KESARI VIRASAT

Latest news
ਮੋਰਾਰੀ ਬਾਪੂ ਨੇ ਧਰਮ ਪਰਿਵਰਤਨ ਦੀਆਂ ਸਾਜ਼ਿਸ਼ਾਂ ਦਾ ਕੀਤਾ ਪਰਦਾਫਾਸ਼: ਮੁਫਤ ਸਿੱਖਿਆ ਦੇ ਨਾਂ 'ਤੇ ਹਰ ਪਿੰਡ 'ਚ ਹੋ ਰਿਹ... ਜਲੰਧਰ 'ਚ ਯੂਟਿਊਬਰ ਦੇ ਘਰ 'ਤੇ ਗ੍ਰੇਨੇਡ ਹਮਲਾ: ਪਹਿਲੀ ਵਾਰ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ ਜ਼ੁਲਫਾਨ ਨੇ ਕੀਤਾ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਰਧਾਲੂਆਂ 'ਤੇ ਹਮਲਾ: 4 ਸੇਵਾਦਾਰ ਵੀ ਜ਼ਖਮੀ; ਮੁਲਜ਼ਮ ਦੀ ਬੁਰੀ ਤਰ੍ਹ... ਹੋਲੀ ਮੌਕੇ ਲਗਾਏ ਨਾਕੇ 'ਤੇ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ ਚੰਡੀਗੜ੍ਹ 'ਚ ਕਾਂਸਟੇਬਲ-ਹੋਮ ਗਾਰਡ ਸਮੇਤ 3 ਲੋਕਾਂ... ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਅਤੇ ਮਹਾਰਾਸ਼ਟਰ ‘ਚ ਸਿੱਖ ਆਨੰਦਕਾਰਜ ਮੈਰਿਜ ਐਕਟ ਲਾਗੂ ਕਰਨ ਲਈ ਸੰਤ ਗਿਆਨੀ ਹਰਨਾਮ ਸਿੰਘ ... SGPC ਪ੍ਰਧਾਨ ਹਰਜਿੰਦਰ ਧਾਮੀ ਅਸਤੀਫਾ ਵਾਪਸ ਨਾ ਲੈਣ ਦੀ ਗੱਲ 'ਤੇ ਅੜੇ: ਹਰਿਮੰਦਰ ਸਾਹਿਬ ਪਹੁੰਚੇ ਕਰਨਾਟਕ ਦੇ ਡੀਜੀਪੀ ਦੀ ਫਿਲਮੀ ਹੀਰੋਇਨ ਧੀ ਲਿਆਉਂਦੀ ਸੀ ਸਰੀਰ 'ਤੇ ਸੋਨਾ ਲਪੇਟ ਕੇ : ਸਾਲ 'ਚ 30 ਵਾਰ ਦੁਬਈ ਗਈ : ਇੱਕ ਸ... ਭੰਗ ਵਰਗੇ ਨਸ਼ੇ ਨਾਲ ਭਗਵਾਨ ਸ਼ਿਵ ਨੂੰ ਜੋੜਨਾ ਮਹਾ ਪਾਪ ਅਤੇ ਸਮਾਜ ਲਈ ਹਾਨੀਕਾਰਕ- ਅਮਰ ਸ੍ਰੀਵਾਸਤਵ ਹੁਣ 22 ਸਾਲਾ ਕੁੜੀ ਨੇ ਪਾਦਰੀ ਬਜਿੰਦਰ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼  ਜ਼ੇਲੇਂਸਕੀ ਨੂੰ ਬਹਿਸ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਕੱਢਿਆ : ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਰੱਦ

PSEB ਨੇ ਪ੍ਰੀਖਿਆ ਦੇ ਹੁਕਮਾਂ ਚ ਕੀਤਾ ਇਹ ਬਦਲਾਅ


PSEB Alert : (ਕੇਸਰੀ ਨਿਉਜ ਨੈਟਵਰਕ), ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਟਰਮ ਪ੍ਰੀਖਿਆਵਾਂ (ਸਤੰਬਰ ਮਹੀਨੇ ’ਚ ਲਈਆਂ ਪ੍ਰੀਖਿਆਵਾਂ) ਨਾਲ ਸਬੰਧਤ ਲਿਖਤੀ ਵਿਸ਼ਾਵਾਰ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਅੰਕ ਸਿੱਖਿਆ ਬੋਰਡ ਦੇ ਪੋਰਟਲ ’ਤੇ ਅਪਲੋਡ ਕਰਨ ਦੇ ਪੁਰਾਣੇ ਹੁਕਮਾਂ ’ਚ 3 ਮਾਰਚ 2022 ਤਕ ਵਾਧਾ ਕੀਤਾ ਹੈ। ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ 2.4 ਸੂਤਰੀ ਪੱਤਰ ’ਚ ਬੋਰਡ ਵੱਲੋਂ ਜਾਰੀ ਪੁਰਾਣੇ ਪੱਤਰ ਦੇ ਵੇਰਵੇ ਦਰਜ ਕੀਤੇ ਗਏ ਹਨ। ਕਿਹਾ ਗਿਆ ਹੈ ਕਿ 15 ਫਰਵਰੀ 2022 ਨੂੰ ਜਾਰੀ ਵਿਸ਼ਾ ਅੰਕਿਤ ਸਰਕਾਰੀ, ਅਰਧ ਸਰਕਾਰੀ, ਐਫੀਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਨਾਲ ਸਬੰਧਤ ਅਕਾਡਮਿਕ ਸਾਲ 2021-22 ਦੇ ਉਪਰੋਕਤ ਵਿਦਿਆਰਥੀਆਂ ਦੇ ਅੰਕ ਪੋਰਟਲ ’ਤੇ ਅਪਲੋਡ ਕਰਨ ਵਾਸਤੇ 16 ਫਰਵਰੀ ਤੋਂ 25 ਫਰਵਰੀ ਤਕ ਦਾ ਸਮਾਂ ਦਿੱਤਾ ਗਿਆ ਸੀ। ਹੁਣ ਸਕੂਲ ਮੁਖੀ ਇਨ੍ਹਾਂ ਵੇਰਵਿਆਂ ਨੂੰ 3 ਮਾਰਚ ਤਕ ਅਪਲੋਡ ਕਰ ਸਕਦੇ ਹਨ।

ਇਹ ਵੀ ਕਿਹਾ ਗਿਆ ਹੈ ਕਿ ਇਸ ਰਿਕਾਰਡ ਦੀ ਜੇਕਰ ਬੋਰਡ ਨੂੰ ਮੈਨੂਅਲ ਲੋੜ ਹੋਵੇਗੀ ਤਾਂ ਸਮਾਬੱਧ ਮੰਗਿਆ ਜਾ ਸਕਦਾ ਹੈ, ਤੇ ਮਿਥੇ ਸਮੇਂ ਤਕ ਅੰਕਾਂ ਦਾ ਵੇਰਵਾ ਨਾ ਅਪਲੋਅਡ ਕਰਨ ਵਾਲੇ ਸਕੂਲਾਂ ਨੂੰ ਜੁਰਮਾਨੇ ਅਦਾ ਕਰਨਗੇ ਹੋਣਗੇ। ਇਥੇ ਇਹ ਦੱਸਣਾਂ ਬਣਦਾ ਹੈ ਕਿ ਪੰਜਾਬ ’ਚ ਪਿਛਲੇ ਦੋ ਅਕਾਡਮਿਕ ਸਾਲਾਂ ’ਚ ਪ੍ਰੀਖਿਆਵਾਂ ਪੂਰੀਆਂ ਨਾ ਹੋਣ ਕਰਕੇ ਵਿਦਿਆਰਥੀਆਂ ਨੂੰ ਨਤੀਜੇ ਉਨ੍ਹਾਂ ਦੀਆਂ ਪ੍ਰੀ-ਬੋਰਡ ਦੀਆਂ ਪ੍ਰੀਖਿਅਵਾਂ ਦੇ ਅਨੁਪਾਤਕ ਅੰਕਾਂ ਦੇ ਆਧਾਰ ’ਤੇ ਐਲਾਨਣੇ ਸਨ। ਇਸ ਲਈ ਸਿੱਖਿਆ ਬੋਰਡ ਮਹਾਮਾਰੀ ਕਾਰਨ ਪੰਜਾਬ ’ਚ ਤਾਲਾਬੰਦੀ ਹੋਣ ਦੇ ਸੰਭਾਵਿਤ ਖ਼ਤਰੇ ਨੂੰ ਭਾਂਪਦਿਆਂ ਸਕੂਲਾਂ ਤੋਂ ਪਹਿਲਾਂ ਹੀ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਦੇ ਅੰਕਾਂ ਦੀ ਮੰਗ ਕਰ ਰਿਹਾ ਹੈ। ਹਾਲਾਂ ਕਿ ਬੋਰਡ ਦੇ ਅਧਿਕਾਰੀਆਂ ਦਾ ਇਹ ਕਹਿਣਾਂ ਹੈ ਕਿ ਇਹ ਰੋਜ਼ਮਰਾ ਦੇ ਕੰਮਾਂ ਵਿਚੋਂ ਇਕ ਕੰਮ ਹੈ ਜਿਹੜਾ ਅਕਾਡਮਿਕ ਸਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਕੀਤਾ ਜਾਂਦਾ ਹੈ।

Leave a Reply