ਕਦਮ ਨੂੰ ਗੈਰ-ਜ਼ਿੰਮੇਵਾਰਾਨਾ ਕਰਾਰ ਦਿੰਦਿਆਂ ਸਖ਼ਤ ਨਿੰਦਾ ਕੀਤੀ ਹੈ। ਇਸ ਦੌਰਾਨ ਯੂਰਪੀਅਨ ਯੂਨੀਅਨ (EU) ਦੇ 27 ਦੇਸ਼ਾਂ ਤੇ ਕਈ ਹੋਰਾਂ ਨੇ ਆਪਣੇ ਅਸਮਾਨ ਨੂੰ ਰੂਸੀ ਜਹਾਜ਼ਾਂ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ। ਅਮਰੀਕਾ, ਯੂਕੇ, ਜਾਪਾਨ ਤੇ ਈਯੂ ਨੇ ਵੀ ਰੂਸੀ ਬੈਂਕਾਂ ਨੂੰ ਵਪਾਰਕ ਭੁਗਤਾਨ ਪ੍ਰਣਾਲੀ SWIFT ਤੋਂ ਬਾਹਰ ਕਰਨ ਦਾ ਐਲਾਨ ਕੀਤਾ ਹੈ। ਪੁਤਿਨ ਦੇ ਖਾਸ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸੇਂਕੋ ਨੇ ਰੂਸ ‘ਤੇ ਸਖਤ ਪਾਬੰਦੀਆਂ ਲਗਾ ਕੇ ਤੀਜੇ ਵਿਸ਼ਵ ਯੁੱਧ ਦੀ ਚਿਤਾਵਨੀ ਦਿੱਤੀ ਹੈ।
ਐਤਵਾਰ ਨੂੰ ਯੂਕਰੇਨ ਗੱਲਬਾਤ ਕਰਨ ਲਈ ਸਹਿਮਤ ਹੋ ਗਿਆ ਤੇ ਬੇਲਾਰੂਸ ‘ਚ ਰੂਸ ਦੀ ਬਿਨਾਂ ਸ਼ਰਤ ਗੱਲਬਾਤ ਦੀ ਪੇਸ਼ਕਸ਼ ਨੂੰ ਮੁੱਢੋਂ ਰੱਦ ਕਰਨ ਤੋਂ ਕੁਝ ਘੰਟਿਆਂ ਬਾਅਦ, ਆਪਣਾ ਵਫ਼ਦ ਭੇਜਿਆ। ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਯੂਕਰੇਨ-ਬੇਲਾਰੂਸ ਸਰਹੱਦ ‘ਤੇ ਪ੍ਰਿਪਯਤ ਨਦੀ ਦੇ ਕੰਢੇ ਹੋਵੇਗੀ। ਇਸ ਤੋਂ ਪਹਿਲਾਂ ਰੂਸ ਨੇ ਗੱਲਬਾਤ ਦੌਰਾਨ ਹਮਲੇ ਨੂੰ ਨਾ ਰੋਕਣ ਦਾ ਐਲਾਨ ਕੀਤਾ ਸੀ ਪਰ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਗੱਲ ਕੀਤੀ ਤੇ ਯੂਕਰੇਨ ਦੇ ਵਫ਼ਦ ਨੂੰ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ।
ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹ ਦੇਸ਼ ‘ਚ ਸ਼ਾਂਤੀ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਗੱਲਬਾਤ ਨਹੀਂ ਕਰਦਾ ਹੈ ਤਾਂ ਭਾਰੀ ਖੂਨ-ਖਰਾਬਾ ਹੋਵੇਗਾ। ਪੁਤਿਨ ਨੇ ਦੇਸ਼ ਨੂੰ ਆਪਣੇ ਸੰਬੋਧਨ ‘ਚ ਕਿਹਾ ਕਿ ਪੱਛਮੀ ਦੇਸ਼ ਆਰਥਿਕ ਖੇਤਰ ‘ਚ ਰੂਸ ‘ਤੇ ਪਾਬੰਦੀਆਂ ਲਗਾ ਕੇ ਦੁਸ਼ਮਣੀ ਵਾਲਾ ਵਤੀਰਾ ਕਰ ਰਹੇ ਹਨ। ਪੁਤਿਨ ਨੇ ਆਪਣੇ ਸੰਬੋਧਨ ਵਿੱਚ ਨਾਟੋ ਦੇ ਹਮਲਾਵਰ ਬਿਆਨਾਂ ਦਾ ਵੀ ਜ਼ਿਕਰ ਕੀਤਾ। ਪੁਤਿਨ ਦੀ ਇਸ ਚਿਤਾਵਨੀ ਅਤੇ ਯੂਕਰੇਨ ‘ਚ ਉਨ੍ਹਾਂ ਦੀ ਫੌਜ ਦੇ ਸਖਤ ਵਿਰੋਧ ਅਤੇ ਲਗਾਤਾਰ ਵਧਦੀਆਂ ਪਾਬੰਦੀਆਂ ਤੋਂ ਪੈਦਾ ਹੋਈ ਬੇਚੈਨੀ ਦਾ ਨਤੀਜਾ ਮੰਨਿਆ ਜਾਂਦਾ ਹੈ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਰੂਸੀ ਰਾਸ਼ਟਰਪਤੀ ਨਾਲ ਫੋਨ ‘ਤੇ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਹੈ। ਅਮਰੀਕਾ ਦੀ ਵਿਸ਼ੇਸ਼ ਇਜ਼ਰਾਈਲ ਪੇਸ਼ਕਸ਼ ‘ਤੇ ਰੂਸ ਦੀ ਪ੍ਰਤੀਕਿਰਿਆ ਅਜੇ ਆਉਣੀ ਬਾਕੀ ਹੈ।