ਇਸ ਪ੍ਰੋਗਰਾਮ ਦੇ ਤਹਿਤ ਭਾਰਤੀ ਵਿਗਿਆਨ ਤੇ ਤਕਨਾਲੌਜੀ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਨ ਲਈ ਦੇਸ਼ ਭਰ ਦੇ 75 ਸ਼ਹਿਰਾਂ ਵਿੱਚ ਆਜਾਦੀ ਦੀ 75ਵੀਂ ਵਰੇ੍ਹਗੰਢ ਦੇ ਮੌਕੇ ਤੇ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਸਿਰਲੇਖ ਅਧੀਨ ਮਨਾਇਆ ਜਾ ਰਿਹਾ ਹੈ। ਪੰਜਾਬ ਵਿੱਚ ਇਹ 5 ਥਾਵਾਂ ਤੇ ਮਨਾਇਆ ਜਾ ਰਿਹਾ ਹੈ।
ਪੰਜਾਬ ਦੀ ਨੋਡਲ ਏਜੰਸੀ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਅਤੇ ਤਕਨਾਲੋਜੀ ਨੇ ਐਚਐਮਵੀ ਵਿਖੇ ਇਹ 7 ਦਿਨਾ Vigyan Sarvatra Pujyata Festival ਸਿਰਲੇਖ ਅਧੀਨ ਆਨਲਾਈਨ ਤੇ ਆਫ਼ਲਾਈਨ ਪੱਧਰ ਤੇ ਮਨਾਉਣ ਦਾ ਮੌਕਾ ਦਿੱਤਾ।
ਸਮਾਰੋਹ ਦੇ ਪਹਿਲੇ ਦਿਨ ਦਾ ਆਗਾਜ਼ ਵਰਚੂਅਲ ਪਲੇਟਫਾਰਮ ਰਾਹੀਂ ਕੀਤਾ ਗਿਆ। ਇਸ ਮੌਕੇ ਡਾ. ਗਰਿਮਾ ਗੁਪਤਾ, ਸਾਇੰਟਿਸਟ ਸਟਾਫ ਭਾਰਤ ਸਰਕਾਰ ਦੇ ਬਾਇਓ ਤਕਨਾਲੌਜੀ ਵਿਭਾਗ ਵਰਚੂਅਲ ਪਲੇਟਫਾਰਮ ’ਤੇ ਅਤੇ ਡਾ. ਨੀਲਮਾ ਜੈਰਥ ਡਾਇਰੈਕਟਰ ਜਨਰਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਮੰਚ ਤੇ ਮੁੱਖ ਮਹਿਮਾਨ ਵਜੋਂ ਹਾਜਰ ਰਹੇ। ਗਾਇਤਰੀ ਮੰਤਰ ਨਾਲ ਸਮਾਰੋਹ ਸ਼ੁਰੂ ਕੀਤਾ ਗਿਆ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਜੀ, ਸਮਾਗਮ ਦੇ ਕਨਵੀਨਰ ਸ਼੍ਰੀਮਤੀ ਮੀਨਾਕਸ਼ੀ ਸਿਆਲ, ਕੋਆਰਡੀਨੇਟਰ ਡਾ. ਨੀਲਮ ਸ਼ਰਮਾ, ਡਾ. ਸੀਮਾ ਮਰਵਾਹਾ ਅਤੇ ਡਾ. ਅੰਜਨਾ ਭਾਟੀਆ ਨੇ ਹਾਜਰ ਮਹਿਮਾਨਾਂ ਦਾ ਪਲਾਂਟਰ ਦੇ ਕੇ ਨਿੱਘਾ ਸਵਾਗਤ ਕੀਤਾ।
ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਡਾ. ਗਰਿਮਾ ਗੁਪਤਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਗਿਆਨ ਪ੍ਰਸਾਰ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਸੰਸਥਾ ਦੇ ਸਟਾਫ ਅਤੇ ਵਿਦਿਆਰਥਣਾਂ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਸਥਾ ਦੀ ਸਫਲਤਾ ਦੇ ਸੁਨਹਿਰੀ ਖੰਭਾਂ ਵਿੱਚ ਇਕ ਖੰਭ ਜੁੜ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਸੰਸਥਾ ਹਮੇਸ਼ਾ ਹੀ ਆਪਣੀ ਮਿਹਨਤ ਅਤੇ ਦ੍ਰਿੜ ਨਿਸ਼ਚੇ ਸਦਕਾ ਵਿਦਿਅਕ ਖੇਤਰ ਵਿੱਚ ਹਮੇਸ਼ਾ ਪਹਿਲੇ ਨੰਬਰ ਤੇ ਰਹੀ ਹੈ। ਡਾ. ਗਰਿਮਾ ਗੁਪਤਾ ਨੇ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਵਿਗਿਆਨ ਤੋਂ ਬਿਨਾਂ ਵਿਕਾਸ ਸੰਭਵ ਨਹੀਂ। ਉਨ੍ਹਾਂ ਪੁਰਾਤਨ ਵਿਗਿਆਨੀਆਂ, ਸਾਇੰਸਦਾਨਾਂ ਨੂੰ ਯਾਦ ਕਰਦੇ ਹੋਏ ਆਖਿਆ ਕਿ ਇਹ ਸਭ ਵਿਗਿਆਨ ਦੇ ਖੇਤਰ ਵਿੱਚ ਇਕ ਮੀਲ ਪੱਥਰ ਹਨ। ਜੋ ਵਿਗਿਆਨ ਦੀ ਪ੍ਰਗਤੀ ਤੇ ਪ੍ਰਸਾਰ ਲਈ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਆਖਿਆ ਕਿ ਵਿਗਿਆਨ ਇਕ ਤੋਹਫਾ ਹੈ ਜਿਸਨੂੰ ਸੰਭਾਲਣ ਅਤੇ ਵਿਕਸਿਤ ਕਰਨ ਦੀ ਲੋੜ ਹੈ।
ਉਨ੍ਹਾਂ ਨੇ ਲੜਕੀਆਂ ਨੂੰ ਇਸ ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਡਾ. ਨੀਲਮਾ ਜੈਰਥ ਨੇ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਵਿਗਿਆਨ ਦ ਹਰ ਜਗ੍ਹਾ ਤੇ ਪ੍ਰਸਾਰ ਹੈ। ਇਸ ਲਈ ਵਿਗਿਆਨ ਨੂੰ ਪੂਜਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਦੀ ਖੋਜ ਤੇ ਨਵੀਨੀਕਰਨ ਲਈ ਵਿਗਿਆਨਕ ਸੋਚ ਤੇ ਸਮਝ ਦਾ ਹੋਣਾ ਜਰੂਰੀ ਹੈ। ਉਨ੍ਹਾਂ ਪੁਰਾਤਨ ਤੇ ਆਧੁਨਿਕ ਵਿਗਿਆਨਕ ਖੋਜਾਂ ਦੀ ਜਾਣਕਾਰੀ ਵਿਦਿਆਰਥਣਾਂ ਨਾਲ ਸਾਂਝੀ ਕੀਤੀ। ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਗਿਆਨ ਦਾ ਦੇਸ਼ ਦੀ ਉੱਨਤੀ ਵਿੱਚ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਵਿਗਿਆਨ ਵੀਕ ਮਨਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵਿਗਿਆਨ ਦੀ ਤਰੱਕੀ ਤੇ ਵਿਕਾਸ ਵੱਲ ਪ੍ਰੇਰਿਤ ਕਰਨਾ ਹੈ।
ਇਸ ਮੌਕੇ ਵਿਗਿਆਨ ਪ੍ਰਸਾਰ ਵੱਲੋਂ ਆਈ ਵਿਵਰਣਿਕਾ ਵਿਗਿਆਨ ਸਰਵਤਰ ਪੂਜਯਤੇ ਵੀ ਜਾਰੀ ਕੀਤਾ ਗਿਆ। ਇਸ ਮੌਕੇ ਵਿਗਿਆਨ ਮੇਲੇ ਦਾ ਉਦਘਾਟਨ ਉਪ-ਪ੍ਰਧਾਨ, ਡੀਏਵੀ ਕਾਲਜ ਮੈਨੇਜਿੰਗ ਕਮੇਟੀ ਅਤੇ ਚੇਅਰਮੈਨ ਲੋਕਲ ਕਮੇਟੀ ਜਸਟਿਸ (ਰਿਟਾ.) ਸ਼੍ਰੀ ਐਨ.ਕੇ. ਸੂਦ ਵੱਲੋਂ ਕੀਤਾ ਗਿਆ। ਇਸ ਮੌਕੇ ਸੰਜੀਵਨ ਡਡਵਾਲ, ਰਿਟਾ. ਪਿ੍ਰੰਸੀਪਲ ਸਰਕਾਰੀ ਹਾਈ ਸਕੂਲ ਪਾਤੜਾਂ ਤੇ ਸ਼੍ਰੀ ਰਾਕੇਸ਼ ਸ਼ਰਮਾ, ਪਿ੍ਰੰਸੀਪਲ ਸਾਈਂ ਦਾਸ ਏ.ਐਸ. ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵੀ ਹਾਜ਼ਰ ਰਹੇ। ਵਿਗਿਆਨ, ਕੰਪਿਊਟਰ ਅਤੇ ਗਣਿਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਇਸ ਮੇਲੇ ਵਿੱਚ ਸਟੀਲ ਤੇ ਵਰਕਿੰਗ ਮਾਡਲ ਪ੍ਰਦਰਸ਼ਨੀ ਵੀ ਲਗਾਈ। ਐਚ.ਐਮ.ਵੀ. ਵਿਗਿਆਨ ਆਭਾ ਮਾਸਕੌਟ ਗੁਬਾਰਿਆਂ ਸਮੇਤ ਖੁੱਲ੍ਹੇ ਆਸਮਾਨ ਵਿੱਚ ਛੱਡਿਆ ਗਿਆ ਅਤੇ ਸਮਾਰੋਹ ਦੀ ਸਫਲਤਾ ਦੀ ਕਾਮਨਾ ਕੀਤੀ ਗਈ। ਡਾ. ਅੰਜਨਾ ਭਾਟੀਆ ਨੇ ਸਫ਼ਲਤਾਪੂਰਵਕ ਮੰਚ ਸੰਚਾਲਨ ਕੀਤਾ। ਸਮਾਰੋਹ ਦੇ ਅੰਤ ਵਿੱਚ ਰਾਸ਼ਟਰੀ ਗਾਨ ਨਾਲ ਕੀਤਾ ਗਿਆ।
Pushpa Gujral Science City