Latest news
ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ *ਪੱਤਰਕਾਰ ਅਜੀਤ ਸਿੰਘ ਬੁਲੰਦ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ, ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀ... ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਸੁਰਿੰਦਰ ਪਾਲ ਵਲੋਂ ਗੈਸਟ ਲੈਕਚਰ ਬਾਦਲਕਿਆਂ ਨੂੰ ਆਕਸੀਜਨ ਦੇਣ ਲਈ ਹੈ ਗੱਠਜੋੜ ਦਾ ਖ਼ਿਆਲੀ ਪਲਾਉ : ਪ੍ਰੋ: ਸਰਚਾਂਦ ਸਿੰਘ ਖਿਆਲਾ ਭਾਜਪਾ ਨੂੰ ਬਦਨਾਮ ਕਰਨ ਦੀ ਥਾਂ ਬਾਦਲਕੇ ਸਵੈ-ਪੜਚੋਲ ਕਰਨ : ਪ੍ਰੋ: ਸਰਚਾਂਦ ਸਿੰਘ ਖਿਆਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਵਿਖੇ ਬੈਗ ਵਿੱਚੋਂ ਮਿਲੀ ਲਾਸ਼ ਫੈਲੀ ਸਨਸਨੀ मुख्यमंत्री मनोहर लाल ने हांसी में बाबा बंदा सिंह बहादुर की स्मृति में आयोजित वार्षिक दीवान में टेका...

ਕੇਸਰੀ ਵਿਰਾਸਤ

ਕੇ.ਐਮ.ਵੀ. ਵਿਖੇ World Class Infrastructure ਸਥਾਪਿਤ

ਕੇਸਰੀ ਨਿਊਜ਼ ਨੈੱਟਵਰਕ: ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾ ਵਿਦਿਆਲਾ, ਜਲੰਧਰ ਸਦਾ ਹੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਗੁਣਵੱਤਾਪੂਰਨ ਵਿਦਿਆ ਪ੍ਰਦਾਨ ਕਰਨ ਵਿਚ ਕਾਰਜਸ਼ੀਲ ਰਿਹਾ ਹੈ। ਇਸ ਹੀ ਕੜੀ ਵਿਚ ਕੇ.ਐਮ.ਵੀ. ਵਿਖੇ World Class Infrastructure ਅਤੇEquipped State-of-the-Art Labs ਹਨ ਜਿਨ੍ਹਾਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਮੰਗ ਅਨੁਸਾਰ ਖੋਜ ਨੂੰ ਵਧਾਉਣ ਲਈ ਮੂਲ ਸਰੰਚਨਾਵਾਂ ਬਣਾਈਆਂ ਗਈਆਂ ਹਨ।

ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਤੇ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਕੇ.ਐਮ.ਵੀ. ਵਿਦਿਆਰਥੀਆਂ ਦੀ ਸਿੱਖਿਆ ਵਿਚ ਬਹੁਮੁੱਖੀ ਪੱਖਾਂ ਨੂੰ ਉਭਾਰਣ ਦੇ ਲਈ ਵਿਭਿੰਨ ਨਵੀਨ ਯਤਨ ਕਰਦਾ ਰਹਿੰਦਾ ਹੈ ਅਤੇ ਇਸੇ ਅਨੁਸਾਰ ਕੇ.ਐਮ.ਵੀ. ਵਿਖੇ ਚੱਲ ਰਹੇ ਕੋਰਸਾਂ ਦੇ ਨਾਲ-ਨਾਲ ਸਮੇਂ ਦੀ ਮੰਗ ਅਨੁਸਾਰ ਵਿਭਿੰਨ ਨਵੇਂ ਪ੍ਰੋਗਰਾਮਾਂ ਦੀ ਸ਼ੁਰੂਆਤ ਨਾਲ ਇਨਫਰਾਸਟ੍ਰਕਚਰ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਹ ਇਨੋਵੇਟਿਵ ਲੈਬਜ਼ ਵਿਦਿਆਰਥਣਾਂ ਨੂੰ ਆਪਣੇ ਸੰਬੰਧਿਤ ਖੇਤਰਾਂ ਵਿੱਚ ਖੋਜ ਅਤੇ ਨਵੀਨਤਾਕਾਰੀ ਲਈ ਇੱਕ ਅਨੁਕੂਲ ਵਾਤਾਵਰਣ ਪ੍ਰਦਾਨ ਕਰਨ ਦੇ ਨਾਲ-ਨਾਲ ਪ੍ਰੈਕਟੀਕਲ ਟ੍ਰੇਨਿੰਗ ਦਾ ਅਧਾਰ ਬਣਦੀਆਂ ਹਨ ਤਾਂ ਜੋ ਵਿਦਿਆਰਥਣਾਂ ਦੇ ਹੁਨਰ ਨੂੰ ਵਿਕਸਿਤ ਕਰਦੇ ਹੋਏ ਉਹਨਾਂ ਨੂੰ ਮੁਕਾਬਲੇ ਦੇ ਇਸ ਯੁੱਗ ਵਿੱਚ ਆਪਣੇ-ਆਪ ਨੂੰ ਸਥਾਪਿਤ ਕਰਨ ਦੇ ਕਾਬਿਲ ਬਣਾਇਆ ਜਾ ਸਕੇ। ਵਿਦਿਆਲਾ ਵਿਖੇ ਨਵੇਂ ਬਲਾਕ ਦੀ ਵੀ ਉਸਾਰੀ ਕਰਵਾਈ ਗਈ ਹੈ ਜਿਸ ਵਿੱਚ ਕਈ ਨਵੀਆਂ ਲੈਬਜ਼ ਸਥਾਪਿਤ ਕੀਤੀਆਂ ਗਈਆਂ ਹਨ। ਇਹਨਾਂ ਵਿਸਵ ਪੱਧਰੀ ਲੈਬਜ਼ ਤੋਂ ਪ੍ਰਾਪਤ ਟ੍ਰੇਨਿੰਗ ਸਦਕਾ ਹੀ ਕੇ.ਐਮ.ਵੀ. ਦੀਆਂ ਵਿਦਿਆਰਥਣ ਨੇ ਵੱਖ-ਵੱਖ ਖੇਤਰਾਂ ਵਿੱਚ 14 ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਹਾਸਿਲ ਕੀਤੇ ਹਨ। ਬੀ.ਐਸ.ਸੀ. ਆਈ.ਈ., ਐਮ.ਐਸ.ਸੀ. ਬੌਟਨੀ, ਜ਼ੂਆਲੌਜੀ, ਕੈਮਿਸਟਰੀ, ਫਿਜ਼ਿਕਸ, ਫੈਸ਼ਨ ਡਿਜ਼ਾਇਨਿੰਗ ਅਤੇ ਐਮ.ਏ. ਜਰਨਲਿਜ਼ਮ ਐੰਡ ਮਾਸ ਕਮਿਊਨੇਸ਼ਨ ਜਿਹੇ ਵਿਭਿੰਨ ਪ੍ਰੋਗਰਾਮਾਂ ਵਿੱਚ ਵਿਦਿਆਰਥਣਾਂ ਨੂੰ ਵਿਹਾਰਕ ਟ੍ਰੇਂਨਿੰਗ ਪ੍ਰਦਾਨ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਕੇ.ਐਮ.ਵੀ. ਦੁਆਰਾ ਸਫਲਤਾਪੂਰਕ ਆਰਟੀਫਿਸ਼ਿਅਲ ਇੰਟੈਲੀਜ਼ੈਂਸ ਐੰਡ ਡਾਟਾ ਸਾਇੰਸ, ਹਾਸਪਿਟੈਲਿਟੀ ਐੰਡ ਟੂਰਜ਼ਿਮ, ਟੈਕਸਟਾਇਲ ਡਿਜ਼ਾਇਨ ਐੰਡ ਅਪੈਰਲ ਟੈਕਨੋਲੌਜੀ, ਐਨੀਮੇਸ਼ਨ, ਬਿਊਟੀ ਐੰਡ ਵੈਲਨੈਸ, ਰਿਟੇਲ ਮੈਨੇਜਮੈਂਟ, ਨਿਊਟ੍ਰੀਸ਼ਿਅਨ, ਐਕਸਰਸਾਈਜ਼ਰ ਐੰਡ ਹੈਲਥ ਅਤੇ ਮੈਨੇਜਮੈਂਟ ਐੰਡ ਸੈਕਰੀਟੇਰੀਅਲ ਪ੍ਰੈਕਟਿਸਿਜ ਜਿਹੇ ਸਕਿਲ ਡਿਵੈਲਪਮੈਂਟ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ ਜਿਹਨਾਂ ਰਾਹੀਂ ਵਿਦਿਆਰਥਣਾਂ ਨੂੰ ਇੰਟਰਨਸ਼ਿਪ ਅਤੇ ਇੰਡਸਟਰੀ ਟਾਈਅੱਪਸ ਰਾਹੀਂ ਵੱਧ ਤੋਂ ਵੱਧ ਐਕਸਪਜੋਰ ਪ੍ਰਦਾਨ ਕੀਤਾ ਜਾਂਦਾ ਹੈ। ਵਰਣਨਯੋਗ ਹੈ ਕਿ ਵਿਦਿਆਲਾ ਦੁਆਰਾ ਚਾਈਲਡ ਕੇਅਰ (ਨੈਨੀ) ਅਤੇ ਉਲਡ ਏਜ ਕੇਅਰ (ਅੰਤਰ ਰਾਸ਼ਟਰੀ ਪੱਧਰ ਤੇ ਪ੍ਰਮਾਣਤ ਸੈਕਟਰ ਸਕਿਲ ਸਰਟੀਫਿਕੇਸ਼ਨ ਸਹਿਤ) ਖਿਤੇ ਵਿੱਚ ਪਹਿਲੀ ਵਾਰ ਸ਼ੁਰੂਆਤ ਕੀਤੀ ਗਈ ਹੈ।KMV ਵਿਖੇ ਸਥਾਪਿਤ ਲੈਬਸ ਦੇ ਵਿਚ ਪੀ.ਜੀ. ਡਿਪਾਰਟਮੈਂਟ ਆਫ ਫਿਜਿਕਸ ਵਿਚ ਸਪੈਕਟ੍ਰੋ ਸਕੋਪਿਕ ਲੈਬ, ਕੰਪਿਉਟੇਸ਼ਨਲ ਲੈਬ, ਇਲੈਕਟ੍ਰਾਨਿਕਸ ਲੈਬ, ਜਨਰਲ ਫਿਜਿਕਸ ਲੈਬ, ਕੰਡੈਸਡ ਮੈਟਰ ਲੈਬ ਅਤੇ ਨਿਉਕੀਲਰ ਲੈਬਸ ਪ੍ਰਮੁਖ ਹਨ ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ ਫਿਜਿਕਸ ਵਿਸ਼ੇ ਦੇ ਵਿਭਿੰਨ ਪੱਖਾਂ ਅਤੇ ਧਾਰਣਾਵਾਂ ਦੀ ਵਿਹਾਰਿਕ ਤਰੀਕੇ ਨਾਲ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਇੱਕ ਕਰੋੜ ਰੁਪਏ ਦੀ ਲਾਗਤ ਨਾਲ ਐਡਵਾਂਸ ਕਰੈਕਟਰਾਈਜ਼ੇਸ਼ਨ ਲੈਬ ਵੀ ਸਥਾਪਿਤ ਕੀਤੀ ਗਈ ਹੈ ਜਿਸ ਵਿਚ ਬਣਾਏ ਗਏ ਇਨੋਵੇਸ਼ਨ ਹਬ ਵਿਚ ਵਿਦਿਆਰਥੀਆਂ ਦੇ ਕਲਾਤਮਕ ਅਤੇ ਨਵੀਨਤਮ ਐਪਟੀਚਿਊਟ ਨੂੰ ਵਿਕਸਿਤ ਕਰਨ ਦੇ ਕੰਮ ਕੀਤੇ ਜਾ ਰਹੇ ਹਨ। ਕਾਲਜ ਦੇ . PG Department of Computer Science & IT ਵਿਚ 10 ਲੈਬਸ ਹਨ ਜਿਨ੍ਹਾਂ ਵਿਚ ਕੇ.ਐਮ.ਵੀ. ਫਾਈਬਰ ਫੋਰੈਂਸਿਕ ਲੈਬ ਬਣਾਈ ਗਈ ਹੈ ਜਿਸ ਵਿਚ ਹਾਈ ਐਂਡ ਫੋਰੈਂਸਿਕ ਸਰਵਰ ਅਤੇ ਵਰਕ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ ਜੋ ਇਸ ਖੇਤਰ ਦੀਆਂ ਸਰਵਸ਼੍ਰੇਸ਼ਟ ਫਾਈਬਰ ਫੋਰੈਂਸਿਕ ਲੈਬ ਵਿਚੋਂ ਇੱਕ ਹੈ। ਇਸਦੇ ਨਾਲ-ਨਾਲ ਕੇ.ਐਮ.ਵੀ. ਦੇ ਆਈ.ਟੀ. ਵਿਭਾਗ ਵਿਚ ਐਨੀਮੇਸ਼ਨ ਹਬ ਨੂੰ ਵਿਭਿੰਨ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ ਜਿਸ ਵਿਚ ਨਵੀਨਤਮ ਮੂਲ ਸਰੰਚਨਾਵਾਂ ਦੇ ਨਾਲ-ਨਾਲ ਸਿੰਟੀਕ ਟੇਬਲਸ ਵੀ ਸਥਾਪਿਤ ਕੀਤੇ ਗਏ ਹਨ ਅਤੇ ਇਹ ਵੀ ਇਸ ਖੇਤਰ ਵਿਚ ਸਿਰਫ ਕੇ.ਐਮ.ਵੀ. ਦੇ ਵਿਚ ਹੀ ਹੈ। ਇਸ ਹੀ ਲੈਬ ਦੇ ਵਿਚ ਹਾਈ ਲੈਵਲ ਆਈ-7 ਕੰਪਿਊਟਰ ਸਿਸਟਮ ਵੀ ਲਗਾਇਆ ਗਿਆ ਹੈ। ਕੇ.ਐਮ.ਵੀ. ਵਿਖੇ ਮੈਨੇਜਮੈਂਟ ਐਂਡ ਸੈਕੀਟੇਰਿਅਲ ਪ੍ਰੈਕਟਿਸਿਜ਼ ਲੈਬ ਬਣਾਈ ਗਈ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਡਾਟਾ ਪ੍ਰੋਸੈਸਿੰਗ ਦੇ ਵਿਹਾਰਿਕ ਤਰੀਕਿਆਂ ਦੀ ਟ੍ਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ। ਕਾਲਜ ਦੇ ਵਿਚ ਡਿਜਿਟਲ ਲੈਂਗੁਏਜ ਲੈਬ ਦੇ ਵਿਚ 30 ਟਰਮਿਨਲਸ ਹਨ ਜਿਨ੍ਹਾਂ ਦਾ ਪ੍ਰਯੋਗ ਸਪੋਕਨ ਇੰਗਲਿਸ਼, ਆਈਲੈਟਸ ਅਤੇ ਹੋਰ ਵਿਭਿੰਨ ਕੋਰਸਾਂ ਦੌਰਾਨ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਲਾਈਫ ਸਾਇੰਸਿਸ ਵਿਭਾਗ ਦੇ ਵਿਚ 3 ਜੁਆਲੋਜੀ ਲੈਬਸ, 2 ਬਾਟਨੀ ਲੈਬਸ, 3 ਬਾਇਓਟੈਕਨੋਲੌਜੀ ਲੈਬਸ ਅਤੇ 1 ਬਾਇਓਇਨਫਰਮੈਟਿਕਸ ਲੈਬ ਬਣਾਈ ਗਈ ਹੈ ਜੋ ਸਾਇੰਸ ਵਿਸ਼ੇ ਦੇ ਵਿਦਿਆਰਥੀਆਂ ਨੂੰ ਇਸ ਖੇਤਰ ਦੇ ਵਿਚ ਖੋਜ ਕਰਨ ਦੇ ਲਈ ਅਤੇ ਵਿਗਿਆਨ ਵਿਸ਼ੇ ਦੀਆਂ ਵਿਭਿੰਨ ਧਾਰਣਾਵਾਂ ਨੂੰ ਸਮਝਣ ਲਈ ਵਿਹਾਰਿਕ ਗਿਆਨ ਪ੍ਰਦਾਨ ਕਰਨ ਵਿਚ ਕਾਰਗਰ ਸਾਬਿਤ ਹੋ ਰਹੀਆਂ ਹਨ। ਕਾਲਜ ਵਿਚ ਸੰਸਕ੍ਰਿਤ ਭਾਸ਼ਾ ਨੂੰ ਰੋਜ਼ਗਾਰ ਮੁਖੀ ਬਣਾਉਣ ਲਈ ਕੰਪਿਉਟੇਸ਼ਨ ਸੰਸਕ੍ਰਿਤ ਲੈਬ ਵੀ ਬਣਾਈ ਗਈ ਹੈ। ਵਿਦਿਆਲਾ ਦੇ ਪੀ.ਜੀ. ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜਨੈਸ ਐਡਮਿਨੀਸਟ੍ਰੇਸ਼ਨ ਵਿਚ ਸਥਾਪਿਤ ਐਕਾਉਂਟਿੰਗ ਲੈਬ ਕਾਮਰਸ ਦੇ ਵਿਦਿਆਰਥੀਆਂ ਨੂੰ ਟੈਲੀ ਦੀ ਪ੍ਰੈਕਟੀਕਲ ਟ੍ਰੇਨਿੰਗ ਪ੍ਰਦਾਨ ਕਰਨ ਵਿਚ ਸਹਾਈ ਹੈ। ਇਸਦੇ ਨਾਲ-ਨਾਲ ਐਮ.ਵਾਕ. ਦੇ ਵਿਦਿਆਰਥੀਆਂ ਨੂੰ ਖੋਜ ਵਿਧੀ ਸੰਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ। ਕਾਲਜ ਦੇ ਰਿਟੇਲ ਲੈਬ ਦੇ ਵਿਚ ਵਿਦਿਆਰਥਣਾਂ ਨੂੰ ਸਟੋਰ ਆਪਰੇਸ਼ਨਸ, ਵਿਜੁਅਲ ਮਰਕੈਨਡਾਈਜ਼ਿੰਗ, ਰਿਟੇਲ ਸੇਲਿੰਗ ਸਕਿੱਲਸ, ਈ-ਰੀਟੇਲਿੰਗ ਅਤੇ ਆਈ.ਟੀ. ਸਲਿਉਸ਼ਨਸ ਇੰਨ ਰਿਟੇਲ ਦੀ ਵਿਹਾਰਿਕ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਵਿਦਿਆਰਥਣਾਂ ਨੂੰ ਪ੍ਰੋਫੈਸ਼ਨਲ ਸਕਿੱਲਸ ਪ੍ਰਦਾਨ ਕਰਨ ਦੇ ਮਕਸਦ ਦੇ ਨਾਲ ਵਿਦਿਆਲਾ ਦੇ ਪੀ.ਜੀ. ਡਿਪਾਰਟਮੈਂਟ ਆਫ ਜਨਰਲਿਜ਼ਮ ਐਂਡ ਮਾਸ ਕਮਿਉਨੀਕੇਸ਼ਨ ਦੇ ਵਿਚ ਸਥਾਪਿਤ ਪ੍ਰੋਫੈਸ਼ਨਲ ਆਡਿਓ ਸਟੂਡਿਓ ਨਿਰੰਤਰ ਕੇ.ਐਮ.ਵੀ. ਰੇਡੀਓ ਵਾਓ ਦੇ ਲਈ ਕਾਰਜਸ਼ੀਲ ਹੈ। ਇਸਦੇ ਨਾਲ-ਨਾਲ ਵਿਭਾਗ ਦੇ ਵਿਚ ਸਥਾਪਿਤ ਵੀਡਿਓ ਸਟੂਡਿਓ ਵਿਦਿਆਰਥਣਾਂ ਨੂੰ ਟੀ.ਵੀ. ਐਂਕਰਿੰਗ, ਨਿਉਜ਼ ਰੀਡਿੰਗ, ਫੋਟੋਗ੍ਰਾਫੀ, ਪ੍ਰੋਗਰਾਮ ਨਿਰਮਾਣ ਆਦਿ ਸੰਬੰਧੀ ਟ੍ਰੇਨਿੰਗ ਪ੍ਰਦਾਨ ਕਰਨ ਦਾ ਇੱਕ ਉਚਿਤ ਮੰਚ ਹੈ। ਪੀ.ਜੀ. ਡਿਪਾਰਟਮੈਂਟ ਆਫ ਫੈਸ਼ਨ ਡਿਜ਼ਾਈਨਿੰਗ ਵਿਚ ਫੈਸ਼ਨ ਵਰਕਸ਼ਾਪ ਲੈਬ, ਡ੍ਰੇਪਿੰਗ ਲੈਬ, ਸੀ.ਏ.ਡੀ. ਲੈਬ, ਟੈਕਸਟਾਈਲ ਵਰਕਸ਼ਾਪ ਲੈਬ, ਪੈਟਰਨ ਡਿਵੈਲਪਮੈਂਟ ਲੈਬ, ਇਲਸਟ੍ਰੇਸ਼ਨ ਲੈਬ ਅਤੇ ਗਾਰਮੈਂਟ ਕੰਸਟ੍ਰਕਸ਼ਨ ਲੈਬ ਵੀ ਸਥਾਪਿਤ ਹਨ। ਇਸਦੇ ਨਾਲ-ਨਾਲ ਹੋਮ ਸਾਇੰਸ ਲੈਬ ਵਿਚ ਹਾਈਟੈਕ ਫੂਡ ਲੈਬ, ਕਲੋਡਿੰਗ ਅਤੇ ਟੈਕਸਟਾਈਲ ਲੈਬ ਦੇ ਨਾਲ-ਨਾਲ ਹਿਉਮੈਨ ਡਿਵੈਲਪਮੈਂਟ ਲੈਬ ਵਿਦਿਆਰਥਣਾਂ ਨੂੰ ਹੋਮ ਸਾਇੰਸ ਵਿਸ਼ੇ ਦੀ ਵਿਹਾਰਿਕ ਜਾਣਕਾਰੀ ਮੁਹੱਈਆ ਕਰਵਾ ਰਹੀ ਹੈ। ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਕੇ.ਐਮ.ਵੀ. ਭਾਰਤ ਸਰਕਾਰ ਵੱਲੋਂ ਡੀ.ਬੀ.ਟੀ. ਸਟਾਰ ਕਾਲਜ ਦਾ ਦਰਜਾ ਹਾਸਿਲ ਕਰਨ ਵਾਲਾ ਇਸ ਖੇਤਰ ਦਾ ਪਹਿਲਾ ਕਾਲਜ ਹੈ ਅਤੇ ਇਸਦੇ ਨਾਲ-ਨਾਲ ਕੇ.ਐਮ.ਵੀ. ਨੂੰ ਹੈਰੀਟੇਜ ਸਟੇਟਸ ਅਤੇ ਫਿਸਟ ਗ੍ਰਾਂਟ ਦੀ ਵੀ ਪ੍ਰਾਪਤੀ ਹੋ ਚੁੱਕੀ ਹੈ। ਇਨ੍ਹਾਂ ਸਭ ਸੁਵਿਧਾਵਾਂ ਦੇ ਮਾਧਿਅਮ ਨਾਲ ਕੇ.ਐਮ.ਵੀ. ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸੁਵਿਧਾਵਾਂ ਅਤੇ ਮੌਕੇ ਪ੍ਰਦਾਨ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਸਕਿੱਲ ਓਰਿਐਂਟਿਡ ਸਿੱਖਿਆ ਪ੍ਰਦਾਨ ਕਰਕੇ ਰੋਜ਼ਗਾਰ ਪ੍ਰਾਪਤੀ ਦੇ ਕਾਬਲ ਬਣਾਇਆ ਜਾ ਸਕੇ।

Leave a Reply

Your email address will not be published.