ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਪ੍ਰਿਥਵੀ ਵੈਲਫੇਅਰ ਸੁਸਾਇਟੀ ਵੱਲੋਂ ਗੁਰੂ ਰਵਿਦਾਸ ਜੀ ਦਾ 645 ਵਾਂ ਪ੍ਕਾਸ਼ ਪੁਰਬ ਵਾਤਾਵਰਣ ਨੂੰ ਮੁੱਖ ਰੱਖ ਕੇ ਮਨਾਇਆ ਗਿਆ। ਅੱਜ ,ਮਿਤੀ 28/2/22 ਨੂੰ ਡੇਰਾ ਸਚਖੰਡ ਬੱਲਾਂ ( ਜਲੰਧਰ ) ਵਿਖੇ ਕੁੱਝ ਬੂਟੇ ਲਗਾਏ ਗਏ। ਸਭ ਤੋਂ ਪਹਿਲਾਂ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਲਿਆ, ਫਿਰ ਅਰਦਾਸ ਕੀਤੀ ਗਈ। ਉਪਰੰਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ। ਇਸ ਮੌਕੇ ਤੇ ਬਲਵਿੰਦਰ ਪਾਲ ਸਿੰਘ, ਦੇਵਿੰਦਰ ਸਿੰਘ ਅਤੇ ਰਮੇਸ਼ ਲਾਲ ਜੀ ਨੇ ਭਰਪੂਰ ਸਹਿਯੋਗ ਦਿੱਤਾ। ਤਕਰੀਬਨ 17 ਰਿਵਾਇਤੀ ਬੂਟੇ, ਜਿਸ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ ਜਿਵੇਂ ਅੰਬ , ਨਿੰਮ, ਅਰਜਨ, ਸ਼ਿਹਤੂਤ , ਅਮਰੂਦ, ਢੇਉ, ਆਦ ਮੁੱਖ ਹਨ। ਆਦਮਪੁਰ ਤੋਂ ਖਾਸ ਤੌਰ ਤੇ ਸੇਵਾਦਾਰਾਂ ਦਾ ਜੱਥਾ ਗਿਆ। ਇਸ ਮੋਕੇ ਤੇ ਹਰਿੰਦਰ ਸਿੰਘ ( ਪ੍ਰਧਾਨ : ਪ੍ਰਿਥਵੀ ਵੈਲਫੇਅਰ ਸੁਸਾਇਟੀ ) ਵਲੋਂ ਸੰਤ ਨਿਰੰਜਨ ਦਾਸ ਜੀ ਦਾ ਅਤੇ ਸਮੂਹ ਸੰਗਤਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਗੇ ਵੀ ਜਿਵੇਂ ਸੰਤ ਜੀ ਹੁਕਮ ਕਰਨਗੇ, ਇਸੇ ਤਰ੍ਹਾਂ ਵਾਤਾਵਰਣ ਨੂੰ ਮੁੱਖ ਰੱਖ ਕੇ ਡੇਰੇ ਅਤੇ ਸੰਗਤਾਂ ਦੀ ਸੇਵਾ ਕਰਦੇ ਰਹਾਂਗੇ।