KESARI VIRASAT

ਕੇਸਰੀ ਵਿਰਾਸਤ

Latest news
ਸ਼ਮਸ਼ਾਨਘਾਟ ਦੀ ਕੰਧ ਡਿੱਗੀ: ਮਲਬੇ ਹੇਠ ਦੱਬੇ 6 ਲੋਕ, ਲੜਕੀ ਸਮੇਤ 4 ਦੀ ਮੌਤ; ਹਾਦਸੇ ਦਾ ਵੀਡੀਓ ਸਾਹਮਣੇ ਆਇਆ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਭਾਈ ਲਾਲੋ ਦੇ ਵਾਰਸਾਂ ਵਲੋਂ ਰੋਸ ਮੀਟਿੰਗ ਭਲਕੇ  - ਮੰਜਿਲ  ਵੱਡੀ ਸਿਆਸੀ ਹਲਚਲ: ਕਰਮਜੀਤ ਚੌਧਰੀ ਨੇ ਕਾਂਗਰਸ ਛੱਡੀ:ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਬਿੱਟੂ ਵੀ ਭਾਜਪਾ 'ਚ ਸ਼ਾਮਲ ਪਤੀ ਨੇ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ: ਪਹਿਲਾਂ ਉਸ ਨੂੰ ਮੰਜੇ ਨਾਲ ਬੰਨ੍ਹਿਆ, ਫਿਰ ਅੱਗ ਲਗਾ ਦਿੱਤੀ; ਪੇਟ ਵਿੱਚ ਜੁੜ... ਬਾਲਮੀਕੀ ਸਮਾਜ ਨੇ ਤਰਨਜੀਤ ਸਿੰਘ ਸੰਧੂ ਨੂੰ ਭਾਰੀ ਵੋਟਾਂ ਨਾਲ ਜਿੱਤ ਦਿਵਾਉਣ ਦਾ ਦਿੱਤਾ ਭਰੋਸਾ। 21 ਰਾਜਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸਮਾਪਤ: ਸ਼ਾਮ 5 ਵਜੇ ਤੱਕ ਮੱਧ ਪ੍ਰਦੇਸ਼ ਵਿੱਚ 63% , ਰਾਜਸਥਾਨ ਵਿੱਚ 50% ਵੋਟ... ਵਿਆਹੁਤਾ ਔਰਤ ਨੂੰ ਲਾ ਦਿੱਤੀ ਵਿਧਵਾ ਪੈਨਸ਼ਨ: ਦਲਾਲ ਡੇਢ ਸਾਲ ਤੱਕ ਔਰਤ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ; ਧੀ ਵੱਲ ਦੇਖਿਆ ... ਇਜ਼ਰਾਈਲ ਦਾ ਜਵਾਬੀ ਹਮਲਾ: ਇਸਫਾਹਾਨ ਵਿੱਚ ਧਮਾਕੇ ਜਿਸ ਵਿੱਚ ਪ੍ਰਮਾਣੂ ਟਿਕਾਣੇ ਹਨ, ਹਵਾਈ ਰੱਖਿਆ ਪ੍ਰਣਾਲੀ ਸਰਗਰਮ; ਬਹੁਤ... ਪੰਜਾਬ 'ਚ ਘਰਵਾਲੀ ਨੇ ਕੀਤੀ ਬਾਹਰਵਾਲੀ ਦੀ ਕੁੱਟਮਾਰ: ਬਾਂਹ ਅਤੇ ਸਿਰ 'ਤੇ ਮਾਰੀਆਂ ਇੱਟਾਂ , ਪਤੀ ਵੀ ਸੀ ਨਾਲ ; ਵੀਡੀਓ ਸ... ਪੰਜਾਬ 'ਚ ਬੱਚੀ ਨੂੰ ਜ਼ਿੰਦਾ ਦਫ਼ਨਾਉਣ 'ਤੇ ਔਰਤ ਨੂੰ ਫਾਂਸੀ ਦੀ ਸਜ਼ਾ: ਉਸ ਨੇ ਰੋਂਦੇ ਹੋਏ ਕਿਹਾ-ਮੇਰੇ 2 ਬੱਚੇ, ਰਹਿਮ ਕ...

ਛੋਟੇ-ਛੋਟੇ ਸਟੈੱਪਸ ਅਪਣਾ ਕੇ ਦਿਲ ਕਰ ਸਕਦੇ ਹੋ ਜਵਾਨ

आयुर्वेद पांच महाभूतों चिकित्सा प्रणाली

केसरी विरासत के इस मंच आयुर्वेदिक दवाई को बेचने के लिए संपर्क करे - 9592306823


ਕੇਸਰੀ ਨਿਊਜ ਨੈਟਵਰਕ: ਲਾਈਫਸਟਾਇਲ ਹੈਲਦੀ ਨਾ ਹੋਣ ਦਾ ਅਸਰ ਸਿੱਧਾ ਦਿਲ ‘ਤੇ ਹੀ ਹੁੰਦਾ ਹੈ ਇਸ ਲਈ ਆਪਣੇ ਲਾਈਫਸਟਾਇਲ ‘ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ।ਲਾਈਫਸਟਾਇਲ ‘ਚ ਹਲਕੇ ਬਦਲਾਅ ਕਰਨ ਨਾਲ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।

ਸਿਹਤਮੰਦ ਦਿਲ ਲਈ ਸਾਨੂੰ ਹੈਲਦੀ ਲਾਈਫਸਟਾਇਲ ਅਪਣਾਉਣਾ ਹੋਵੇਗਾ। ਜਿਸ ‘ਚ ਕਸਰਤ ਕਰਨਾ , ਵਧੀਆ ਖਾਣਾ ਖਾਣਾ, ਚੰਗੀ ਨੀਂਦ ਲੈਣੀ ਸ਼ਾਮਲ ਹੈ। ਪਰ ਅਸੀਂ ਕਦੋਂ ਤਕ ਇਸ ਰੂਟੀਨ ਨੂੰ ਫਾਲੋ ਕਰ ਸਕਾਂਗੇ? ਜ਼ਿਆਦਾ ਲੰਮੇ ਸਮੇ ਤਕ ਨਹੀਂ। ਇਸ ਲਈ ਛੋਟੇ-ਛੋਟੇ ਸਟੈੱਪਸ ਲਓ, ਜਿਸ ਨਾਲ ਸਿਹਤ ‘ਤੇ ਅਸਰ ਹੋਣਾ ਸ਼ੁਰੂ ਹੋ ਜਾਵੇਗਾ। 

ਲਾਈਫਸਟਾਇਲ ‘ਚ ਕਰੋ ਇਹ ਬਦਲਾਅ

1. ਦਿਨ ‘ਚ ਇਕ ਵਾਰ ਵਾਕ ਜ਼ਰੂਰ ਕਰੋ: ਫਿਟ ਰਹਿਣ ਲਈ ਰੋਜ਼ਾਨਾ ਚਲਣਾ ਬਹੁਤ ਜ਼ਰੂਰੀ ਹੈ। ਸਿਹਤ ਮਾਹਿਰ ਤੇ ਡਾਕਟਰ ਰੋਜ਼ਾਨਾ ਅੱਧਾ ਘੰਟਾ ਸੈਰ ਕਰਨ ਦੀ ਸਲਾਹ ਦਿੰਦੇ ਹਨ, ਪਰ ਤੁਸੀਂ ਚਾਹੋ ਤਾਂ 10-15 ਮਿੰਟਾਂ ਨਾਲ ਸ਼ੁਰੂ ਕਰ ਸਕਦੇ ਹੋ। ਅਚਾਨਕ 30 ਮਿੰਟ ਦੌੜਨ ਨਾਲ ਮਾਸਪੇਸ਼ੀਆਂ ‘ਚ ਦਰਦ ਹੋ ਸਕਦਾ ਹੈ, ਇਸ ਲਈ ਹੌਲੀ-ਹੌਲੀ ਸ਼ੁਰੂ ਕਰੋ।

2. ਮਾਤਰਾ ਨੂੰ ਟਰੈਕ ਕਰੋ: ਜ਼ਰੂਰੀ ਨਹੀਂ ਕਿ ਇਸ ‘ਤੇ ਸਿਹਤਮੰਦ ਲਿਖਿਆ ਹੋਇਆ ਭੋਜਨ ਹੀ ਸਿਹਤਮੰਦ ਹੋਵੇ। ਸਿਹਤਮੰਦ ਰਹਿਣ ਲਈ ਕੈਲੋਰੀ ਦੀ ਸਹੀ ਮਾਤਰਾ ਦਾ ਸੇਵਨ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਚੌਲਾਂ ਦੀ ਬਜਾਏ ਕਵਿਨੋਆ ਖਾਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਤੁਹਾਡੇ ਦੋਸਤ ਮੁਤਾਬਕ ਇਹ ਜ਼ਿਆਦਾ ਸਿਹਤਮੰਦ ਹੈ। ਪਰ ਇਹ ਜ਼ਰੂਰੀ ਨਹੀਂ ਹੈ ਕਿ ਇਹ ਤੁਹਾਡੇ ਲਈ ਵੀ ਫਾਇਦੇਮੰਦ ਹੋਵੇ। ਔਰਤਾਂ ਨੂੰ ਦਿਨ ਵਿੱਚ ਸਿਰਫ਼ 2000 ਕੈਲੋਰੀ ਤੇ ਮਰਦਾ ਨੂੰ 2500 ਕੈਲੋਰੀ ਦੀ ਖਪਤ ਕਰਨੀ ਚਾਹੀਦੀ ਹੈ।

4. ਘਰੇਲੂ ਕੰਮ ਕਰਦੇ ਸਮੇਂ ਸਰੀਰਕ ਗਤੀਵਿਧੀ: ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੀ ਸਿਹਤ ਨੂੰ ਬਣਾਈ ਰੱਖਣ ਲਈ ਹਰ ਰੋਜ਼ ਜਿਮ ਜਾਓ। ਘਰ ਦਾ ਕੰਮ ਕਰਦੇ ਹੋਏ ਵੀ ਤੁਹਾਡਾ ਸਰੀਰ ਕਸਰਤ ਕਰਦਾ ਹੈ। ਕਿਤਾਬਾਂ ਦੀ ਸ਼ੈਲਫ ਨੂੰ ਸਜਾਉਣ ਵਾਂਗ ਇਹ ਹੱਥਾਂ ਦੀ ਕਸਰਤ ਵੀ ਕਰਦਾ ਹੈ।

5. ਧਿਆਨ ਦਾ ਅਭਿਆਸ ਕਰੋ: ਮੈਡੀਟੇਸ਼ਨ ਜਾਂ ਮਨਨ ਕਰਨ ਦਾ ਅਭਿਆਸ ਸਿਹਤਮੰਦ ਦਿਲ ਲਈ ਬਹੁਤ ਲਾਭਦਾਇਕ ਹੈ। ਮਾਹਿਰਾਂ ਨੇ ਹਮੇਸ਼ਾ ਤਣਾਅ ਤੇ ਉਦਾਸੀ ਨੂੰ ਮਾੜੀ ਦਿਲ ਦੀ ਸਿਹਤ ਨਾਲ ਜੋੜਿਆ ਹੈ। ਇਸ ਲਈ ਦਿਲ ਦੀ ਚੰਗੀ ਸਿਹਤ ਲਈ ਮਨ ਨੂੰ ਅਰਾਮ ਦੇਣਾ ਜ਼ਰੂਰੀ ਹੈ। ਧਿਆਨ ਕਰਨਾ ਜ਼ਿਆਦਾਤਰ ਮਾਨਸਿਕ ਜੀਵਨ ਦੀ ਗੁਣਵੱਤਾ ਨੂੰ ਸੁਧਾਰਨ, ਉਦਾਸੀ ਤੇ ਚਿੰਤਾ ਨੂੰ ਠੀਕ ਕਰਨ ਤੇ ਬਲੱਡ ਪ੍ਰੈਸ਼ਰ ਨੂੰ ਸੁਧਾਰਨ ਨਾਲ ਜੁੜਿਆ ਹੋਇਆ ਹੈ, ਜੋ ਕਿ ਦਿਲ ਦੀ ਚੰਗੀ ਸਿਹਤ ਲਈ ਵੀ ਮਹੱਤਵਪੂਰਨ ਹਨ।

Leave a Reply