ਆਰਿਆਭੱਟ ਇੰਸਟੀਚਿਊਟ ਆਫ ਆਬਸਰਵੇਸ਼ਨਲ ਸਾਇੰਸ (ਏਰੀਜ) ਦੇ ਸੀਨੀਅਰ ਪੁਲਾਡ਼ ਵਿਗਿਆਨੀ ਡਾ. ਸ਼ਸ਼ੀਭੂਸ਼ਣ ਪਾਂਡੇ ਨੇ ਦੱਸਿਆ ਕਿ ਛੋਟਾ ਗ੍ਰਹਿ ਧਰਤੀ ਲਈ ਸਭ ਤੋਂ ਵੱਡੇ ਖ਼ਤਰਿਆਂ ’ਚੋਂ ਇਕ ਹੈ। ਹਰ ਸਾਲ ਸੈਂਕਡ਼ੇ ਛੋਟੇ-ਵੱਡੇ ਆਕਾਰ ਦੇ ਅਜਿਹੇ ਪਿੰਡ ਧਰਤੀ ਦੇ ਨੇਡ਼ਿਓਂ ਲੰਘਦੇ ਹਨ। ਇਨ੍ਹਾਂ ਦੇ ਟਕਰਾਉਣ ਦਾ ਖ਼ਦਸ਼ਾ ਨਾ ਦੇ ਬਰਾਬਰ ਹੁੰਦਾ ਹੈ। ਇਸ ਦੇ ਬਾਵਜੂਦ ਸੈਟੇਲਾਈਟ ’ਤੇ ਇਨ੍ਹਾਂ ਦੇ ਅਸਰ ਤੇ ਹੋਰ ਖ਼ਤਰਿਆਂ ਨੂੰ ਦੇਖਦੇ ਹੋਏ ਇਨ੍ਹਾਂ ’ਤੇ ਨਜ਼ਰ ਰੱਖਣੀ ਬੇਹੱਦ ਜ਼ਰੂਰੀ ਹੁੰਦੀ ਹੈ। ਅਜਿਹਾ ਹੀ ਇਕ ਛੋਟਾ ਗ੍ਰਹਿ ਮੰਗਲਵਾਰ ਨੂੰ ਦੁਪਹਿਰ ਬਾਅਦ ਲਗਪਗ ਡੇਢ ਵਜੇ ਧਰਤੀ ਨੇਡ਼ਿਓਂ ਲੰਘਣ ਜਾ ਰਿਹਾ ਹੈ। ਵੱਡੇ ਸਾਈਜ਼ ਦੇ ਇਸ ਛੋਟੇ ਗ੍ਰਹਿ ਦਾ ਨਾਂ 1999 ਵੀਐੱਫ 22 ਹੈ।
ਇਸ ਨਾਲ ਧਰਤੀ ਨਾਲ ਟਕਰਾਉਣ ਦਾ ਕੋਈ ਖ਼ਦਸ਼ਾ ਨਹੀਂ ਹੈ। ਨਾਸਾ ਨੇ ਇਸ ਨੂੁੰ ਖ਼ਤਰਨਾਕ ਛੋਟੇ ਗ੍ਰਹਿ ਦੀ ਸ਼੍ਰੇਣੀ ’ਚ ਰੱਖਿਆ ਹੈ। ਧਰਤੀ ਦੇ ਨੇਡ਼ੇ ਆਉਣ ’ਤੇ ਵੀ ਇਸ ਦੀ ਦੂਰੀ ਚੰਦਰਮਾ ਦੀ ਦੂਰੀ ਤੋਂ ਲਗਪਗ 14 ਗੁਣਾ ਜ਼ਿਆਦਾ ਯਾਨੀ ਲਗਪਗ 54 ਲੱਖ ਕਿਲੋਮੀਟਰ ਹੋਵੇਗੀ।
25 ਕਿਮੀ. ਪ੍ਰਤੀ ਸਕਿੰਟ ਦੀ ਰਫ਼ਤਾਰ
ਇਹ ਛੋਟਾ ਗ੍ਰਹਿ ਸਪਤਰਿਸ਼ੀ ਤੇ ਕੈਸੋਪਿਆ ਤਾਰਾਮੰਡਲ ਵਿਚਾਲੇ ਹੈ। ਇਹ 25 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਇਸ ਦਾ ਔਸਤ ਆਕਾਰ 225 ਮੀਟਰ ਹੈ ਜੋ ਇਕ ਪਾਣੀ ਦੇ ਜਹਾਜ਼ ਜਿੰਨਾ ਵੱਡਾ ਹੈ। ਇਸ ਨੂੰ ਪਹਿਲੀ ਵਾਰ 10 ਨਵੰਬਰ, 1999 ’ਚ ਦੇਖਿਆ ਗਿਆ ਸੀ। ਉਦੋਂ ਤੋਂ ਵਿਗਿਆਨੀ ਲਗਾਤਾਰ ਇਸ ’ਤੇ ਨਜ਼ਰ ਰੱਖ ਰਹੇ ਹਨ। ਅਗਲੀ ਵਾਰ ਇਹ 23 ਫਰਵਰੀ 2150 ਨੂੰ ਧਰਤੀ ਦੇ ਨੇਡ਼ਿਓਂ ਲੰਘੇਗਾ।
ਅੱਧਾ ਮੀਟਰ ਵਿਆਸ ਦੂਰਬੀਨ ਨਾਲ ਦੇਖਿਆ ਜਾ ਸਕੇਗਾ
ਨਾਸਾ ਸਮੇਤ ਕਈ ਸਪੇਸ ਏਜੰਸੀਆਂ ਐਸਟੇਰਾਇਡ ਦੇ ਧਰਤੀ ਨੇਡ਼ਿਓਂ ਲੰਘਣ ਦਾ ਸਿੱਧਾ ਪ੍ਰਸਾਰਣ ਵੀ ਕਰਦੇ ਰਹਿੰਦੇ ਹਾਂ। ਇਸ ਛੋਟੇ ਗ੍ਰਹਿ ਨੂੰ ਅੱਧਾ ਮੀਟਰ ਵਿਆਸ ਵਾਲੀ ਦੂਰਬੀਨ ਨਾਲ ਦੇਖਿਆ ਜਾ ਸਕਦਾ ਹੈ। ਇਸ ਤੋਂ ਛੋਟੀ ਦੂਰਬੀਨ ਨਾਲ ਦੇਖਣਾ ਮੁਮਕਿਨ ਨਹੀਂ ਹੋਵੇਗਾ ਕਿਉਂਕਿ ਇਹ ਧਰਤੀ ਤੋਂ ਬਹੁਤ ਦੂਰੀ ਤੋਂ ਹੋ ਕੇ ਅੱਗੇ ਵਧ ਰਿਹਾ ਹੈ।