ਕੇਸਰੀ ਨਿਊਜ ਨੈੱਟਵਰਕ: ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਜੋ ਫਰਾਂਸ ਦੇ ਤਿੰਨ ਦਿਨਾਂ ਦੌਰੇ ‘ਤੇ ਹਨ, ਨੇ ਭਾਰਤ-ਚੀਨ ਸਰਹੱਦੀ ਸਥਿਤੀ ‘ਤੇ ਪ੍ਰਤੀਕਿਰਿਆ ਦਿੱਤੀ। ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਕਿਹਾ ਕਿ ਪੂਰਬੀ ਲੱਦਾਖ ਦੀ ਸਰਹੱਦ ‘ਤੇ ਫ਼ੌਜੀ ਕਮਾਂਡਰਾਂ ਨੇ 13 ਦੌਰ ਦੀ ਗੱਲਬਾਤ ਕੀਤੀ ਹੈ। ਜਿਸ ਤੋਂ ਬਾਅਦ ਕਈ ਥਾਵਾਂ ‘ਤੇ ਹੱਲ ਲੱਭੇ ਗਏ ਹਨ। ਨਤੀਜੇ ਵਜੋਂ ਅਸੀਂ ਕਈ ਬਿੰਦੂਆਂ ‘ਚ ਮਹੱਤਵਪੂਰਨ ਤਰੱਕੀ ਕੀਤੀ ਹੈ। ਕੁਝ ਨੁਕਤੇ ਜਿਨ੍ਹਾਂ ਦਾ ਹੱਲ ਹੋਣਾ ਬਾਕੀ ਹੈ।
ਪੈਰਿਸ ‘ਚ ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਸੀਂ ਅਸਲ ਕੰਟਰੋਲ ਰੇਖਾ ਨੂੰ ਇਕਪਾਸੜ ਰੂਪ ‘ਚ ਬਦਲਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਵੀਕਾਰ ਨਹੀਂ ਕਰਾਂਗੇ। ਅਸੀਂ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਅਸੀਂ LAC ‘ਤੇ ਜਿਉਂ ਦੀ ਤਿਉਂ ਸਥਿਤੀ ‘ਚ ਕੋਈ ਬਦਲਾਅ ਸਵੀਕਾਰ ਨਹੀਂ ਕਰਾਂਗੇ।