ਪੈਰਿਸ (ਫਰਾਂਸ), 21 ਫਰਵਰੀ – ਯੂ.ਐਸ. ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਰਪ ਵਿਚ ਸੁਰੱਖਿਆ ਅਤੇ ਰਣਨੀਤਕ ਸਥਿਰਤਾ ਬਾਰੇ ਵਿਚਾਰ ਵਟਾਂਦਰੇ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੁਆਰਾ ਪ੍ਰਸਤਾਵਿਤ ਸਿਖਰ ਸੰਮੇਲਨ ਦੇ ਸਿਧਾਂਤ ‘ਤੇ ਸਹਿਮਤੀ ਜਤਾਈ ਹੈ | ਇਹ ਉਦੋਂ ਸੰਭਵ ਹੋਇਆ ਜਦੋਂ ਮੈਕਰੋਨ ਨੇ ਪੁਤਿਨ ਨਾਲ ਦਿਨ ਵਿਚ ਦੋ ਵਾਰ ਟੈਲੀਫੋਨ ਕਾਲਾਂ ਕੀਤੀਆਂ ਅਤੇ ਯੂਕਰੇਨ ਦੀ ਸਥਿਤੀ ‘ਤੇ ਬਾਈਡਨ ਨਾਲ ਵੀ ਗੱਲ ਕੀਤੀ |