ਸ੍ਰੀਨਗਰ, 23 ਫਰਵਰੀ(ਕੇਸਰੀ ਨਿਊਜ ਨੈੱਟਵਰਕ)-ਕਸ਼ਮੀਰ ਘਾਟੀ ‘ਚ ਬੁੱਧਵਾਰ ਨੂੰ ਬਰਫ਼ਬਾਰੀ ਨਾਲ ਆਮ ਜਨ-ਜੀਵਨ ਪ੍ਰਭਾਵਿਤ ਰਿਹਾ। ਇਸ ਦੌਰਾਨ ਹਵਾਈ ਆਵਾਜਾਈ ਵੀ ਪ੍ਰਭਾਵਿਤ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਸ੍ਰੀਨਗਰ ਹਵਾਈ ਅੱਡੇ ਤੋਂ ਅੱਜ ਦੇ ਲਈ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਕਈ ‘ਚ ਦੇਰੀ ਹੋਈ। ਅਧਿਕਾਰੀਆਂ ਨੇ ਕਿਹਾ ਕਿ ਰਨਵੇਅ ‘ਤੇ ਬਰਫ਼ ਹਟਾਉਣ ਦਾ ਕੰਮ ਜਾਰੀ ਹੈ। ਇਸ ਨੂੰ ਖ਼ਤਮ ਕਰਕੇ ਅਸੀਂ ਹਵਾਈ ਆਵਾਜਾਈ ਫਿਰ ਤੋਂ ਸੁਚਾਰੂ ਕਰ ਸਕਾਂਗੇ। ਬਰਫ਼ਬਾਰੀ ਕਾਰਨ ਸ੍ਰੀਨਗਰ-ਜੰਮੂ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਨਿਰਧਾਰਿਤ ਉਡਾਣਾਂ ਸਮੇਤ ਕੁੱਲ 41 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।